Breaking News
Smart Media Dashmesh Insurance Point

ਮੁੰਬਈ ‘ਚ ਬੇਕਾਬੂ BEST ਬੱਸ ਕਈ ਵਾਹਨਾਂ ਨਾਲ ਟਕਰਾਈ, 8 ਜ਼ਖਮੀ

ਮੁੰਬਈ, 11 ਜੁਲਾਈ, ਪੰਜਾਬੀ ਦੁਨੀਆ ਬਿਊਰੋ:

ਮੁੰਬਈ ਦੇ ਅੰਧੇਰੀ ਇਲਾਕੇ ਬੀਤੀ ਕੱਲ੍ਹ ਐਸਵੀ ਰੋਡ ‘ਤੇ ਇਕ ਬੈਸਟ ਬੱਸ ਕਈ ਵਾਹਨਾਂ ਨਾਲ ਟਕਰਾਅ ਗਈ, ਜਿਸ ਕਰੀਬ 8 ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ।

ਅਧਿਕਾਰੀਆਂ ਅਨੁਸਾਰ, ਇਹ ਹਾਦਸਾ ਸ਼ਾਮ 4.15 ਵਜੇ ਦੇ ਕਰੀਬ ਵਾਪਰਿਆ ਜਦੋਂ ਮਿਲਤ ਨਗਰ ਤੋਂ ਅੰਧੇਰੀ ਬੱਸ ਸਟੇਸ਼ਨ (ਪੱਛਮ) ਵੱਲ ਜਾਣ ਵਾਲੀ ਰੂਟ ਨੰ: 242 ਬੱਸ ਦੇ ਬ੍ਰੇਕ ਫੇਲ੍ਹ ਹੋ ਗਏ ਤੇ ਡਰਾਈਵਰ ਬੱਸ ਉਤੇ ਕੰਟਰੋਲ ਗੁਆ ਬੈਠਾ, ਅਤੇ ਕਈ ਵਾਹਨਾਂ ਨਾਲ ਟਕਰਾ ਗਈ, ਜਿਨ੍ਹਾਂ ਵਿੱਚ ਨੌਂ ਆਟੋ-ਰਿਕਸ਼ਾ, ਚਾਰ ਨਿੱਜੀ ਕਾਰਾਂ ਅਤੇ ਇੱਕ ਤਿੰਨ-ਪਹੀਆ ਵਾਹਨ ਵਾਲਾ ਟੈਂਪੋ ਸ਼ਾਮਲ ਹੈ। ਟੱਕਰ ਵਿੱਚ ਕਈ ਆਟੋ-ਰਿਕਸ਼ਾ ਬੁਰੀ ਤਰ੍ਹਾਂ ਨੁਕਸਾਨੇ ਗਏ।

ਜ਼ਖਮੀਆਂ ਨੂੰ ਇਲਾਜ ਲਈ ਕੂਪਰ ਹਸਪਤਾਲ ਅਤੇ ਨੇੜਲੇ ਨਿੱਜੀ ਹਸਪਤਾਲਾਂ ਵਿੱਚ ਲਿਜਾਇਆ ਗਿਆ। ਉਨ੍ਹਾਂ ਦੀ ਸਹੀ ਡਾਕਟਰੀ ਸਥਿਤੀ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।

ਪੁਲਿਸ ਨੇ ਬੱਸ ਡਰਾਈਵਰ, 30 ਸਾਲਾ ਸਾਹਿਲ ਸੂਰਿਆਕਾਂਤ ਸਾਵੰਤ ਅਤੇ ਕੰਡਕਟਰ, 35 ਸਾਲਾ ਕਿਰਨ ਅੱਪਾ ਚਵਾਨ ਨੂੰ ਪੁੱਛਗਿੱਛ ਲਈ ਡੀਐਨ ਨਗਰ ਪੁਲਿਸ ਸਟੇਸ਼ਨ ਲੈ ਗਈ ਹੈ।

Leave a Reply

Your email address will not be published. Required fields are marked *