Breaking News
Smart Media Dashmesh Insurance Point

ਵਿਸਾਖਾਪਟਨਮ ਸਟੀਲ ਪਲਾਂਟ ‘ਚ ਵੱਡਾ ਹਾਦਸਾ; ਪਿਘਲਿਆ ਲੋਹਾ ਡੁੱਲਣ ਨਾਲ 10 ਮਜ਼ਦੂਰਾਂ ਦੀ ਮੌਤ

ਵਿਸ਼ਾਖਾਪਟਨਮ, 8 ਜੂਨ, 2026 :

ਸੋਮਵਾਰ ਨੂੰ ਰਾਸ਼ਟਰੀ ਇਸਪਾਤ ਨਿਗਮ ਲਿਮਟਿਡ (ਵਿਜ਼ਾਗ ਸਟੀਲ ਪਲਾਂਟ) ਦੇ ਘੱਟੋ-ਘੱਟ 10 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਅਨੇਕਾਂ ਹੋਰ ਜ਼ਖਮੀ ਹੋ ਗਏ। ਵਿਸ਼ਾਖਾਪਟਨਮ ਦੇ ਜ਼ਿਲ੍ਹਾ ਕੁਲੈਕਟਰ ਐਮ ਅਭਿਸ਼ਿਕਥ ਕਿਸ਼ੋਰ ਨੇ ਦੱਸਿਆ ਕਿ ਇਹ ਹਾਦਸਾ ਸੋਮਵਾਰ ਸ਼ਾਮੀਂ 4.15 ਵਜੇ ਵਾਪਰਿਆ।

ਪੁਲਿਸ ਅਨੁਸਾਰ, ਇੱਕ ਕਰੇਨ ਦੁਆਰਾ ਬਾਲਟੀ ਵਿੱਚ ਲਿਜਾਂਦੇ ਸਮੇਂ ਲਗਭਗ 1,600 ਡਿਗਰੀ ਸੈਲਸੀਅਸ ਤੱਕ ਪਿਘਲਿਆ ਹੋਇਆ ਲੋਹਾ ਡੁੱਲ ਗਿਆ। ਜਿਸ ਕਾਰਨ ਕਰੀਬ 10 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਅਨੇਕਾਂ ਹੋਰ ਜ਼ਖਮੀ ਮਜ਼ਦੂਰਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ।

ਇਸ ਹਾਦਸੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟ ਕੀਤਾ ਹੈ ਅਤੇ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਰਿਸ਼ਤੇਦਾਰਾਂ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ। ਉਹਨਾਂ ਕਿਹਾ ਕਿ ਹਰੇਕ ਮ੍ਰਿਤਕ ਦੇ ਰਿਸ਼ਤੇਦਾਰ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿਚੋਂ 2 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਵੇਗੀ, ਜਦਕਿ ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।

Leave a Reply

Your email address will not be published. Required fields are marked *