Breaking News
Smart Media Dashmesh Insurance Point

ਦਿੱਲੀ-ਐਨਸੀਆਰ ਵਿੱਚ GRAP-1 ਦਾ ਪਹਿਲਾ ਪੜਾਅ ਲਾਗੂ

ਹਵਾ ਦੀ ਗੁਣਵੱਤਾ ਡਿੱਗ ਕੇ ‘ਖਰਾਬ’ ਸ਼੍ਰੇਣੀ ‘ਚ ਪਹੁੰਚੀ

ਨਵੀਂ ਦਿੱਲੀ, 21 ਅਕਤੂਬਰ, ਪੰਜਾਬੀ ਦੁਨੀਆ ਬਿਊਰੋ :

ਦੁਸਹਿਰੇ ਤੋਂ ਬਾਅਦ ਦਿੱਲੀ ਦੀ ਹਵਾ ਦੀ ਗੁਣਵੱਤਾ ਮੁੜ ਵਿਗੜ ਗਈ ਹੈ। ਬੁੱਧਵਾਰ ਨੂੰ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 244 ’ਤੇ ਪਹੁੰਚਣ ਮਗਰੋਂ ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (ਗ੍ਰੈਪ) ਦਾ ਪਹਿਲਾ ਪੜਾਅ ਲਾਗੂ ਕਰ ਦਿੱਤਾ ਗਿਆ ਹੈ।

ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀਏਕਿਊਐੱਮ) ਮੁਤਾਬਕ, 21 ਅਕਤੂਬਰ ਨੂੰ ਦੁਪਹਿਰ 2 ਵਜੇ ਦਿੱਲੀ ਦਾ ਏਕਿਊਆਈ 244 ਦਰਜ ਕੀਤਾ ਗਿਆ, ਜਦਕਿ ਇੱਕ ਦਿਨ ਪਹਿਲਾਂ ਇਹ 179 ਸੀ। ਇਸ ਤਰ੍ਹਾਂ ਹਵਾ ਦੀ ਸ਼੍ਰੇਣੀ ‘ਮੱਧਮ’ ਤੋਂ ਡਿੱਗ ਕੇ ‘ਖ਼ਰਾਬ’ ਹੋ ਗਈ ਹੈ।

ਸਰਦੀਆਂ ਦੀ ਆਮਦ ਨਾਲ ਪ੍ਰਦੂਸ਼ਣ ਵਧਣ ਦਾ ਖ਼ਦਸ਼ਾ ਹੈ। ਗੁਆਂਢੀ ਸੂਬਿਆਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਅਤੇ ਮੌਸਮ ਦੀਆਂ ਅਜਿਹੀਆਂ ਸਥਿਤੀਆਂ, ਜਿਨ੍ਹਾਂ ਕਾਰਨ ਪ੍ਰਦੂਸ਼ਕ ਹਵਾ ਵਿੱਚ ਹੀ ਫਸੇ ਰਹਿੰਦੇ ਹਨ, ਸਮੱਸਿਆ ਨੂੰ ਹੋਰ ਗੰਭੀਰ ਬਣਾ ਸਕਦੀਆਂ ਹਨ।

ਭਾਰਤੀ ਮੌਸਮ ਵਿਭਾਗ (ਆਈਐੱਮਡੀ) ਅਤੇ ਇੰਡੀਅਨ ਇੰਸਟੀਚਿਊਟ ਆਫ਼ ਟ੍ਰੋਪਿਕਲ ਮੀਟੀਓਰੋਲੋਜੀ ਦੇ ਮੁਤਾਬਕ, ਆਉਣ ਵਾਲੇ ਦਿਨਾਂ ਵਿੱਚ ਦਿੱਲੀ ਦੀ ਹਵਾ ਦੀ ਗੁਣਵੱਤਾ ‘ਖ਼ਰਾਬ’ ਸ਼੍ਰੇਣੀ ਵਿੱਚ ਰਹਿਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *