Breaking News
Smart Media Insurance Point

‘ਯੰਗ ਫ੍ਰੈਂਡਜ਼ ਫਾਰਐਵਰ’ ਵੱਲੋਂ ਨੇਤਰਹੀਣ ਵਿਦਿਆਰਥੀਆਂ ਨੂੰ ਬੂਟ-ਜੁਰਾਬਾਂ ਤੇ ਖਾਣ-ਪੀਣ ਦੀਆਂ ਵਸਤਾਂ ਵੰਡੀਆਂ

ਚੰਡੀਗੜ੍ਹ, 4 ਨਵੰਬਰ, ਪੰਜਾਬੀ ਦੁਨੀਆ ਬਿਊਰੋ :

ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਦੇ ਸੈਕਟਰ-40 ਚੰਡੀਗੜ੍ਹ ਚੈਪਟਰ ਦੀ ਇਕਾਈ ‘ਯੰਗ ਫ੍ਰੈਂਡਜ਼ ਫਾਰਐਵਰ’ ਦੇ ਦਸ ਮੈਂਬਰਾਂ, ਜਿਨ੍ਹਾਂ ਵਿੱਚ ਪੰਜ ਪੁਰਸ਼ ਅਤੇ ਪੰਜ ਮਹਿਲਾਵਾਂ ਸ਼ਾਮਲ ਸਨ, ਨੇ ਅੱਜ ਸੈਕਟਰ-26 ਸਥਿਤ ਨੇਤਰਹੀਣ ਸਕੂਲ ਦਾ ਦੌਰਾ ਕਰਕੇ ਸਮਾਜ ਸੇਵਾ ਦੀ ਮਿਸਾਲ ਪੇਸ਼ ਕੀਤੀ। ਇਸ ਮੌਕੇ ਉਨ੍ਹਾਂ ਨੇ ਸਕੂਲ ਦੇ 160 ਵਿਦਿਆਰਥੀਆਂ ਨੂੰ ਬੂਟ-ਜੁਰਾਬਾਂ ਅਤੇ ਅੱਠ ਕਿਸਮਾਂ ਦੀਆਂ ਖਾਣ-ਪੀਣ ਦੀਆਂ ਵਸਤਾਂ – ਬਿਸਕੁਟ, ਮੱਠੀਆਂ, ਚਾਕਲੇਟਾਂ ਅਤੇ ਜੂਸ ਦੀਆਂ ਬੋਤਲਾਂ ਵੰਡੀਆਂ।

ਸਕੂਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਮੁਖੀ ਸ਼੍ਰੀ ਦਿਨੇਸ਼ ਕੁਮਾਰ ਕਪਿਲ, ਸਕੱਤਰ ਸੁਪ੍ਰਨਾ ਸੱਚਦੇਵ, ਪ੍ਰਿੰਸੀਪਲ ਰਾਕੇਸ਼ ਸ਼ਰਮਾ, ਅਧਿਆਪਕ ਕੋਆਰਡੀਨੇਟਰ ਕੁਲਜੀਤ ਸੋਢੀ ਅਤੇ ਸਮੂਹ ਸਟਾਫ਼ ਨੇ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਇਸ ਵਿਸ਼ੇਸ਼ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

ਉੱਘੇ ਸਮਾਜ ਸੇਵਕ ਸ. ਦਲਵਿੰਦਰ ਸਿੰਘ ਸੈਣੀ ਨੇ ਵੀ ਇਸ ਨੇਕ ਕਾਰਜ ਵਿੱਚ ਅੱਗੇ ਵੱਧ ਕੇ ਭਰਪੂਰ ਸਹਿਯੋਗ ਦਿੱਤਾ। ਚੈਪਟਰ ਮੁਖੀ ਦੀਦਾਰ ਸਿੰਘ, ਸਕੱਤਰ ਐੱਮ.ਐੱਲ. ਜੈਨ, ਖ਼ਜ਼ਾਨਚੀ ਅਨਿਲ ਮਹਿਰਾ ਅਤੇ ਹੋਰਨਾਂ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਪਿਆਰ ਤੇ ਅਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਲੋੜਵੰਦ ਬੱਚਿਆਂ ਦੀ ਸਹਾਇਤਾ ਕਰਨਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ ਤੇ ਸਮਾਜ ਸੇਵਾ ਦੇ ਅਜਿਹੇ ਉਪਰਾਲੇ ਲਗਾਤਾਰ ਜਾਰੀ ਰੱਖਣ ਦਾ ਸੰਦੇਸ਼ ਦਿੱਤਾ।

Leave a Reply

Your email address will not be published. Required fields are marked *