Breaking News
Dashmesh GS Electricals Verka Smart Media Insurance Point Tav Prasad

ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੀ ਆਪਸੀ ਮਿਲਣੀ ਦੌਰਾਨ ਐਸ.ਪੀ. ਹਰਿੰਦਰ ਸਿੰਘ ਮਾਨ ਨੇ ਕੀਤੀ ਸ਼ਮੂਲੀਅਤ

ਮੋਹਾਲੀ, 13 ਜੂਨ, ਪੰਜਾਬੀ ਦੁਨੀਆ ਬਿਊਰੋ :

ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਫੇਜ਼-7 ਦੇ ਕਮਿਉਨਿਟੀ ਸੈਂਟਰ ਵਿੱਚ ਮਹੀਨਾਵਾਰੀ ਆਪਸੀ ਮਿਲਣੀ ਦੌਰਾਨ ਸ੍ਰ: ਹਰਿੰਦਰ ਸਿੰਘ ਮਾਨ ਐਸ.ਪੀ. ਟ੍ਰੈਫਿਕ ਅਤੇ ਸਾਇਬਰ ਕਰਾਇਮ ਨੇ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ ਅਤੇ ਹਰਿੰਦਰ ਪਾਲ ਸਿੰਘ ਹੈਰੀ ਸਕੱਤਰ ਪਬਲਿਕ ਰਿਲੇਸ਼ਨ ਨੇ ਐਸਪੀ ਹਰਿੰਦਰ ਸਿੰਘ ਮਾਨ ਨੂੰ ਜੀ ਆਇਆਂ ਆਖਦਿਆਂ ਫੁਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ।

ਉਪਰੰਤ ਹਰਿੰਦਰ ਸਿੰਘ ਮਾਨ ਨੇ ਸਾਇਬਰ ਕਰਾਇਮ ਬਾਰੇ ਜਾਣਕਾਰੀ ਦਿੰਦਿਆਂ ਮੈਂਬਰਾਂ ਨੂੰ ਜਾਗਰੂਕ ਕੀਤਾ। ਇਸ ਦੌਰਾਨ ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਕ ਸਾਲ ਵਿੱਚ ਤਕਰੀਬਨ 15,000 ਇਸ ਦੇ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪ੍ਰਤੀ ਸਹਿਯੋਗ /ਜਾਣਕਾਰੀ ਲਈ ਪੁਲਿਸ ਨਾਲ ਸੰਪਰਕ ਕੀਤਾ ਜਾ ਸਕਦਾ ਹੈ ।ਇਸ ਉਪਰੰਤ ਉਹਨਾਂ ਵੱਲੋਂ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਚੈਟ ਗਰੁਪ ਲਈ ਹੈਲਪਲਾਈਨ ਨੰਬਰ ਵੀ ਦਿੱਤਾ।

ਇਸ ਤੋਂ ਬਾਅਦ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ 4 ਮਈ ਤੋਂ 11 ਜੂਨ ਵਿੱਚ ਆਉਦੇ ਮੈਬਰਾਂ ਦੇ ਜਨਮ ਦਿਨ ਨੂੰ ਮਨਾਉਂਦੇ ਹੋਏ ਕੇਕ ਕੱਟਿਆ ਗਿਆ ਅਤੇ ਮੈਂਬਰਾਂ ਵੱਲੋਂ ਮਨੋਰੰਜਨ ਕਰਦਿਆ ਗੀਤ ਗਾਏ ਗਏ। ਮੰਚ ਸੰਚਾਲਨ ਸ. ਹਰਜਿੰਦਰ ਸਿੰਘ ਸਕੱਤਰ ਈਵੈਂਟਸ ਨੇ ਬਹੁਤ ਹੀ ਵਧੀਆ ਢੰਗ ਨਾਲ ਕੀਤਾ।

ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਜਰਨੈਲ ਸਿੰਘ, ਵਿੱਤ ਸਕੱਤਰ ਜੇ ਐਸ ਰਾਵਲ, ਜਨਰਲ ਸਕੱਤਰ ਐਸ ਐਸ ਬੇਦੀ, ਸਕੱਤਰ ਰੂਰਲ ਐਜੂਕੇਸ਼ਨ ਪਲਵੰਤ ਕੋਰ ਪਾਲੀ, ਆਰ ਪੀ ਸਿੰਘ ਵਿਗ, ਜੀ ਐਸ ਬਿੰਦਰਾ, ਚਰਨਜੀਤ ਸਿੰਘ ਹੋਰ ਅਹੁਦੇਦਾਰ ਅਤੇ ਕਾਰਜਕਾਰੀ ਮੈਂਬਰ ਮੌਜੂਦ ਸਨ।

ਅੰਤ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ ਨੇ ਮੁੱਖ ਮਹਿਮਾਨ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਦਾ ਉਥੇ ਪਹੁੰਚਣ ਤੇ ਧੰਨਵਾਦ ਕੀਤਾ। ਇਸ ਉਪਰੰਤ ਐਸੋਸੀਏਸ਼ਨ ਦੇ ਮੈਂਬਰ ਡਾ: ਹਰਿੰਦਰ ਕੌਰ ਰਾਣਾ ਵੱਲੋਂ ਆਪਣੇ ਜਨਮ ਦਿਨ ਦੀ ਖੁਸ਼ੀ ਤੇ ਸਾਰੇ ਮੈਂਬਰਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕਰਵਾਇਆ।, ਇਸ ਦਾ ਪ੍ਰਬੰਧ ਨਰਿੰਦਰ ਸਿੰਘ ਸੱਕਤਰ ਆਓ ਭਗਤ ਵੱਲੋ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ। ਜਿਸ ਦਾ ਸਭ ਨੇ ਭਰਭੂਰ ਅਨੰਦ ਮਾਣਿਆ।

Leave a Reply

Your email address will not be published. Required fields are marked *