Breaking News
Smart Media Dashmesh Mohali Walk Smart Media Insurance Point Hardev Singh Ubha

ਤੇਲੰਗਾਨਾ CM ਰੇਵੰਤ ਰੈੱਡੀ ਨੇ ਮੰਤਰੀ ਕੋਂਡਾ ਸੁਰੇਖਾ ਨੂੰ ਕੈਬਨਿਟ ’ਚੋਂ ਹਟਾਇਆ

ਕੈਬਨਿਟ ਤੋਂ ਬਰਖਾਸਤਗੀ ਮਗਰੋਂ ਕੋਂਡਾ ਸੁਰੇਖਾ ਨੇ CM ਰੈੱਡੀ ’ਤੇ ਚੁੱਕੇ ਸਵਾਲ

ਹੈਦਰਾਬਾਦ, 3 ਸਤੰਬਰ (ਪੰਜਾਬੀ ਦੁਨੀਆ ਬਿਊਰੋ) :

ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੇ ਵੀਰਵਾਰ ਨੂੰ ਆਪਣੀ ਕੈਬਨਿਟ ਸਹਿਯੋਗੀ ਅਤੇ ਸੂਬੇ ਦੀ ਜੰਗਲਾਤ ਤੇ ਐਂਡੋਮੈਂਟਸ ਮੰਤਰੀ ਕੋਂਡਾ ਸੁਰੇਖਾ ਨੂੰ ਤੁਰੰਤ ਪ੍ਰਭਾਵ ਨਾਲ ਮੰਤਰੀ ਮੰਡਲ ਤੋਂ ਹਟਾਉਣ ਦਾ ਫੈਸਲਾ ਕੀਤਾ। ਇਸ ਸਬੰਧੀ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨੂੰ ਸਿਫਾਰਸ਼ ਭੇਜ ਦਿੱਤੀ ਗਈ ਹੈ।

ਇਹ ਕਾਰਵਾਈ ਸੁਰੇਖਾ ਦੀ ਧੀ ਵੱਲੋਂ ਮੁੱਖ ਮੰਤਰੀ ਅਤੇ ਹੋਰ ਕਾਂਗਰਸੀ ਆਗੂਆਂ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਤੋਂ ਬਾਅਦ ਪੈਦਾ ਹੋਏ ਵਿਵਾਦ ਦੇ ਮੱਦੇਨਜ਼ਰ ਕੀਤੀ ਗਈ ਹੈ। ਇਨ੍ਹਾਂ ਟਿੱਪਣੀਆਂ ਨੂੰ ਲੈ ਕੇ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਅਤੇ ਆਗੂਆਂ ਵੱਲੋਂ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਸੀ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਜੀ. ਚਿੰਨਾ ਰੈੱਡੀ ਦੀ ਸੂਬਾ ਯੋਜਨਾ ਬੋਰਡ ਦੇ ਉਪ-ਚੇਅਰਮੈਨ ਵਜੋਂ ਨਿਯੁਕਤੀ ਵੀ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀ ਹੈ।

ਕੈਬਨਿਟ ਤੋਂ ਬਰਖਾਸਤਗੀ ਮਗਰੋਂ ਕੋਂਡਾ ਸੁਰੇਖਾ ਦੇ ਤੇਵਰ ਤਿੱਖੇ, CM ਰੇਵੰਤ ਰੈੱਡੀ ’ਤੇ ਚੁੱਕੇ ਸਵਾਲ

ਤੇਲੰਗਾਨਾ ਦੀ ਸਾਬਕਾ ਮੰਤਰੀ ਕੋਂਡਾ ਸੁਰੇਖਾ ਨੇ ਵੀਰਵਾਰ ਨੂੰ ਮੁੱਖ ਮੰਤਰੀ ਏ. ਰੇਵੰਤ ਰੈੱਡੀ ਦੀ ਕੈਬਨਿਟ ਤੋਂ ਉਨ੍ਹਾਂ ਨੂੰ ਹਟਾਉਣ ਦੇ ਫੈਸਲੇ ’ਤੇ ਸਵਾਲ ਖੜ੍ਹੇ ਕੀਤੇ। ਸੁਰੇਖਾ ਨੇ ਕਿਹਾ ਕਿ ਉਨ੍ਹਾਂ ਨੇ ਨਾ ਤਾਂ ਕਿਸੇ ਤਰ੍ਹਾਂ ਦੀ ਭ੍ਰਿਸ਼ਟਾਚਾਰ ਕੀਤੀ ਹੈ ਅਤੇ ਨਾ ਹੀ ਕਾਰਵਾਈ ਤੋਂ ਪਹਿਲਾਂ ਉਨ੍ਹਾਂ ਨੂੰ ਆਪਣਾ ਪੱਖ ਸਪਸ਼ਟ ਕਰਨ ਦਾ ਮੌਕਾ ਦਿੱਤਾ ਗਿਆ।

ਕੈਬਨਿਟ ਤੋਂ ਹਟਾਏ ਜਾਣ ਤੋਂ ਬਾਅਦ ਸੁਰੇਖਾ ਨੇ ਕਾਂਗਰਸ ਅਤੇ ਮੁੱਖ ਮੰਤਰੀ ਰੇਵੰਤ ਰੈੱਡੀ ਖ਼ਿਲਾਫ਼ ਆਪਣੀ ਨਾਰਾਜ਼ਗੀ ਖੁੱਲ੍ਹ ਕੇ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਫੈਸਲੇ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲਣਾ ਚਾਹੀਦਾ ਸੀ। ਸੁਰੇਖਾ ਦੀ ਬਰਖਾਸਤਗੀ ਨੂੰ ਲੈ ਕੇ ਤੇਲੰਗਾਨਾ ਦੀ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ ਅਤੇ ਕਾਂਗਰਸ ਦੇ ਅੰਦਰੂਨੀ ਮਾਮਲਿਆਂ ਨੂੰ ਲੈ ਕੇ ਵੀ ਚਰਚਾ ਛਿੜ ਗਈ ਹੈ।

Leave a Reply

Your email address will not be published. Required fields are marked *