Breaking News
Smart Media Dashmesh Mohali Walk Smart Media Insurance Point Hardev Singh Ubha

LIC ਬ੍ਰਾਂਚ ਯੂਨਿਟ-1 ਦੇ ਸਟਾਫ ਵੱਲੋਂ ਠੰਡੇ ਮਿੱਠੇ ਜਲ ਅਤੇ ਕੜਾਹ-ਪ੍ਰਸ਼ਾਦਿ ਦੀ ਛਬੀਲ ਲਗਾਈ 

ਚੰਡੀਗੜ੍ਹ, 22 ਜੂਨ, ਪੰਜਾਬੀ ਦੁਨੀਆ ਬਿਊਰੋ : 

ਗਰਮੀ ਕਾਰਨ ਚੱਲ ਰਹੀ ਲੂੰ ਅਤੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ LIC ਬ੍ਰਾਂਚ ਯੂਨਿਟ-1 ਦੇ ਸਮੂਹ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਸੈਕਟਰ-17, ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਵਿਖੇ ਠੰਡੇ ਮਿੱਠੇ ਜਲ ਅਤੇ ਛੋਲਿਆਂ ਤੇ ਕੜਾਹ ਪ੍ਰਸ਼ਾਦਿ ਦੀ ਛਬੀਲ ਲਗਾਈ ਗਈ। ਇਹ ਛਬੀਲ ਸਵੇਰ ਤੋਂ ਸ਼ਾਮ ਤੱਕ ਜਾਰੀ ਰਹੀ।

ਇਸ ਦੌਰਾਨ ਛਬੀਲ ਦੀ ਸ਼ੁਰੂਆਤ ਐਲ.ਆਈ.ਸੀ. ਦੇ ਬ੍ਰਾਂਚ ਮੈਨੇਜਰ ਸ੍ਰੀ ਮਨੋਜ ਸਿੰਗਲਾ, ਏ.ਬੀ.ਐਮ. ਹਰਦੀਪ ਸਿੰਘ ਅਤੇ ਕੇਵਲ ਕ੍ਰਿਸ਼ਨ ਵਲੋਂ ਅਰਦਾਸ ਉਪਰੰਤ ਕੀਤੀ ਗਈ। ਉਹਨਾਂ ਕਿਹਾ ਕਿ ਅੰਤਾਂ ਦੀ ਗਰਮੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਾਨੂੰ ਸਬਰ-ਸੰਤੋਖ, ਧੀਰਜ, ਤਿਆਗ ਅਤੇ ਆਪਾ ਵਾਰਨ ਦਾ ਸੰਦੇਸ਼ ਦਿੰਦੀ ਹਾਂ, ਜਿਸਦੀ ਮਿਸਾਲ ਦੁਨੀਆ ਵਿਚ ਕਿਤੇ ਵੀ ਨਹੀਂ ਮਿਲਦੀ। ਉਹਨਾਂ ਕਿਹਾ ਕਿ ਆਓ ਆਪਾਂ ਗੁਰੂ ਜੀ ਦੇ ਦਰਸਾਏ ਮਾਰਗ ਉਤੇ ਚੱਲਦਿਆਂ ਸੇਵਾ-ਭਾਵਨਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ।

ਇਸ ਦੌਰਾਨ ਛਬੀਲ ਦੀ ਸੇਵਾ ਵਿੱਚ ਸਮੂਹ ਸਟਾਫ਼ ਵਲੋਂ ਆਪਣੀ ਸ਼ਰਧਾ ਮੁਤਾਬਕ ਵੱਧ ਚੜ੍ਹ ਕੇ ਵਿੱਤੀ ਯੋਗਦਾਨ ਪਾਇਆ ਗਿਆ ਅਤੇ ਸੇਵਾ ਨਿਭਾਈ ਗਈ। ਛਬੀਲ ਦੌਰਾਨ ਮੁਲਾਜ਼ਮਾਂ ਵਿਚ ਸੇਵਾ ਭਾਵਨਾ ਦਾ ਉਤਸ਼ਾਹ ਦੇਖਿਆਂ ਹੀ ਬਣਦਾ ਸੀ।

ਇਸ ਮੌਕੇ ਏਜੰਟ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਕੁਮਾਰ, ਸਕੱਤਰ ਕੇ.ਕੇ. ਮਰਵਾਹਾ, ਸਮੂਹ ਏਜੰਟ ਸਾਹਿਬਾਨ ਅਤੇ ਡੀਓਜ਼ਸਮੇਤ ਅਨੇਕਾਂ ਮੁਲਾਜ਼ਮਾਂ ਵਲੋਂ ਆਪਣੀ ਹਾਜ਼ਰੀ ਲਗਵਾਈ ਗਈ।

Leave a Reply

Your email address will not be published. Required fields are marked *