Breaking News
Smart Media Dashmesh Insurance Point

ਚੀਨੀ ਰੋਬੋਟ ‘ਲਾਈਟਨਿੰਗ’ ਨੇ ਯੂਸੈਨ ਬੋਲਟ ਦਾ ਵਿਸ਼ਵ ਰਿਕਾਰਡ ਤੋੜਿਆ

100 ਮੀਟਰ ਦੌੜ 9.32 ਸਕਿੰਟ ‘ਚ ਕੀਤੀ ਪੂਰੀ​

ਬੀਜਿੰਗ, 22 ਅਗਸਤ, ਪੰਜਾਬੀ ਦੁਨੀਆ ਬਿਊਰੋ :

ਚੀਨ ਦੇ ਇੱਕ ‘ਲਾਈਟਨਿੰਗ’ (Lightning) ਨਾਮਕ ਹਿਊਮਨੋਇਡ ਰੋਬੋਟ ਨੇ 100 ਮੀਟਰ ਦੀ ਦੌੜ ਮਹਿਜ਼ 9.32 ਸਕਿੰਟ ਵਿੱਚ ਪੂਰੀ ਕਰਕੇ ਇਨਸਾਨੀ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ‘ਓਨਰ’ (Honor) ਦੁਆਰਾ ਤਿਆਰ ਕੀਤੇ ਗਏ ਇਸ ਰੋਬੋਟ ਨੇ ਦੂਜੀਆਂ ‘ਵਰਲਡ ਹਿਊਮਨੋਇਡ ਰੋਬੋਟ ਗੇਮਜ਼’ ਦੇ ਟੈਸਟ ਈਵੈਂਟ ਦੌਰਾਨ 14.5 ਮੀਟਰ ਪ੍ਰਤੀ ਸਕਿੰਟ ਦੀ ਵੱਧ ਤੋਂ ਵੱਧ ਰਫਤਾਰ ਹਾਸਲ ਕੀਤੀ।​

ਇਸ ਪ੍ਰਦਰਸ਼ਨ ਨੇ ਜਮਾਇਕਾ ਦੇ ਮਹਾਨ ਦੌੜਾਕ ਯੂਸੈਨ ਬੋਲਟ ਦੁਆਰਾ 17 ਸਾਲ ਪਹਿਲਾਂ ਬਰਲਿਨ ਵਿੱਚ ਬਣਾਏ 9.58 ਸਕਿੰਟ ਦੇ ਵਿਸ਼ਵ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ ਅਪ੍ਰੈਲ ‘ਚ ਲਾਈਟਨਿੰਗ ਨੇ ਬੀਜਿੰਗ ਹਾਫ ਮੈਰਾਥਨ ਨੂੰ 50 ਮਿੰਟ 26 ਸਕਿੰਟ ‘ਚ ਜਿੱਤਿਆ ਸੀ। ਉਸ ਸਮੇਂ ਰੋਬੋਟ ਦਾ ਕੱਦ 169 ਸੈਂਟੀਮੀਟਰ ਅਤੇ ਲੱਤਾਂ 95 ਸੈਂਟੀਮੀਟਰ ਲੰਬੀਆਂ ਸਨ, ਜਿਨ੍ਹਾਂ ਨੂੰ ਖੋਜਕਰਤਾਵਾਂ ਨੇ ਇਨ੍ਹਾਂ ਖੇਡਾਂ ਲਈ 10 ਸੈਂਟੀਮੀਟਰ ਹੋਰ ਵਧਾਇਆ ਸੀ।

ਦੱਸਣਯੋਗ ਹੈ ਕਿ ਚੀਨੀ ਉਦਯੋਗ, ਲੌਜਿਸਟਿਕਸ ਅਤੇ ਹੋਰ ਖੇਤਰਾਂ ਵਿੱਚ ਏ.ਆਈ. (AI) ਅਤੇ ਰੋਬੋਟਿਕਸ ਨੂੰ ਤੇਜ਼ੀ ਨਾਲ ਉਤਸ਼ਾਹਿਤ ਕਰ ਰਿਹਾ ਹੈ।

Leave a Reply

Your email address will not be published. Required fields are marked *