
135 ਦੇ ਕਰੀਬ ਮੈਂਬਰਾਂ ਨੇ ਵੱਖ-ਵੱਖ ਖੇਡਾਂ ਤੇ ਤੰਬੋਲਾ ਦਾ ਲਿਆ ਆਨੰਦ
ਮੋਹਾਲੀ, 8 ਅਕਤੂਬਰ, ਮਨਜੀਤ ਸਿੰਘ ਚਾਨਾ:
ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ (ਐਮ.ਐਸ.ਸੀ.ਏ.) ਵੱਲੋਂ ਪ੍ਰਧਾਨ ਬ੍ਰਿਗੇਡੀਅਰ ਜੇ.ਐਸ. ਜਗਦੇਵ ਅਤੇ ਉਨ੍ਹਾਂ ਦੀ ਟੀਮ ਦੀ ਅਗਵਾਈ ਹੇਠ ਮੈਂਬਰਾਂ ਦੇ ਮਨੋਰੰਜਨ ਅਤੇ ਆਪਸੀ ਮਿਲਵਰਤਣ ਲਈ ਸ਼ਿਵਜੋਤ ਫਾਰਮ ਐਂਡ ਰਿਜ਼ੋਰਟ, ਰਾਮਗੜ੍ਹ ਨੇੜੇ ਪਿਕਨਿਕ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਰੀਬ 135 ਮੈਂਬਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।
ਪ੍ਰਧਾਨ ਬ੍ਰਿਗੇਡੀਅਰ ਜਗਦੇਵ ਨੇ ਦੱਸਿਆ ਕਿ ਸੁੰਦਰ ਫਾਰਮ ਹਾਊਸ ਵਿੱਚ ਮੈਂਬਰਾਂ ਨੇ ਵੱਖ-ਵੱਖ ਮਨੋਰੰਜਕ ਖੇਡਾਂ ਵਿੱਚ ਭਾਗ ਲੈ ਕੇ ਖੂਬ ਆਨੰਦ ਮਾਣਿਆ। ਇਸ ਉਪਰੰਤ ਤੰਬੋਲਾ ਖੇਡਿਆ ਗਿਆ। ਵੱਖ-ਵੱਖ ਖੇਡਾਂ ਵਿੱਚ ਜੇਤੂ ਰਹੇ ਮੈਂਬਰਾਂ ਨੂੰ ਐਸੋਸੀਏਸ਼ਨ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਐਸੋਸੀਏਸ਼ਨ ਦੇ ਸਕੱਤਰ ਪਬਲਿਕ ਰਿਲੇਸ਼ਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਮੈਂਬਰਾਂ ਲਈ ਸਵੇਰ ਦੇ ਨਾਸ਼ਤੇ ਵਿੱਚ ਚਾਹ, ਪਕੌੜੇ ਅਤੇ ਮਿਠਾਈ ਤੋਂ ਇਲਾਵਾ ਦੁਪਹਿਰ ਦੇ ਖਾਣੇ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।
ਪ੍ਰਧਾਨ ਬ੍ਰਿਗੇਡੀਅਰ ਜਗਦੇਵ ਨੇ ਪਿਕਨਿਕ ਨੂੰ ਸਫਲ ਬਣਾਉਣ ਲਈ ਵਿੱਤ ਸਕੱਤਰ ਜਗਜੀਤ ਸਿੰਘ ਰਾਵਲ, ਸਕੱਤਰ ਈਵੈਂਟਸ ਹਰਜਿੰਦਰ ਸਿੰਘ, ਕਾਰਜਕਾਰੀ ਪ੍ਰਧਾਨ ਆਰ.ਪੀ. ਸਿੰਘ ਵਿਗ, ਕੇ.ਬੀ.ਐੱਸ. ਗੁਲਾਟੀ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਸਕੱਤਰ ਈਵੈਂਟਸ ਹਰਜਿੰਦਰ ਸਿੰਘ ਵੱਲੋਂ ਪ੍ਰੋਗਰਾਮ ਦਾ ਸੁਚੱਜੇ ਢੰਗ ਨਾਲ ਸੰਚਾਲਨ ਕੀਤਾ ਗਿਆ, ਜਿਸ ਦਾ ਮੈਂਬਰਾਂ ਨੇ ਭਰਪੂਰ ਆਨੰਦ ਮਾਣਿਆ।