Breaking News
Smart Media Dashmesh Insurance Point

ਨਿਗਮ ਚੋਣਾਂ: ਜ਼ਿਲ੍ਹਾ ਮੋਹਾਲੀ ‘ਚ ਔਸਤਨ 55.54% ਵੋਟਿੰਗ ਦਰਜ

ਸਥਾਨਕ ਸਰਕਾਰਾਂ ਦੀਆਂ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਸੰਪੰਨ: ਕੋਮਲ ਮਿੱਤਲ

ਜ਼ਿਲ੍ਹੇ ਵਿੱਚ ਕੁੱਲ 480782 ਵੋਟਾਂ ਵਿੱਚੋਂ 263031 ਵੋਟਾਂ ਪਈਆਂ

ਮੋਹਾਲੀ, 26 ਮਈ, ਪੰਜਾਬੀ ਦੁਨੀਆ ਬਿਊਰੋ :

ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਅੱਜ ਹੋਈਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਸ਼ਾਂਤੀਪੂਰਨ ਅਤੇ ਸੁਚੱਜੇ ਢੰਗ ਨਾਲ ਸੰਪੰਨ ਹੋਈਆਂ। ਜ਼ਿਲ੍ਹੇ ਵਿੱਚ ਕੁੱਲ 480782 ਵੋਟਾਂ ਵਿੱਚੋਂ 263031 ਵੋਟਾਂ ਪਈਆਂ ਦਰਜ ਕੀਤੀਆਂ ਗਈਆਂ। ਜਿਨ੍ਹਾਂ ਦੀ ਪ੍ਰਤੀਸ਼ਤਤਾ 55.54 ਬਣਦੀ ਹੈ।

ਉਨ੍ਹਾਂ ਦੱਸਿਆ ਕਿ ਅੱਜ ਮਿਊਂਸੀਪਲ ਕਾਰਪੋਰੇਸ਼ਨ ਮੋਹਾਲੀ ਅਤੇ ਨਗਰ ਕੌਂਸਲਾਂ ਜ਼ੀਰਕਪੁਰ, ਡੇਰਾਬੱਸੀ, ਬਨੂੜ, ਲਾਲੜੂ, ਕੁਰਾਲੀ ਅਤੇ ਨਵਾਂ ਗਾਓਂ ਲਈ ਵੋਟਿੰਗ ਕਰਵਾਈ ਗਈ।

ਵੋਟਿੰਗ ਪ੍ਰਤੀਸ਼ਤ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਮਿਊਂਸਿਪਲ ਕਾਰਪੋਰੇਸ਼ਨ ਮੋਹਾਲੀ ਵਿੱਚ 54.84 ਫੀਸਦੀ, ਡੇਰਾਬੱਸੀ ਵਿੱਚ 57.09 ਫੀਸਦੀ, ਕੁਰਾਲੀ ਵਿੱਚ 64.27 ਫੀਸਦੀ, ਬਨੂੜ ਵਿੱਚ 72.86 ਫੀਸਦੀ, ਜ਼ੀਰਕਪੁਰ ਵਿੱਚ 48.27 ਫੀਸਦੀ, ਨਵਾਂ ਗਾਓਂ ਵਿੱਚ 58.25 ਫੀਸਦੀ ਅਤੇ ਲਾਲੜੂ ਵਿੱਚ 69.34 ਫੀਸਦੀ ਵੋਟਿੰਗ ਦਰਜ ਕੀਤੀ ਗਈ। ਇਸ ਤਰ੍ਹਾਂ ਜ਼ਿਲ੍ਹੇ ਵਿੱਚ ਕੁੱਲ 55.54 ਫੀਸਦੀ ਵੋਟਿੰਗ ਦਰਜ ਕੀਤੀ ਗਈ।

ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਐੱਸ.ਐੱਸ.ਪੀ. ਹਰਮਨਦੀਪ ਸਿੰਘ ਹਾਂਸ ਵੀ ਚੋਣਾਂ ਦੌਰਾਨ ਮੈਦਾਨ ਵਿੱਚ ਮੌਜੂਦ ਰਹੇ ਅਤੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਰਹੇ।

ਇਹ ਬੈਲੇਟ ਬਾਕਸ ਸਟਰਾਂਗ ਰੂਮਜ਼ ਵਿੱਚ ਸੁਰੱਖਿਅਤ ਰੱਖ ਲਏ ਗਏ ਹਨ, ਜਦਕਿ ਗਿਣਤੀ 29 ਮਈ ਨੂੰ ਹੋਵੇਗੀ।

Leave a Reply

Your email address will not be published. Required fields are marked *