Breaking News
Smart Media Dashmesh Mohali Walk Smart Media Insurance Point Hardev Singh Ubha

ਨਿਊ ਚੰਡੀਗੜ੍ਹ: ਸੀਵਰੇਜ ਦੇ ਪਾਣੀ ਤੋਂ ਬਿਮਾਰੀਆਂ ਫੈਲਣ ਦੇ ਨਾਲ ਮਕਾਨਾਂ ਨੂੰ ਵੀ ਖਤਰਾ ਵਧਿਆ

RWA ਨੇ ਗਮਾਡਾ ਤੋਂ ਬਿਜਲੀ, ਪਾਣੀ ਅਤੇ ਸੀਵਰੇਜ ਸਮੱਸਿਆਵਾਂ ਦੇ ਤੁਰੰਤ ਹੱਲ ਦੀ ਕੀਤੀ ਮੰਗ

ਨਿਊ ਚੰਡੀਗੜ੍ਹ, 26 ਮਈ, ਪੰਜਾਬੀ ਦੁਨੀਆ ਬਿਊਰੋ :

ਇਥੋਂ ਦੇ ਪੌਸ਼ ਏਰੀਆ ਇਕੋਸਿਟੀ ਬੰਨ ਦੇ ਵਸਨੀਕਾਂ ਨੂੰ ਸਫਾਈ ਵਿਵਸਥਾ, ਬੀਜਲੀ ਅਤੇ ਚੰਗੇ ਸੀਵਰੇਜ ਸਿਸਟਮ ਜਹੀਆਂ ਬੁਨਿਆਦੀ ਸੁਵਿਧਾਵਾਂ ਦਾ ਲਾਭ ਅਜੇ ਤੱਕ ਨਹੀਂ ਮਿਲ ਸਕਿਆ ਹੈ। ਜਿੰਨਾਂ ਦੇ ਸੁਪਨੇ ਲੈ ਕੇ ਉਹ ਇੱਥੋਂ ਦੇ ਮਹਿੰਗੇ ਮਕਾਨਾਂ ਵਿੱਚ ਚੰਡੀਗੜ੍ਹ ਤੋਂ ਸ਼ਿਫਟ ਹੋਏ ਸਨ।

ਇੱਥੋਂ ਦੇ ਸੈਕਟਰ 6ਬੀ ਬਲਾਕ ਦੀ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪਦਅਧਿਕਾਰੀਆਂ ਨੇ ਦੱਸਿਆ ਕਿ ਮਕਾਨ ਨੰਬਰ 1560 ਤੋਂ 1573 ਦੇ ਆਸੇ ਪਾਸੇ ਪਿਛਲੇ ਸੱਤ ਦਿਨਾਂ ਤੋਂ ਸੀਵਰੇਜ ਦਾ ਪਾਣੀ ਓਵਰਫਲੋ ਹੋ ਰਿਹਾ ਹੈ। ਇਸ ਸਬੰਧ ਵਿੱਚ ਗਮਾਡਾ ਦੇ ਐਸਡੀਓ ਅਤੇ ਜੇਈ ਨੂੰ ਕੰਮਪਲੇਂਟ ਵੀ ਕੀਤੀ ਗਈ ਹੈ। ਪ੍ਰੰਤੂ ਆਸ਼ਵਾਸਨ ਤੋਂ ਬਿਨਾਂ ਅਜੇ ਤੱਕ ਇਹ ਸਮੱਸਿਆ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕੀ। ਕਲੋਨੀ ਦੇ ਵਸਨੀਕਾਂ ਨੇ ਖਦਸਾ ਜਤਾਇਆ ਹੈ ਕਿ ਇੰਨੀ ਗਰਮੀ ਅਤੇ ਬਾਅਦ ‘ਚ ਆਉਣ ਵਾਲੀ ਬਰਸਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਸੀਵਰੇਜ ਦੀ ਸਮੱਸਿਆ ਨੂੰ ਤੁਰੰਤ ਪੱਕੇ ਤੌਰ ਤੇ ਠੀਕ ਕੀਤਾ ਜਾਵੇ ਤਾਂਕਿ ਕਿਸੇ ਭਿਆਨਕ ਬਿਮਾਰੀ ਦੇ ਫੈਲਣ ਤੋਂ ਪਹਿਲਾਂ ਲੋਕਾਂ ਨੂੰ ਬਚਾਇਆ ਜਾਵੇ। ਆਰਡਬਲਿਊਏ ਦੇ ਸੀਨੀਅਰ ਐਡਵਾਈਜ਼ਰ ਸੰਤੋਸ਼ ਕੁਮਾਰ ਨੇ ਦੱਸਿਆ ਕਿ ਮਕਾਨ ਨੰਬਰ 1574 ਦੀ ਬੇਸਮੈਂਟ ਵਿੱਚ ਪਾਣੀ ਰੀਸਣਾ ਸ਼ੁਰੂ ਹੋ ਗਿਆ ਹੈ ਅਤੇ ਹੋਰ ਮਕਾਨਾਂ ਨੂੰ ਵੀ ਖਤਰਾ ਹੋ ਸਕਦਾ ਹੈ। ਪ੍ਰੰਤੂ ਗਮਾਡਾ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ।

ਕਲੋਨੀ ਦੇ ਲੋਕਾਂ ਨੇ ਇਹ ਵੀ ਦੱਸਿਆ ਕਿ ਤਕਰੀਬਨ ਸਾਰੇ ਪਾਰਕਾਂ ਵਿੱਚ ਬਣੇ ਫੁੱਟਪਾਥ ਸਮਤਲ ਨਹੀਂ ਹਨ ਜਿਸ ਕਾਰਨ ਬੱਚੇ ਤੇ ਬਜ਼ੁਰਗਾਂ ਨੂੰ ਸੈਰ ਕਰਨ ਵਿੱਚ ਸਮੱਸਿਆ ਆਉਂਦੀ ਹੈ। ਇਸ ਦੇ ਨਾਲ ਹੀ ਪਾਰਕਾਂ ਵਿੱਚ ਲੱਗੀਆਂ ਲਾਈਟਾਂ ਘੱਟ ਵਾਟ ਦੀਆਂ ਹਨ ਜਿਸ ਕਾਰਣ ਲੋਕ ਸ਼ਾਮ ਦੇ ਸਮੇਂ ਹਨੇਰੇ ਬੇਲੇ ਪਾਰਕਾਂ ਵਿੱਚ ਸੈਰ ਨਹੀਂ ਕਰ ਸਕਦੇ। ਆਰਡਬਲਿਊਏ ਦੇ ਅਡਵਾਈਜ਼ਰ ਜਸਵੰਤ ਠਾਕਰ ਅਤੇ ਪ੍ਰੈਜੀਡੈਂਟ ਕੁਲਦੀਪ ਸੈਣੀ ਨੇ ਗਮਾਡਾ ਤੋਂ ਮੰਗ ਕੀਤੀ ਹੈ ਕਿ ਸਾਰੇ ਪਾਰਕਾਂ ਵਿੱਚ ਮਰਕਰੀ ਲਾਈਟਾਂ ਲਗਾਈਆਂ ਜਾਣ ਅਤੇ ਫੁੱਟਪਾਥ ਦੁਬਾਰਾ ਤੋਂ ਬਣਾਏ ਜਾਣ।

ਉਹਨਾਂ ਨੇ ਕਲੋਨੀ ਦੇ ਬੀ ਬਲਾਕ ਦੀਆਂ ਸੀਵਰੇਜ ਅਤੇ ਬਿਜਲੀ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਦੀ ਗੁਜ਼ਾਰਿਸ਼ ਵੀ ਕੀਤੀ ਹੈ।

Leave a Reply

Your email address will not be published. Required fields are marked *