Breaking News
Smart Media Dashmesh Insurance Point

ਸਾਬਕਾ ਏਅਰ ਮਾਰਸ਼ਲ ਜਤਿੰਦਰ ਮਿਸ਼ਰਾ ਬਣੇ ਰਾਮ ਮੰਦਰ ਟਰੱਸਟ ਦੇ ਪਹਿਲੇ CEO

ਨਵੀਂ ਦਿੱਲੀ, 2 ਸਤੰਬਰ, ਪੰਜਾਬੀ ਦੁਨੀਆ ਬਿਊਰੋ:

ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਸੇਵਾਮੁਕਤ ਏਅਰ ਮਾਰਸ਼ਲ ਜਤਿੰਦਰ ਮਿਸ਼ਰਾ ਨੂੰ ਟਰੱਸਟ ਦਾ ਪਹਿਲਾ ਮੁੱਖ ਕਾਰਜਕਾਰੀ ਅਧਿਕਾਰੀ (CEO) ਨਿਯੁਕਤ ਕੀਤਾ ਹੈ। ਇਹ ਫੈਸਲਾ ਚੜ੍ਹਾਵਿਆਂ ਦੀ ਕਥਿਤ ਚੋਰੀ ਦੇ ਮਾਮਲੇ ਨੂੰ ਲੈ ਕੇ ਉੱਠੇ ਵਿਵਾਦ ਅਤੇ ਟਰੱਸਟ ਦੇ ਵਿੱਤੀ ਪ੍ਰਬੰਧਨ ’ਤੇ ਵਧੀ ਨਿਗਰਾਨੀ ਦਰਮਿਆਨ ਲਿਆ ਗਿਆ ਹੈ। ਇਸ ਮਾਮਲੇ ਵਿੱਚ ਹੁਣ ਤੱਕ ਅੱਠ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ, ਜਦਕਿ ਸਾਬਕਾ ਜਨਰਲ ਸਕੱਤਰ ਚੰਪਤ ਰਾਏ ਸਮੇਤ ਤਿੰਨ ਅਧਿਕਾਰੀਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।

CEO ਦੇ ਅਹੁਦੇ ਲਈ ਮੇਜਰ ਜਨਰਲ ਸੰਜੇ ਪ੍ਰਤਾਪ ਸਿੰਘ ਵਿਸ਼ਵਾਸ ਰਾਓ ਅਤੇ ਸ਼ਰੁਤੀ ਭਾਰਦਵਾਜ ਦੇ ਨਾਮ ਵੀ ਵਿਚਾਰ ਅਧੀਨ ਸਨ। ਟਰੱਸਟ ਨੇ ਤਿੰਨ ਨਵੇਂ ਟਰੱਸਟੀ ਵੀ ਨਿਯੁਕਤ ਕੀਤੇ ਹਨ। ਗੋਵਿੰਦ ਦੇਵ ਗਿਰੀ ਨੂੰ ਜਨਰਲ ਸਕੱਤਰ ਅਤੇ ਮਹੇਸ਼ ਭਗਚੰਦਕਾ ਨੂੰ ਖ਼ਜ਼ਾਨਚੀ ਬਣਾਇਆ ਗਿਆ ਹੈ।

ਚੋਣ ਕਮੇਟੀ ਦੇ ਮੈਂਬਰ ਸੁਰੇਸ਼ ਹਵਾਰੇ ਨੇ ਕਿਹਾ ਕਿ ਜਤਿੰਦਰ ਮਿਸ਼ਰਾ ਨੇ ‘ਆਪਰੇਸ਼ਨ ਸਿੰਦੂਰ’ ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਵੱਡੇ ਪੱਧਰ ਦੇ ਅਭਿਆਨਾਂ ਦੇ ਪ੍ਰਬੰਧਨ ਦਾ ਤਜਰਬਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਮਿਸ਼ਰਾ ਟਰੱਸਟ ਵਿੱਚ ਅਨੁਸ਼ਾਸਨ ਅਤੇ ਬਿਹਤਰ ਪ੍ਰਬੰਧਨ ਲਿਆਉਣ ਦੇ ਨਾਲ ਰਾਮ ਭਗਤਾਂ ਦਾ ਭਰੋਸਾ ਮੁੜ ਬਹਾਲ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਣਗੇ। ਚੋਣ ਪੈਨਲ ਵਿੱਚ ਸੇਵਾਮੁਕਤ ਸੁਪਰੀਮ ਕੋਰਟ ਜੱਜ ਜਸਟਿਸ ਪ੍ਰਮੋਦ ਕੋਹਲੀ ਅਤੇ ਸੇਵਾਮੁਕਤ ਲੈਫਟੀਨੈਂਟ ਜਨਰਲ ਵਿਸ਼ਨੂਕਾਂਤ ਚਤੁਰਵੇਦੀ ਵੀ ਸ਼ਾਮਲ ਸਨ।

Leave a Reply

Your email address will not be published. Required fields are marked *