Breaking News
Smart Media Dashmesh Insurance Point

“ਭਾਜਪਾ ਨੇ ਅਯੁੱਧਿਆ ਹਾਰੀ, ਮੋਦੀ ਨੇ ਭਰੋਸੇਯੋਗਤਾ”, ਪ੍ਰਧਾਨ ਮੰਤਰੀ ਦੇਣ ਅਸਤੀਫਾ : ਮਮਤਾ ਬੈਨਰਜੀ

ਨਵੀਂ ਦਿੱਲੀ, 4 ਜੂਨ, ਪੰਜਾਬੀ ਦੁਨੀਆ ਬਿਊਰੋ:

ਲੋਕ ਸਭਾ ਦੇ ਆਏ ਨਤੀਜਿਆਂ ਬਾਅਦ ਟੀਐਮਸੀ ਦੀ ਚੇਅਰਪਰਸਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਮੈਂ ਖੁਸ਼ ਹਾਂ ਕਿ ਪ੍ਰਧਾਨ ਮੰਤਰੀ ਨੂੰ ਬਹੁਮਤ ਦਾ ਅੰਕੜਾ ਨਹੀਂ ਮਿਲਿਆ। ਪ੍ਰਧਾਨ ਮੰਤਰੀ ਭਰੋਸੇਯੋਗਤਾ ਗੁਆ ਚੁੱਕੇ ਹਨ, ਉਨ੍ਹਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਨਾਅਰਾ ਦਿੱਤਾ ਸੀ ਕਿ ਇਸ ਵਾਰ ਉਹ 400 ਸੀਟਾਂ ਨੂੰ ਪਾਰ ਕਰਨਗੇ।

ਮਮਤਾ ਬੈਨਰਜੀ ਨੇ ਅੱਗੇ ਕਿਹਾ, “ਇੰਨੇ ਜ਼ੁਲਮ ਕਰਨ ਅਤੇ ਪੈਸਾ ਖਰਚ ਕਰਨ ਦੇ ਬਾਵਜੂਦ, ਮੋਦੀ ਜੀ ਅਤੇ ਅਮਿਤ ਸ਼ਾਹ ਦੇ ਇਸ ਹੰਕਾਰ ਨਾਲ ਭਾਰਤ ਜਿੱਤ ਗਿਆ ਹੈ ਅਤੇ ਮੋਦੀ ਹਾਰ ਗਏ ਹਨ। ਨਾਲ ਹੀ ਭਾਜਪਾ ਅਯੁੱਧਿਆ ਵੀ…”।

Leave a Reply

Your email address will not be published. Required fields are marked *