Breaking News
Smart Media Dashmesh Mohali Walk Smart Media Insurance Point Hardev Singh Ubha

IPL 2026: ਗੁਜਰਾਤ ਅਤੇ ਬੰਗਲੌਰ ਵਿਚਕਾਰ ਫਾਈਨਲ ਮੁਕਾਬਲਾ ਭਲਕੇ

ਕਪਤਾਨ ਸ਼ੁਭਮਨ ਗਿੱਲ ਦੇ ਸੈਂਕੜੇ ਸਦਕਾ ਗੁਜਰਾਤ ਨੇ ਰਾਜਸਥਾਨ ਦੀਆਂ ਉਮੀਦਾਂ ‘ਤੇ ਪਾਣੀ ਫੇਰਿਆ

ਚੰਡੀਗੜ੍ਹ, 30 ਮਈ, ਪੰਜਾਬੀ ਦੁਨੀਆ ਬਿਊਰੋ:

ਆਈ.ਪੀ.ਐੱਲ. 2026 ਦੇ ਦੂਜੇ ਕੁਆਲੀਫਾਇਰ ਮੈਚ ਵਿੱਚ ਸ਼ੁਭਮਨ ਗਿੱਲ ਦੀ 103 ਦੌੜਾਂ ਦੀ ਕਪਤਾਨੀ ਪਾਰੀ ਸਦਕਾ ਗੁਜਰਾਤ ਟਾਈਟਨਜ਼ ਨੇ ਰਾਜਸਥਾਨ ਰਾਇਲਜ਼ ਵਿਰੁੱਧ 7 ਵਿਕਟਾਂ ਨਾਲ ਜਿੱਤ ਦਰਜ ਕਰਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਦੱਸਣਯੋਗ ਹੈ ਕਿ ਆਈਪੀਐਲ ਦੇ 5 ਸੀਜ਼ਨਾਂ ਵਿੱਚ ਗੁਜਰਾਤ ਫਾਈਨਲ ਵਿੱਚ ਤੀਜੀ ਵਾਰ ਪਹੁੰਚੀ ਹੈ, ਜਿੱਥੇ ਹੁਣ ਉਸ ਦਾ ਸਾਹਮਣਾ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੈਂਗਲੁਰੂ ਨਾਲ ਹੋਵੇਗਾ।

ਗੁਜਰਾਤ ਵਲੋਂ ਜਿੱਤ ਲਈ 215 ਦੌੜਾਂ ਦੇ ਮਿੱਥੇ ਟੀਚੇ ਦਾ ਪਿੱਛਾ ਕਰਦਿਆਂ ਕਪਤਾਨ ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਨੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿਵਾਈ। ਸੁਦਰਸ਼ਨ ਨੇ 26 ਗੇਂਦਾਂ ਵਿੱਚ ਅਤੇ ਗਿੱਲ ਨੇ 30 ਗੇਂਦਾਂ ਵਿੱਚ ਅਰਧ-ਸੈਂਕੜਾ ਪੂਰਾ ਕਰਦੇ ਹੋਏ 13 ਓਵਰਾਂ ਵਿੱਚ 167 ਦੌੜਾਂ ਦੀ ਸਾਂਝੇਦਾਰੀ ਨਿਭਾਈ। ਕਪਤਾਨ ਗਿੱਲ ਨੇ ਪਲੇਅ-ਆਫ ਮੁਕਾਬਲਿਆਂ ਵਿੱਚ ਆਪਣਾ ਦੂਜਾ ਸੈਂਕੜਾ ਜੜ ਕੇ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾਇਆ। ਗਿੱਲ ਨੇ 53 ਗੇਂਦਾਂ ਵਿੱਚ 104 ਦੌੜਾਂ ਬਣਾਈਆਂ। ਆਖ਼ਰਕਾਰ, ਜੋਸ ਬਟਲਰ, ਵਾਸ਼ਿੰਗਟਨ ਸੁੰਦਰ ਅਤੇ ਰਾਹੁਲ ਤੇਵਤੀਆ ਨੇ 18.4 ਓਵਰਾਂ ਵਿੱਚ ਹੀ ਟੀਮ ਨੂੰ ਜਿੱਤ ਦੇ ਟੀਚੇ ਤੱਕ ਪਹੁੰਚਾ ਦਿੱਤਾ।

ਇਸ ਤੋਂ ਪਹਿਲਾਂ ਰਾਜਸਥਾਨ ਦੇ ਕਪਤਾਨ ਰਿਆਨ ਪਰਾਗ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਪਰ ਸ਼ੁਰੂਆਤੀ 2 ਓਵਰਾਂ ਵਿੱਚ ਹੀ ਜਾਇਸਵਾਲ ਅਤੇ ਰਿਆਨ ਪਰਾਗ ਦੇ ਵਿਕਟ ਡਿੱਗ ਗਏ। ਅਜਿਹੇ ਵਿੱਚ ਟੀਮ ਦਬਾਅ ਵਿੱਚ ਸੀ, ਪਰ ਵੈਭਵ ਸੂਰਿਆਵੰਸ਼ੀ ਨੇ ਰਵਿੰਦਰ ਜਡੇਜਾ ਨਾਲ ਮਿਲ ਕੇ ਟੀਮ ਨੂੰ ਸੰਭਾਲਿਆ। ਵੈਭਵ ਸੂਰਿਆਵੰਸ਼ੀ ਨੇ ਇੱਕ ਵਾਰ ਫਿਰ 96 ਦੌੜਾਂ ਦੀ ਜਬਰਦਸਤ ਭਾਰੀ ਖੇਡ ਕੇ ਵਿਸ਼ਵ ਕ੍ਰਿਕਟ ਵਿੱਚ ਤਹਿਲਕਾ ਮਚਾ ਦਿੱਤਾ ਹੈ ਅਤੇ ਇਸ ਆਈਪਐਲ ਸੀਜ਼ਨ ਵਿੱਚ ਤੀਜੀ ਵਾਰ ਸੈਂਕੜਾ ਬਣਾਉਣ ਤੋਂ ਖੁੰਝਿਆ ਹੈ। ਰਾਜਸਥਾਨ ਟੀਮ ਸੂਰਿਆਵੰਸ਼ੀ (96), ਜਡੇਜਾ (45) ਅਤੇ ਫਰੇਰਾ (38) ਦੇ ਬਿਹਤਰ ਪ੍ਰਦਰਸ਼ਨ ਸਦਕਾ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 214 ਹੀ ਦੌੜਾਂ ਬਣਾ ਸਕੀ।

ਹੁਣ ਭਲਕੇ ਫਾਈਨਲ ਮੁਕਾਬਲਾ ਰੋਇਲ ਚੈਲੇੰਜਰ ਬੰਗਲੌਰ ਨਾਲ ਅਹਿਮਦਾਬਾਦ ਦੇ ਮੋਦੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਜਿਸ ਦੌਰਾਨ ਇਸ ਸੀਜਨ ਦਾ ਨਵਾਂ ਚੈਂਪੀਅਨ ਕੌਣ ਬਣਦਾ ਹੈ, ਇਹ ਦੇਖਿਆ ਜਾਵੇਗਾ।

Leave a Reply

Your email address will not be published. Required fields are marked *