Breaking News
Dashmesh GS Electricals Smart Media Insurance Point Tav Prasad

ਆਇਰਲੈਂਡ ਨੇ ਭਾਰਤ ਨੂੰ 1 ਦੌੜ ਨਾਲ ਹਰਾਇਆ; T-20 ਲੜੀ 2-0 ਨਾਲ ਜਿੱਤੀ

ਜੈ ਮੂੰਦਰਾ ਅਤੇ ਹੌਲਾਰਡ ਨੇ 3-3 ਵਿਕਟਾਂ ਲਈਆਂ

ਬੇਲਫਾਸਟ, 29 ਜੂਨ, ਪੰਜਾਬੀ ਦੁਨੀਆ ਬਿਊਰੋ:

ਬੇਲਫਾਸਟ ਕ੍ਰਿਕਟ ਸਟੇਡੀਅਮ ਵਿਖੇ ਖੇਡੇ ਗਏ ਦੂਜੇ ਮੈਚ ਵਿੱਚ ਆਇਰਲੈਂਡ ਨੇ ਟੀ20 ਵਿਸ਼ਵ ਚੈਂਪੀਅਨ ਭਾਰਤ ਵਿਰੁੱਧ ਇੱਕ ਦੌੜ ਨਾਲ ਨਾਟਕੀ ਜਿੱਤ ਦਰਜ ਕੀਤੀ ਹੈ। ਇਸਦੇ ਨਾਲ ਹੀ ਆਇਰਲੈਂਡ ਨੇ ਦੋ ਮੈਚਾਂ ਦੀ ਟੀ-20 ਸੀਰੀਜ਼ 2-0 ਨਾਲ ਜਿੱਤ ਲਈ ਹੈ। ਇਹ ਉਸਦੀ ਭਾਰਤ ਵਿਰੁੱਧ ਪਹਿਲੀ ਟੀ-20 ਸੀਰੀਜ਼ ਜਿੱਤ ਹੈ। ਇਸ ਨਤੀਜੇ ਨੇ ਭਾਰਤ ਦੀ ਲਗਾਤਾਰ 16 ਟੀ-20 ਸੀਰੀਜ਼/ਟੂਰਨਾਮੈਂਟਾਂ ਵਿੱਚ ਅਜੇਤੂ ਦੌੜ ਨੂੰ ਵੀ ਰੋਕ ਦਿੱਤਾ ਹੈ।

ਮੈਚ ਵਿੱਚ ਡੈਬਿਊ ਕਰਨ ਵਾਲੇ ਜੈ ਮੂੰਦਰਾ ਅਤੇ ਮੈਥਿਊ ਹੌਲਾਰਡ ਦੇ ਇੱਕ ਵਾਰ ਫਿਰ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ। ਜਿਨ੍ਹਾਂ ਨੇ ਪਹਿਲੇ ਮੈਚ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਦੂਜੇ ਮੈਚ ਵਿੱਚ ਵੀ ਤਿੰਨ-ਤਿੰਨ ਵਿਕਟਾਂ ਲਈਆਂ। ਉਨ੍ਹਾਂ ਵਲੋਂ ਦਿੱਤੇ ਸ਼ੁਰੂਆਤੀ ਝਟਕਿਆਂ ਸਦਕਾ ਇਕ ਸਮੇਂ ਭਾਰਤ ਨੂੰ 35/4 ਤੱਕ ਲਿਆ ਖੜਾ ਕੀਤਾ, ਜਿਸ ਨਾਲ ਭਾਰਤੀ ਟੀਮ ਪੂਰੇ ਮੈਚ ਦੌਰਾਨ ਦਬਾਅ ਵਿੱਚੋਂ ਨਹੀਂ ਨਿਕਲ ਸਕੀ।

ਪਹਿਲਾਂ ਖੇਡਦਿਆਂ ਆਇਰਲੈਂਡ ਨੇ 20 ਓਵਰਾਂ ਵਿੱਚ 154/8 ਦੌੜਾਂ ਬਣਾਈਆਂ, ਜਿਸ ਵਿੱਚ ਹੈਰੀ ਟੈਕਟਰ (53) ਅਤੇ ਬੈਂਜਾਮਿਨ ਕੈਲਿਟਜ਼ (37) ਦਾ ਅਹਿਮ ਯੋਗਦਾਨ ਰਿਹਾ। ਭਾਰਤ ਵਲੋਂ ਪ੍ਰਿੰਸ ਯਾਦਵ ਨੇ 3 ਅਤੇ ਅਰਸ਼ਦੀਪ ਨੇ 2 ਵਿਕਟਾਂ ਹਾਸਲ ਕੀਤੀਆਂ।

ਜਿੱਤ ਲਈ 155 ਦੌੜਾਂ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਦੋਵੇਂ ਸਲਾਮੀ ਬੱਲੇਬਾਜ ਸੰਜੂ ਸੈਮਸਨ ਅਤੇ ਅਭਿਸ਼ੇਕ ਸ਼ਰਮਾ ਬਿਨਾਂ ਖਾਤਾ ਖੋਲ੍ਹੇ, ਜੈ ਮੂੰਦਰਾ ਦੇ ਪਹਿਲੇ ਓਵਰ ਵਿੱਚ ਹੀ ਆਊਟ ਹੋ ਗਏ, ਜਦ ਕਿ ਕਪਤਾਨ ਅਈਅਰ (10) ਜੈ ਮੂੰਦਰਾ ਦੇ ਤੀਜੇ ਸ਼ਿਕਾਰ ਬਣੇ। ਜੈ ਮੂੰਦਰਾ ਨੂੰ ਵਧੀਆ ਪ੍ਰਦਰਸ਼ਨ ਸਦਕਾ ਪਲੇਅਰ ਆਫ ਦੀ ਮੈਚ ਅਤੇ ਪਲੇਅਰ ਆਫ ਦੀ ਸੀਰੀਜ਼ ਚੁਣਿਆ ਗਿਆ। ਜਦਕਿ ਮੈਥਿਊ ਹੋਲਾਰਡ: 3/26 ਨਾਲ ਵਧੀਆ ਗੇਂਦਬਾਜ਼ੀ ਕੀਤੀ।

ਭਾਰਤ ਵੱਲੋਂ ਤਿਲਕ ਵਰਮਾ ਨੇ ਸ਼ਾਨਦਾਰ 55 ਦੌੜਾਂ ਦੀ ਪਾਰੀ ਖੇਡੀ ਜਦਕਿ ਹਰਸ਼ਿਤ ਰਾਣਾ (21) ਅਤੇ ਸ਼ਿਵਮ ਦੂਬੇ ਨੇ 20 ਦੌੜਾਂ ਬਣਾਈਆਂ। ਹਰਸ਼ਿਤ ਰਾਣਾ ਦੇ ਅਖੀਰ ਵਿੱਚ ਚੌਕੇ ਲੱਗਣ ਨਾਲ ਭਾਰਤ ਲਗਭਗ ਇੱਕ ਅਸੰਭਵ ਟੀਚੇ ਨੇੜੇ ਪਹੁੰਚ ਗਿਆ, ਪਰ ਉਨ੍ਹਾਂ ਨੂੰ ਆਖਰੀ ਦੋ ਗੇਂਦਾਂ ਵਿੱਚ ਅੱਠ ਦੌੜਾਂ ਦੀ ਲੋੜ ਸੀ। ਆਖਰੀ ਗੇਂਦ ‘ਤੇ ਪ੍ਰਿੰਸ ਯਾਦਵ ਦਾ ਇੱਕ ਛੱਕਾ ਕਾਫ਼ੀ ਨਹੀਂ ਸੀ, ਅਤੇ ਆਇਰਲੈਂਡ ਨੇ ਸਭ ਤੋਂ ਘੱਟ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਭਾਰਤੀ ਟੀਮ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ਤੇ 153 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਸ਼੍ਰੀਆਸ ਅਈਅਰ ਦੀ ਕਪਤਾਨੀ ਵਿੱਚ ਭਾਰਤ ਨੂੰ ਪਹਿਲੀ ਟੀ20 ਸੀਰੀਜ਼ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਹੈ।

ਇਸ ਤਰ੍ਹਾਂ ਆਇਰਲੈਂਡ ਨੇ 1 ਦੌੜ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਦੋ ਮੈਚਾਂ ਦੀ ਲੜੀ 2-0 ਨਾਲ ਜਿੱਤ ਲਈ।

Leave a Reply

Your email address will not be published. Required fields are marked *