Breaking News
Smart Media Dashmesh Insurance Point

ਹੁਣ ਉੱਜਵਲਾ ਲਾਭਪਾਤਰੀਆਂ ਨੂੰ ਮਿਲਣਗੇ ਸਬਸਿਡੀ ਵਾਲੇ 4 LPG ਸਿਲੰਡਰ!

ਨਵੀਂ ਦਿੱਲੀ, 8 ਜੂਨ, 2026:

ਸਰਕਾਰ ਨੇ ਸੋਮਵਾਰ ਨੂੰ ਆਪਣੀ ਪ੍ਰਮੁੱਖ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਸਾਲਾਨਾ ਉਪਲੱਬਧ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰਾਂ ਦੀ ਗਿਣਤੀ ਘਟਾ ਕੇ 4 ਕਰ ਦਿੱਤੀ ਹੈ।

ਗਰੀਬ ਘਰਾਂ ਦੀਆਂ ਔਰਤਾਂ ਨੂੰ ਐਲਪੀਜੀ ਕੁਨੈਕਸ਼ਨ ਪ੍ਰਦਾਨ ਕਰਨ ਲਈ ਮਈ 2016 ਵਿੱਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (PMUY) ਦੇ ਤਹਿਤ, ਜਿਥੇ ਲਾਭਪਾਤਰੀ ਪਹਿਲਾਂ ਇੱਕ ਸਾਲ ਵਿੱਚ 12 ਸਬਸਿਡੀ ਵਾਲੇ 14.2 ਕਿਲੋਗ੍ਰਾਮ ਸਿਲੰਡਰਾਂ ਦੇ ਹੱਕਦਾਰ ਸਨ। ਪਿਛਲੇ ਸਾਲ ਸਬਸਿਡੀ ਵਾਲਾ ਕੋਟਾ ਘਟਾ ਕੇ 9 ਸਿਲੰਡਰ ਕਰ ਦਿੱਤਾ ਗਿਆ ਸੀ, ਪਰ ਹੁਣ ਇਸਨੂੰ ਘਟਾ ਕੇ 4 ਸਿਲੰਡਰ ਕਰ ਦਿੱਤਾ ਗਿਆ ਹੈ।

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਵਧੀਕ ਸਕੱਤਰ ਪ੍ਰਵੀਨ ਮੱਲ ਖਾਨੂਜਾ ਨੇ ਕਿਹਾ ਕਿ ਜ਼ਰੂਰਤ ਮੁਤਾਬਕ ਇਹ ਸੋਧ ਉਜਵਲਾ ਲਾਭਪਾਤਰੀਆਂ ਦੀ ਔਸਤ ਸਾਲਾਨਾ ਖਪਤ ਨੂੰ ਪੂਰਾ ਕਰੇਗੀ।

Leave a Reply

Your email address will not be published. Required fields are marked *