
ਨਵੀਂ ਦਿੱਲੀ, 30 ਸਤੰਬਰ, ਪੰਜਾਬੀ ਦੁਨੀਆ ਬਿਊਰੋ :
ਭਾਰਤ ਦੀ ਚਿਕਿਤਾ ਤਨੀਪਰਥੀ ਅਤੇ ਸਾਹਿਲ ਜਾਧਵ ਦੀ ਜੋੜੀ ਨੇ ਬੁੱਧਵਾਰ ਨੂੰ ਏਸ਼ੀਆਈ ਖੇਡਾਂ ਵਿੱਚ ਮਿਕਸਡ ਕੰਪਾਊਂਡ ਤੀਰਅੰਦਾਜ਼ੀ ਦਾ ਸੋਨ ਤਮਗਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ। ਓਕਾਜ਼ਾਕੀ ਚੂਓ ਸੋਗੋ ਪਾਰਕ ਵਿੱਚ ਹੋਏ ਫਾਈਨਲ ਵਿੱਚ ਭਾਰਤੀ ਜੋੜੀ ਨੇ ਕੋਰੀਆ ਦੇ ਪਾਰਕ ਜੁੰਗਯੂਨ ਅਤੇ ਚੋਈ ਯੋਂਗਹੀ ਨੂੰ ਸ਼ੂਟ-ਆਫ ਵਿੱਚ ਹਰਾਇਆ।
ਨਿਰਧਾਰਤ ਮੁਕਾਬਲਾ 157-157 ਦੀ ਬਰਾਬਰੀ ’ਤੇ ਖਤਮ ਹੋਣ ਤੋਂ ਬਾਅਦ ਜੇਤੂ ਦਾ ਫੈਸਲਾ ਸ਼ੂਟ-ਆਫ ਰਾਹੀਂ ਹੋਇਆ। ਇਸ ਸੋਨੇ ਨਾਲ ਭਾਰਤ ਨੇ 2028 ਲਾਸ ਐਂਜਲਸ ਓਲੰਪਿਕ ਲਈ ਆਪਣਾ ਕੋਟਾ ਵੀ ਪੱਕਾ ਕਰ ਲਿਆ ਹੈ।
ਇਸ ਜਿੱਤ ਨਾਲ ਭਾਰਤ ਦੀ ਏਸ਼ੀਆਈ ਖੇਡਾਂ ਵਿੱਚ ਤਮਗਿਆਂ ਦੀ ਗਿਣਤੀ 54 ਹੋ ਗਈ ਹੈ, ਜਿਸ ਵਿੱਚ 8 ਸੋਨੇ ਦੇ ਤਮਗੇ ਸ਼ਾਮਲ ਹਨ। ਸੈਮੀਫਾਈਨਲ ਵਿੱਚ ਭਾਰਤ ਨੇ ਥਾਈਲੈਂਡ ਨੂੰ 156-155 ਨਾਲ ਹਰਾਇਆ ਸੀ।