Breaking News
Smart Media Dashmesh Mohali Walk Smart Media Insurance Point Hardev Singh Ubha

ਹਰਸਿਮਰਤ ਬਾਦਲ ਨੇ ਐੱਨਡੀਏ ਅਤੇ ਇੰਡੀਆ ਗੱਠਗੋੜ ’ਚ ਸ਼ਾਮਲ ਹੋਣ ਤੋਂ ਕੀਤਾ ਸਾਫ ਇਨਕਾਰ

ਚੰਡੀਗੜ੍ਹ, 9 ਜੂਨ, ਪੰਜਾਬੀ ਦੁਨੀਆ ਬਿਊਰੋ:

ਪੰਜਾਬ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਲਗਾਤਾਰ ਚੌਥੀ ਵਾਰ ਸੰਸਦ ਬਣੇ ਹਰਸਿਮਰਤ ਕੌਰ ਬਾਦਲ ਨੇ ਇਹ ਸਾਫ ਸ਼ਬਦਾਂ ਵਿਚ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਬਾਦਲ ਨਾ ਤਾਂ ਐੱਨਡੀਏ ਅਤੇ ਨਾ ਹੀ ਇੰਡੀਆ ਗੱਠਜੋੜ ’ਚ ਸ਼ਾਮਲ ਹੋਵੇਗਾ। ਹਰਸਿਮਰਤ ਬਾਦਲ ਨੇ ਕਿਹਾ ਕਿ ਜੇ ਗੱਠਜੋੜ ਕਰਨਾ ਹੁੰਦਾ ਤਾਂ ਚੋਣਾਂ ਤੋਂ ਪਹਿਲਾਂ ਕਰਦੇ। ਅਸੀਂ ਪੰਜਾਬ ਦੇ ਮੁੱਦਿਆਂ ਨੂੰ ਪਹਿਲ ਦਿੱਤੀ, ਅਸੀਂ ਸੀਟਾਂ ਦੀ ਪ੍ਰਵਾਹ ਨਹੀਂ ਕੀਤੀ।

ਇਸ ਦੇ ਨਾਲ ਕੰਗਨਾ ਰਣੌਤ ਮਾਮਲੇ ’ਤੇ ਹਰਸਿਮਰਤ ਬਾਦਲ ਨੇ ਕਿਹਾ ਕਿ ਉਹ ਕੰਗਨਾ ਨੂੰ ਅਪੀਲ ਕਰਨਗੇ ਕਿ ਉਹ ਆਪਣੀ ਜ਼ੁਬਾਨ ’ਤੇ ਲਗਾਮ ਰੱਖਣ। ਚੰਡੀਗੜ੍ਹ ਏਅਰਪੋਰਟ ਉਤੇ ਜੋ ਘਟਨਾ ਵਾਪਰੀ ਹੈ, ਉਹ ਇਸ ਲਈ ਹੋਈ ਕਿਉਂਕਿ ਉਨ੍ਹਾਂ ਨੇ ਪੰਜਾਬ ਦੀਆਂ ਮਾਵਾਂ ਨੂੰ ਟਕੇ-ਟਕੇ ਵਿਚ ਵਿਕਣ ਵਾਲਾ ਬਿਆਨ ਦਿੱਤਾ ਸੀ, ਜਿਸਦਾ ਉਸ ਨੂੰ ਫਲ ਮਿਲ ਗਿਆ।

Leave a Reply

Your email address will not be published. Required fields are marked *