Breaking News
Smart Media Dashmesh Insurance Point

ਗੋਲਫ਼ ਲਿੰਕ TDI ‘ਚ ਸ਼ਹੀਦੀ ਦਿਹਾੜੇ ਤੇ ਨਿਰਜਲਾ ਇਕਾਦਸ਼ੀ ਮੌਕੇ ਛਬੀਲ ਅਤੇ ਲੰਗਰ ਦਾ ਆਯੋਜਨ

ਸ਼ਰਧਾਲੂਆਂ ਨੂੰ ਛੋਲੇ, ਕੜਾਹ ਪ੍ਰਸਾਦ ਅਤੇ ਠੰਢਾ ਮਿੱਠਾ ਜਲ ਛਕਾਇਆ

ਮੋਹਾਲੀ, 28 ਜੂਨ, ਪੰਜਾਬੀ ਦੁਨੀਆ ਬਿਊਰੋ :

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਨਿਰਜਲਾ ਇਕਾਦਸ਼ੀ ਦੇ ਉਪਲਕਸ਼ ‘ਤੇ ਅੱਜ ਗੋਲਫ਼ ਲਿੰਕ TDI ਵਿਖੇ ਠੰਢੇ ਮਿੱਠੇ ਜਲ, ਛੋਲੇ ਅਤੇ ਕੜਾਹ ਪ੍ਰਸਾਦ ਦੀ ਛਬੀਲ ਲਗਾਈ ਗਈ। ਇਸ ਸੇਵਾ ‘ਚ ਵੱਡੀ ਗਿਣਤੀ ‘ਚ ਸੰਗਤਾਂ ਨੇ ਸ਼ਰਧਾ ਨਾਲ ਹਿੱਸਾ ਲਿਆ। ਮੌਕੇ ‘ਤੇ ਸ਼ਰਬਤ ਦੀ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਵੀ ਕੀਤੀ ਗਈ। ਗੋਲਫ਼ ਲਿੰਕ ਵਿਖੇ ਹਰ ਸਾਲ ਇਸ ਛਬੀਲ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ‘ਚ ਸੱਜਣ, ਮਹਿਲਾਵਾਂ ਅਤੇ ਬੱਚੇ ਵੱਡੀ ਗਿਣਤੀ ‘ਚ ਹਾਜ਼ਰ ਹੁੰਦੇ ਹਨ।

ਆਯੋਜਕਾਂ ਨੇ ਦੱਸਿਆ ਕਿ ਗਰਮੀ ਦੇ ਮੌਸਮ ਨੂੰ ਦੇਖਦਿਆਂ ਰਾਹਗੀਰਾਂ ਅਤੇ ਸ਼ਰਧਾਲੂਆਂ ਲਈ ਠੰਢੇ ਮਿੱਠੇ ਪਾਣੀ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਸੀ। ਇਸ ਦੇ ਨਾਲ ਹੀ ਲੋਕਾਂ ਨੂੰ ਛੋਲੇ ਅਤੇ ਗੁਰੂ ਕਾ ਲੰਗਰ ਵਜੋਂ ਕੜਾਹ ਪ੍ਰਸਾਦ ਵੀ ਵਰਤਾਇਆ ਗਿਆ।

ਸੰਗਤ ਨੇ ਇਸ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਮੌਕਿਆਂ ‘ਤੇ ਕੀਤੀ ਜਾਣ ਵਾਲੀ ਸੇਵਾ ਸਮਾਜ ‘ਚ ਭਾਈਚਾਰੇ ਅਤੇ ਸੇਵਾ ਭਾਵਨਾ ਨੂੰ ਵਧਾਉਂਦੀ ਹੈ।

Leave a Reply

Your email address will not be published. Required fields are marked *