Breaking News
Smart Media Dashmesh Insurance Point

ਕੈਨੇਡਾ ਵਿੱਚ ਇਮੀਗ੍ਰੇਸ਼ਨ ਦੇ ਬਿਹਤਰ ਮੌਕੇ, ਪਰ ਯੋਗਤਾ ਤੇ ਨਿਯਮਾਂ ਦੀ ਪਾਲਣਾ ਜ਼ਰੂਰੀ: ਕਰਨਲ ਸੰਧੂ

ਕੈਨੇਡਾ ਸਮੇਤ ਪ੍ਰਮੁੱਖ ਦੇਸ਼ਾਂ ਦੀਆਂ ਨੀਤੀਆਂ ਹੋਈਆਂ ਵਧੇਰੇ ਹੁਨਰ-ਅਧਾਰਿਤ ਤੇ ਚੋਣਵੀਆਂ;

WWICS ਵੱਲੋਂ 10 ਤੇ 11 ਅਕਤੂਬਰ ਨੂੰ ਪੰਜਾਬ ਤੇ ਚੰਡੀਗੜ੍ਹ ’ਚ ਮੈਗਾ ਸੈਮੀਨਾਰ

ਚੰਡੀਗੜ੍ਹ, 8 ਅਕਤੂਬਰ, ਮਨਜੀਤ ਸਿੰਘ ਚਾਨਾ:

ਦੁਨੀਆ ਭਰ ਵਿੱਚ ਬਦਲ ਰਹੇ ਇਮੀਗ੍ਰੇਸ਼ਨ ਮਾਹੌਲ ਦਰਮਿਆਨ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਵਿੱਚ ਅਜੇ ਵੀ ਮੌਕੇ ਮੌਜੂਦ ਹਨ, ਪਰ ਇਮੀਗ੍ਰੇਸ਼ਨ ਪ੍ਰਕਿਰਿਆ ਪਹਿਲਾਂ ਨਾਲੋਂ ਵਧੇਰੇ ਹੁਨਰ-ਅਧਾਰਿਤ ਅਤੇ ਚੋਣਵੀਂ ਹੋ ਗਈ ਹੈ। ਹੁਣ ਇਨ੍ਹਾਂ ਮੌਕਿਆਂ ਨੂੰ ਕਈ ਦੇਸ਼ਾਂ ਦੀਆਂ ਅਸਲ ਲੇਬਰ ਮਾਰਕੀਟ ਦੀਆਂ ਲੋੜਾਂ ਨਾਲ ਜੋੜਿਆ ਜਾ ਰਿਹਾ ਹੈ। ਇਹ ਗੱਲ ਡਬਲਿਊਡਬਲਿਊਆਈਸੀਐਸ (WWICS) ਗਰੁੱਪ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਲੈਫਟੀਨੈਂਟ ਕਰਨਲ ਬੀ.ਐਸ. ਸੰਧੂ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਕਰਵਾਈ ਪ੍ਰੈੱਸ ਕਾਨਫਰੰਸ ਦੌਰਾਨ ਕਹੀ।

ਕਰਨਲ ਸੰਧੂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਵਿਸ਼ਵ ਭਰ ਵਿੱਚ ਇਮੀਗ੍ਰੇਸ਼ਨ ਨੀਤੀਆਂ ਵਿੱਚ ਵੱਡੇ ਬਦਲਾਅ ਆਏ ਹਨ। ਅਜਿਹੇ ਹਾਲਾਤ ਵਿੱਚ ਵਿਦੇਸ਼ ਜਾਣ ਦੇ ਇੱਛੁਕ ਲੋਕਾਂ ਲਈ ਅਰਜ਼ੀ ਦੇਣ ਤੋਂ ਪਹਿਲਾਂ ਆਪਣੀ ਯੋਗਤਾ ਦਾ ਸਹੀ ਮੁਲਾਂਕਣ ਕਰਨਾ ਅਤੇ ਸਾਰੇ ਲੋੜੀਂਦੇ ਦਸਤਾਵੇਜ਼ ਪੂਰੇ ਰੱਖਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਚੰਗੀ ਯੋਗਤਾ ਅਤੇ ਪੇਸ਼ੇਵਰ ਤਜਰਬੇ ਵਾਲੇ ਲੋਕਾਂ ਲਈ ਮੌਕੇ ਅੱਜ ਵੀ ਮੌਜੂਦ ਹਨ, ਪਰ ਯੋਗਤਾ ਅਤੇ ਨਿਯਮਾਂ ਦੀ ਪਾਲਣਾ ਨੂੰ ਪਹਿਲ ਦੇਣੀ ਚਾਹੀਦੀ ਹੈ।

ਉਨ੍ਹਾਂ ਅਰਜ਼ੀਦਾਤਿਆਂ ਨੂੰ ਸਿਰਫ਼ ਸੁਰਖੀਆਂ ਦੇ ਆਧਾਰ ’ਤੇ ਫੈਸਲਾ ਨਾ ਲੈਣ ਦੀ ਸਲਾਹ ਦਿੰਦਿਆਂ ਕਿਹਾ ਕਿ ਅਧੂਰੇ ਦਸਤਾਵੇਜ਼, ਗਲਤ ਇਮੀਗ੍ਰੇਸ਼ਨ ਰਸਤੇ ਦੀ ਚੋਣ, ਲੋੜੀਂਦੇ ਭਾਸ਼ਾ ਸਕੋਰ ਦੀ ਕਮੀ ਅਤੇ ਪੇਸ਼ੇ ਜਾਂ ਯੋਗਤਾ ਨਾਲ ਸਬੰਧਤ ਸ਼ਰਤਾਂ ਦੀ ਜਾਣਕਾਰੀ ਨਾ ਹੋਣਾ, ਅਰਜ਼ੀ ਵਿੱਚ ਮੁਸ਼ਕਲਾਂ ਪੈਦਾ ਕਰ ਸਕਦਾ ਹੈ।

ਕਰਨਲ ਸੰਧੂ ਨੇ ਦੱਸਿਆ ਕਿ ਕੈਨੇਡਾ ਵਿੱਚ ਆਈ.ਟੀ., ਹੈਲਥਕੇਅਰ ਤੇ ਸੋਸ਼ਲ ਸਰਵਿਸਿਜ਼, ਐਸਟੀਈਐਮ, ਟਰੇਡਜ਼, ਸਿੱਖਿਆ ਅਤੇ ਟਰਾਂਸਪੋਰਟ ਖੇਤਰਾਂ ਨਾਲ ਸਬੰਧਤ ਹੁਨਰਮੰਦ ਲੋਕਾਂ ਲਈ ਮੌਕੇ ਮੌਜੂਦ ਹਨ। ਨਾਲ ਹੀ ਉਹਨਾਂ ਘੱਟ ਆਬਾਦੀ ਵਾਲੇ ਸੂਬੇ ਸਸਕੈਚਵਨ ਵਿਚ ਵੱਖ ਵੱਖ ਖੇਤਰਾਂ ਵਿਚ ਰੁਜ਼ਗਾਰ ਦੇ ਵਧੇਰੇ ਮੌਕਿਆਂ ਦੀ ਵੀ ਗੱਲ ਕਹੀ, ਜਦਕਿ ਫਰੈਂਚ ਭਾਸ਼ਾ ਜਾਣਨ ਵਾਲਿਆਂ ਅਤੇ ਕੁਝ ਵਿਸ਼ੇਸ਼ ਹੁਨਰਾਂ ਵਾਲੇ ਲੋਕਾਂ ਲਈ ਵੀ ਵਿਕਲਪ ਹਨ। ਇਸ ਤੋਂ ਇਲਾਵਾ ਆਸਟ੍ਰੇਲੀਆ ਵਿੱਚ ਸਕਿਲਡ ਮਾਈਗ੍ਰੇਸ਼ਨ, ਨਿਊਜ਼ੀਲੈਂਡ ਵਿੱਚ ਸਕਿਲਡ ਮਾਈਗ੍ਰੈਂਟ ਕੈਟੇਗਰੀ ਅਤੇ ਅਮਰੀਕਾ ਵਿੱਚ ਈਬੀ-5 ਵਰਗੇ ਰਸਤੇ ਉਪਲੱਬਧ ਹਨ।

ਡਬਲਿਊਡਬਲਿਊਆਈਸੀਐਸ ਦੇ ਵਾਈਸ ਪ੍ਰੈਜ਼ੀਡੈਂਟ ਅਮਿਤ ਖੰਨਾ ਨੇ ਕਿਹਾ ਕਿ ਇਮੀਗ੍ਰੇਸ਼ਨ ਦਾ ਮਤਲਬ ਸਿਰਫ਼ ਦੇਸ਼ ਦੀ ਚੋਣ ਕਰਕੇ ਅਰਜ਼ੀ ਦੇਣਾ ਨਹੀਂ, ਸਗੋਂ ਆਪਣੀ ਪ੍ਰੋਫਾਈਲ ਮੁਤਾਬਕ ਢੁਕਵੇਂ ਕਾਨੂੰਨੀ ਰਸਤੇ ਦੀ ਚੋਣ ਕਰਨਾ ਹੈ। ਉਮਰ, ਸਿੱਖਿਆ, ਕੰਮ ਦਾ ਤਜਰਬਾ, ਭਾਸ਼ਾ ਦੀ ਸਮਰੱਥਾ, ਪੇਸ਼ਾ, ਲਾਇਸੈਂਸ, ਤਨਖਾਹ, ਵਿੱਤੀ ਸਮਰੱਥਾ ਅਤੇ ਪਰਿਵਾਰਕ ਹਾਲਾਤ ਯੋਗਤਾ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਇਸੇ ਦੌਰਾਨ WWICS ਵੱਲੋਂ 10 ਅਕਤੂਬਰ ਨੂੰ ਅੰਮ੍ਰਿਤਸਰ ਦੇ ਹੋਟਲ ਬੈਸਟ ਵੈਸਟਰਨ ਮੇਰੀਅਨ ਵਿੱਚ ਸਵੇਰੇ 11 ਤੋਂ ਦੁਪਹਿਰ 1 ਵਜੇ, ਜਲੰਧਰ ਦੇ ਰਾਮਾਡਾ ਬਾਇ ਵਿੰਧਮ ਵਿੱਚ ਦੁਪਹਿਰ 3 ਤੋਂ ਸ਼ਾਮ 5 ਵਜੇ ਅਤੇ ਲੁਧਿਆਣਾ ਦੇ ਹੋਟਲ ਪਾਰਕ ਪਲਾਜ਼ਾ ਵਿੱਚ ਸ਼ਾਮ 5 ਤੋਂ ਰਾਤ 8 ਵਜੇ ਤੱਕ ਮੈਗਾ ਇਮੀਗ੍ਰੇਸ਼ਨ ਸੈਮੀਨਾਰ ਕਰਵਾਏ ਜਾਣਗੇ। ਚੰਡੀਗੜ੍ਹ ਵਿੱਚ 11 ਅਕਤੂਬਰ ਨੂੰ ਹੋਟਲ ਅਰੋਮਾ ਵਿੱਚ ਸਵੇਰੇ 11 ਤੋਂ ਦੁਪਹਿਰ 3 ਵਜੇ ਤੱਕ ਸੈਮੀਨਾਰ ਹੋਵੇਗਾ। ਇਨ੍ਹਾਂ ਸੈਮੀਨਾਰਾਂ ਵਿੱਚ ਯੋਗਤਾ, ਅਰਜ਼ੀ ਪ੍ਰਕਿਰਿਆ, ਦਸਤਾਵੇਜ਼ਾਂ ਅਤੇ ਵੱਖ-ਵੱਖ ਦੇਸ਼ਾਂ ਵਿੱਚ ਉਪਲੱਬਧ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਡਬਲਿਊਡਬਲਿਊਆਈਸੀਐਸ (WWICS) ਦੀ ਸਥਾਪਨਾ 23 ਅਕਤੂਬਰ 1993 ਨੂੰ ਟੋਰਾਂਟੋ, ਕੈਨੇਡਾ ਵਿੱਚ ਹੋਈ ਸੀ ਅਤੇ ਸੰਸਥਾ ਪਿਛਲੇ ਤਿੰਨ ਦਹਾਕਿਆਂ ਦੌਰਾਨ ਕਰੀਬ ਪੰਜ ਲੱਖ ਤੋਂ ਵੱਧ ਪਰਿਵਾਰਾਂ ਨੂੰ ਕੈਨੇਡਾ, ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਵਿੱਚ ਮੌਕੇ ਤਲਾਸ਼ਣ ਵਿੱਚ ਸਹਾਇਤਾ ਕੀਤੀ ਗਈ ਹੈ।

Leave a Reply

Your email address will not be published. Required fields are marked *