Breaking News
Dashmesh GS Electricals Smart Media Insurance Point Tav Prasad

ਲਾਇਨਜ਼ ਕਲੱਬ ਮੋਹਾਲੀ ਵੱਲੋਂ ਸਰਕਾਰੀ ਸਕੂਲ, ਮਨੌਲੀ ਨੂੰ ਪੱਖੇ, ਕਾਰਪੇਟ ਸਮੇਤ ਹੋਰ ਸਮੱਗਰੀ ਦਾਨ

ਸਮਾਜ ਸੇਵਾ ਦੇ ਨਾਲ-ਨਾਲ, ਵਾਤਾਵਰਨ ਦੀ ਸੰਭਾਲ ਲਈ ਰੁੱਖ ਲਗਾਉਣ ਦੀ ਸ਼ੁਰੂਆਤ

ਐਸ.ਏ.ਐਸ. ਨਗਰ (ਮੋਹਾਲੀ), 8, ਜੁਲਾਈ, ਪੰਜਾਬੀ ਦੁਨੀਆ ਬਿਊਰੋ :

ਸਮਾਜ ਸੇਵਾ ਅਤੇ ਵਾਤਾਵਰਣ ਦੀ ਸੰਭਾਲ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਲਾਇਨਜ਼ ਕਲੱਬ ਮੋਹਾਲੀ ਐਸ.ਏ.ਐਸ. ਨਗਰ ਨੇ ਅੱਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ, ਪਿੰਡ ਮਨੌਲੀ, ਸੈਕਟਰ 83, ਐਸ.ਏ.ਐਸ. ਨਗਰ ਵਿਖੇ ਸਮਾਜ ਸੇਵਾ ਦੇ ਨਾਲ ਨਾਲ, ਰੁੱਖ ਲਗਾਉਣ ਦਾ ਆਗਾਜ਼ ਕੀਤਾ।

​ਇਸ ਪ੍ਰੋਗਰਾਮ ਦੌਰਾਨ, ਲਾਇਨਜ਼ ਕਲੱਬ ਨੇ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਅਤੇ ਵਿਦਿਆਰਥੀਆਂ ਲਈ ਵਧੇਰੇ ਆਰਾਮਦਾਇਕ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਸਕੂਲ ਨੂੰ ਛੱਤ ਵਾਲੇ ਪੱਖੇ ਅਤੇ ਵਧੀਆ ਕਿਸਮ ਦੇ ਕਾਰਪੇਟ ਦਾਨ ਕੀਤੇ। ਇਸ ਦੇ ਨਾਲ ਹੀ ਕਲੱਬ ਵੱਲੋਂ ਸਕੂਲੀ ਬੱਚਿਆਂ ਲਈ ਵਿਦਿਅਕ ਸਟੇਸ਼ਨਰੀ ਕਿੱਟਾਂ ਵੀ ਵੰਡੀਆਂ ਗਈਆਂ।

ਇਸ ਉਪਰੰਤ, ਕਲੱਬ ਮੈਂਬਰਾਨ ਵਲੋਂ ਸਕੂਲ ਦੇ ਅਹਾਤੇ ਅੰਦਰ ਰੁੱਖ ਲਗਾ ਕੇ, ਰੁੱਖ ਲਗਾਓ ਮੁਹਿੰਮ ਸ਼ੁਰੂਆਤ ਕੀਤੀ ਗਈੇ ਅਤੇ ਸਕੂਲੀ ਬੱਚਿਆਂ ਤੇ ਸਟਾਫ਼ ਨਾਲ ਮਿਲ ਕੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਜਾਗਰੂਕਤਾ ਸੈਸ਼ਨ ਵੀ ਆਯੋਜਿਤ ਕੀਤਾ ਗਿਆ।

ਇਸ ਮੌਕੇ ਬੋਲਦਿਆਂ, ਕਲੱਬ ਮੈਂਬਰਾਂ ਨੇ ਵਿਦਿਅਕ ਸੰਸਥਾਵਾਂ ਨੂੰ ਉੱਚਾ ਚੁੱਕਣ ਅਤੇ ਨੌਜਵਾਨਾਂ ਵਿੱਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਲਾਇਨਜ਼ ਕਲੱਬ ਦੀ ਵਚਨਬੱਧਤਾ ਨੂੰ ਦੁਹਰਾਇਆ।

ਇਸ ਸਮਾਗਮ ਦੌਰਾਨ ਕਲੱਬ ਦੇ ਪ੍ਰਮੁੱਖ ਮੈਂਬਰਾਂ ਦੀ ਹਾਜ਼ਰੀ ਵਿਚ ਸਫਲਤਾਪੂਰਵਕ ਚਲਾਇਆ ਗਿਆ, ਜਿਨ੍ਹਾਂ ਵਿੱਚ ਲਾਈਨ ਅਮਨਦੀਪ ਸਿੰਘ ਗੁਲਾਟੀ (ਰੀਜਨ ਚੇਅਰਪਰਸਨ – ਰੀਜਨ 14), ਲਾਇਨ ਜਸਵਿੰਦਰ ਸਿੰਘ (ਡਿਪਟੀ ਡਿਸਟ੍ਰਿਕ ਗਵਰਨਰ-ਯੂਥ ਐਕਸਚੇਂਜ), ਲਾਇਨ ਹਰਿੰਦਰ ਪਾਲ ਸਿੰਘ ਹੈਰੀ (ਡਿਸਟ੍ਰਿਕ ਐਮਬੈਸੇਡਰ- ਲਾਇਨ ਕੂਐਸਟ), ਲਾਇਨ ਅਮਿਤ ਕੁਮਾਰ ਮਰਵਾਹਾ (ਪ੍ਰਧਾਨ), ਲਾਇਨ ਹਰਪ੍ਰੀਤ ਸਿੰਘ ਅਟਵਾਲ (ਚੀਫ ਐਡਵਾਈਜਰ – ਰੀਜਨ-14), ਲਾਇਨ ਰਾਜਿੰਦਰ ਕੁਮਾਰ ਚੌਹਾਨ, ਲਾਇਨ ਅਮਿਤ ਨਰੂਲਾ (ਰੀਜਨ ਸਕੱਤਰ), ਲਾਇਨ ਜਤਿੰਦਰ ਕੁਮਾਰ ਬਾਂਸਲ, ਲਾਇਨ ਸੁਦਰਸ਼ਨ ਮਹਿਤਾ ਅਤੇ ਲਾਇਨ ਜਤਿੰਦਰ ਪਾਲ ਸਿੰਘ ਪ੍ਰਿੰਸ (ਸਕੱਤਰ) ਆਦਿ ਸ਼ਾਮਲ ਸਨ।

ਇਸ ਦੌਰਾਨ ਸਕੂਲ ਪ੍ਰਿੰਸੀਪਲ ਸ੍ਰੀਮਤੀ ਕੁਲਦੀਪ ਕੌਰ, ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਲਾਇਨਜ਼ ਕਲੱਬ ਮੋਹਾਲੀ ਦਾ ਇਸ ਬਿਹਤਰ ਕਾਰਜ ਲਈ ਦਿਲੋਂ ਧੰਨਵਾਦ ਕੀਤਾ।

Leave a Reply

Your email address will not be published. Required fields are marked *