Breaking News
Smart Media Dashmesh Mohali Walk Smart Media Insurance Point Hardev Singh Ubha

ਚੰਡੀਗੜ੍ਹ ਕ੍ਰਿਕਟ ਟੀਮ ਦੇ ਮੁੱਖ ਕੋਚ ’ਤੇ ਹਮਲਾ! ਪੁਲਿਸ ਜਾਂਚ ‘ਚ ਜੁਟੀ

ਚੰਡੀਗੜ੍ਹ, 1 ਅਗਸਤ, ਪੰਜਾਬੀ ਦੁਨੀਆ ਬਿਊਰੋ:

ਚੰਡੀਗੜ੍ਹ ਯੂਟੀ ਕ੍ਰਿਕਟ ਐਸੋਸੀਏਸ਼ਨ (UTCA) ਦੀ ਪੁਰਸ਼ ਟੀਮ ਦੇ ਮੁੱਖ ਕੋਚ ਰਾਜੀਵ ਨਈਅਰ ’ਤੇ ਮੋਹਾਲੀ ਦੇ ਸੈਕਟਰ-97 ਨੇੜੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਨਈਅਰ ਦੀ ਸ਼ਿਕਾਇਤ ’ਤੇ ਸੋਹਾਣਾ ਥਾਣਾ ਪੁਲਿਸ ਨੇ ਪੰਜ ਅਣਪਛਾਤੇ ਵਿਅਕਤੀਸ਼ਆਂ ਖ਼ਿਲਾਫ਼ ਦੰਗਾ ਕਰਨ ਸਮੇਤ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

58 ਸਾਲਾ ਨਈਅਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਸ਼ੁੱਕਰਵਾਰ ਸ਼ਾਮ ਲਾਂਚਿੰਗ ਪੈਡ ਅਕੈਡਮੀ ਵਿੱਚ ਆਪਣੀ ਟੀਮ ਲਈ ਕਰਵਾਏ ਗਏ ਅਭਿਆਸੀ ਮੈਚ ਤੋਂ ਬਾਅਦ ਕਰੀਬ 5 ਵਜੇ ਆਪਣੀ ਕਾਰ ਵੱਲ ਪਰਤ ਰਹੇ ਸਨ। ਇਸ ਦੌਰਾਨ ਬਿਨਾਂ ਨੰਬਰ ਪਲੇਟ ਵਾਲੀ ਚਿੱਟੇ ਰੰਗ ਦੀ SUV ਵਿੱਚ ਸਵਾਰ ਪੰਜ ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ਰੋਕ ਲਈ ਅਤੇ ਬਿਨਾਂ ਕਿਸੇ ਉਕਸਾਵੇ ਦੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਨਈਅਰ ਨੇ ਹਮਲਾਵਰਾਂ ਦੀ ਪਛਾਣ ਨਾ ਹੋਣ ਦੀ ਗੱਲ ਕਹੀ ਹੈ ਅਤੇ ਕਿਸੇ ’ਤੇ ਸ਼ੱਕ ਵੀ ਜ਼ਾਹਿਰ ਨਹੀਂ ਕੀਤਾ।

ਸੋਹਾਣਾ ਥਾਣੇ ਦੇ ਐੱਸਐੱਚਓ ਸਿਮਰਜੀਤ ਸਿੰਘ ਨੇ ਦੱਸਿਆ ਕਿ ਘਟਨਾ ਵਿੱਚ ਵਰਤੀ ਗਈ ਐੱਸਯੂਵੀ ਦਾ ਪਤਾ ਲਗਾ ਲਿਆ ਗਿਆ ਹੈ ਅਤੇ ਹਮਲਾਵਰਾਂ ਦੀ ਪਛਾਣ ਲਈ ਜਾਂਚ ਜਾਰੀ ਹੈ। ਨਈਅਰ ਇਸ ਸਮੇਂ ਅਕਤੂਬਰ ਵਿੱਚ ਸ਼ੁਰੂ ਹੋਣ ਵਾਲੇ ਰਣਜੀ ਟਰਾਫੀ ਸੀਜ਼ਨ ਲਈ ਚੰਡੀਗੜ੍ਹ ਟੀਮ ਨੂੰ ਤਿਆਰ ਕਰ ਰਹੇ ਹਨ।

Leave a Reply

Your email address will not be published. Required fields are marked *