Breaking News
Smart Media Dashmesh Mohali Walk Smart Media Insurance Point Hardev Singh Ubha

ਵਫ਼ਦ ਨੇ ਫੇਜ਼-11 ਸੁਵਿਧਾ ਕੇਂਦਰ ਨੂੰ ਮੁੜ ਖੋਲ੍ਹਣ ਲਈ ਵਿਧਾਇਕ ਕੁਲਵੰਤ ਸਿੰਘ ਨਾਲ ਕੀਤੀ ਮੁਲਾਕਾਤ

ਮੋਹਾਲੀ, 1 ਅਗਸਤ, ਪੰਜਾਬੀ ਦੁਨੀਆ ਬਿਊਰੋ:

ਸ਼ਹਿਰ ਦੇ ਫੇਜ਼-11 ਸਥਿਤ ਸਿਵਲ ਡਿਸਪੈਂਸਰੀ ਦੇ ਨਾਲ ਬਣੇ ਸੁਵਿਧਾ ਕੇਂਦਰ ਨੂੰ ਮੁੜ ਚਾਲੂ ਕਰਵਾਉਣ ਦੀ ਮੰਗ ਨੂੰ ਲੈ ਕੇ ਕੌਂਸਲਰ ਸਰਦਾਰ ਅਮਰਜੀਤ ਸਿੰਘ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਵਿਧਾਇਕ ਸਰਦਾਰ ਕੁਲਵੰਤ ਸਿੰਘ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਦੱਸਿਆ ਕਿ ਇਹ ਕੇਂਦਰ ਪਹਿਲਾਂ ਫੇਜ਼-10, ਫੇਜ਼-11, ਸੈਕਟਰ-66, ਸੈਕਟਰ-48-ਸੀ ਅਤੇ ਆਸ-ਪਾਸ ਦੇ ਇਲਾਕਿਆਂ ਦੇ ਹਜ਼ਾਰਾਂ ਵਸਨੀਕਾਂ ਲਈ ਬਹੁਤ ਲਾਭਦਾਇਕ ਸਾਬਤ ਹੋ ਰਿਹਾ ਸੀ। ਕੇਂਦਰ ਬੰਦ ਹੋਣ ਕਾਰਨ ਲੋਕਾਂ ਨੂੰ ਸਰਕਾਰੀ ਕੰਮਾਂ ਲਈ ਦੂਰ-ਦੁਰਾਡੇ ਸਥਿਤ ਸੁਵਿਧਾ ਕੇਂਦਰਾਂ ਦੇ ਚੱਕਰ ਲਗਾਉਣੇ ਪੈਂਦੇ ਹਨ।

ਵਫ਼ਦ ਨੇ ਵਿਧਾਇਕ ਨੂੰ ਜਾਣਕਾਰੀ ਦਿੱਤੀ ਕਿ ਇਸ ਕੇਂਦਰ ਵਿੱਚ ਕਰੀਬ 28 ਸਰਕਾਰੀ ਵਿਭਾਗਾਂ ਨਾਲ ਸਬੰਧਤ 300 ਤੋਂ ਵੱਧ ਸੇਵਾਵਾਂ ਉਪਲਬਧ ਸਨ। ਇਨ੍ਹਾਂ ਵਿੱਚ ਰਿਹਾਇਸ਼ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਪੈਨਸ਼ਨ ਸਬੰਧੀ ਦਸਤਾਵੇਜ਼, ਪਾਸਪੋਰਟ ਸੇਵਾਵਾਂ, ਆਧਾਰ ਕਾਰਡ ਨਾਲ ਜੁੜੇ ਕੰਮ, ਹਲਫ਼ਨਾਮੇ ਅਤੇ ਹੋਰ ਕਈ ਜ਼ਰੂਰੀ ਨਾਗਰਿਕ ਸੇਵਾਵਾਂ ਸ਼ਾਮਲ ਸਨ। ਇਸ ਵੇਲੇ ਪੂਰੇ ਸ਼ਹਿਰ ਵਿੱਚ ਸਿਰਫ਼ ਤਿੰਨ ਸੁਵਿਧਾ ਕੇਂਦਰ ਚੱਲ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਭਾਰੀ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵਿਧਾਇਕ ਸਰਦਾਰ ਕੁਲਵੰਤ ਸਿੰਘ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਫੇਜ਼-11 ਸੁਵਿਧਾ ਕੇਂਦਰ ਨੂੰ ਜਲਦ ਤੋਂ ਜਲਦ ਮੁੜ ਚਾਲੂ ਕਰਵਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ।

ਇਸ ਮੌਕੇ ਕੌਂਸਲਰ ਸਰਦਾਰ ਅਮਰਜੀਤ ਸਿੰਘ ਤੋਂ ਇਲਾਵਾ ਚਰਨਜੀਤ ਸਿੰਘ, ਆਰ.ਪੀ.ਐਸ. ਸੈਣੀ, ਸ੍ਰੀ ਸੁਰੇਸ਼ ਭਨੋਟ, ਹਾਕਮ ਸਿੰਘ, ਉਮਰਾਓ ਸਿੰਘ, ਸੁਰਿੰਦਰ ਸਿੰਘ, ਕਰਮ ਸਿੰਘ, ਸ੍ਰੀ ਦਿਨੇਸ਼ ਕੁਮਾਰ, ਹਰਦੇਵ ਸਿੰਘ, ਗੁਲਜ਼ਾਰ ਸਿੰਘ, ਅਰਵਿੰਦਰ ਪਾਲ ਸਿੰਘ ਅਤੇ ਨਰਿੰਦਰ ਪਾਲ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *