Breaking News
Dashmesh GS Electricals Smart Media Insurance Point Tav Prasad

ਚੋਣ ਪ੍ਰਚਾਰ ਦੇ ਆਖਰੀ ਦਿਨਾਂ ‘ਚ ‘ਆਪ’ ਦੇ ਉਮੀਦਵਾਰਾਂ ਦੇ ਹੱਕ ‘ਚ ਉਮੜਿਆ ਜਨ-ਸੈਲਾਬ

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ : 50 ਦੇ 50 ਉਮੀਦਵਾਰ ਕਰਨਗੇ ਜਿੱਤ ਦਰਜ

ਮੋਹਾਲੀ, 22 ਮਈ, ਮਨਜੀਤ ਸਿੰਘ ਚਾਨਾ :

ਆਮ ਆਦਮੀ ਪਾਰਟੀ ਮੋਹਾਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਜਿਉਂ -ਜਿਉਂ ਚੋਣ ਪ੍ਰਚਾਰ ਦੇ ਆਖਰੀ ਦਿਨ ਚੱਲ ਰਹੇ ਹਨ, ਤਿਉਂ -ਤਿਉਂ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਮੋਹਾਲੀ ਦੇ ਲੋਕਾਂ ਦਾ ਜਨ- ਸਲਾਮ ਉਮੜ ਆਇਆ ਹੈ। ਵਿਧਾਇਕ ਕੁਲਵੰਤ ਸਿੰਘ ਜਿਨਾਂ ਥਾਵਾਂ ਤੇ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਸੰਬੋਧਨ ਕਰਨ ਦੇ ਲਈ ਜਾਂਦੇ ਹਨ, ਉਹਨਾਂ ਸਾਰੇ ਵਾਰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਜਨ ਸੈਲਾਬ ਉਮੜ ਆਉਂਦਾ ਹੈ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਰੱਖੀ ਗਈ ਮੀਟਿੰਗ, ਵਿਸ਼ਾਲ ਇਕੱਤਰਤਾ ਦਾ ਰੂਪ ਧਾਰਨ ਕਰ ਲੈਂਦੀ ਹੈ।

ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮਿਲ ਰਹੇ ਇਸ ਭਰਪੂਰ ਸਮਰਥਨ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਲੋਕ ਭਲਾਈ ਸਕੀਮਾਂ ਨੂੰ ਅਮਲੀ ਜਾਮਾ ਪਹਿਨਾਇਆ ਹੈ। ਜੋ- ਜੋ ਵੀ ਵਿਧਾਨ ਸਭਾ ਚੋਣਾਂ ਦੇ ਵਿੱਚ ਵਾਅਦੇ ਕੀਤੇ ਗਏ ਸਨ ਅਤੇ ਜੋ -ਜੋ ਵੀ ਗਰੰਟੀਆਂ ਸੂਬੇ ਦੇ ਲੋਕਾਂ ਨੂੰ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਹੋਰਾਂ ਵੱਲੋਂ ਦਿੱਤੀਆਂ ਗਈਆਂ ਸਨ , ਉਹਨਾਂ ਸਭਨਾਂ ਨੂੰ ਪੂਰਾ ਕਰ ਲਿਆ ਗਿਆ ਹੈ। ਜਿਸ ਕਰਕੇ ਹੁਣ ਵਿਰੋਧੀਆਂ ਦੇ ਕੋਲ ਇਹਨਾਂ ਚੋਣਾਂ ਦੇ ਵਿੱਚ ਬੋਲਣ ਲਈ ਕੁਝ ਵੀ ਨਹੀਂ ਰਿਹਾ, ਉਹ ਸਿਰਫ ਝੂਠ ਦਾ ਸਹਾਰਾ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਮੋਹਾਲੀ ਦੇ ਲੋਕੀ ਹੁਣ ਸਿੱਧੂ ਭਰਾਵਾਂ ਦੀਆਂ ਹਰਕਤਾਂ ਤੋਂ ਭਲੀ ਭਾਂਤ ਵਾਕਫ ਹਨ ਅਤੇ ਉਹ ਇਹਨਾਂ ਚੋਣਾਂ ਵਿੱਚ ਸਿੱਧੂ ਭਰਾਵਾਂ ਸਮੇਤ ਕਾਂਗਰਸ ਦੇ ਉਮੀਦਵਾਰਾਂ ਨੂੰ ਮੂੰਹ ਨਹੀਂ ਲਗਾ ਰਹੇ।

ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਿਨਾਂ ਸ਼ੱਕ ਆਮ ਆਦਮੀ ਪਾਰਟੀ ਦੇ 50 ਦੇ 50 ਉਮੀਦਵਾਰ ਵੱਡੇ ਫਰਕ ਨਾਲ ਜਿੱਤ ਦਰਜ ਕਰਨਗੇ। ਅਤੇ ਆਮ ਆਦਮੀ ਪਾਰਟੀ ਦਾ ਹੀ ਮੋਹਾਲੀ ਕਾਰਪੋਰੇਸ਼ਨ ਚੋਣਾਂ ਉਪਰੰਤ ਮੇਅਰ ਬਣਨ ਜਾ ਰਿਹਾ ਹੈ। ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਦਾ ਕਾਫਲਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਅਤੇ ਹਰ ਰੋਜ਼ ਹੋਰਨਾਂ ਪਾਰਟੀਆਂ ਦੇ ਵਰਕਰ, ਸਮਰਥਕ ਆਮ ਆਦਮੀ ਪਾਰਟੀ ਦਾ ਪੱਲਾ ਫੜ ਰਹੇ ਹਨ, ਅਤੇ ਇਹ ਸਿਲਸਿਲਾ ਆਉਣ ਵਾਲੇ ਦਿਨਾਂ ਵਿੱਚ ਵੀ ਲਗਾਤਾਰ ਜਾਰੀ ਰਹਿਣ ਵਾਲਾ ਹੈ।

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੇਰੀ ਇਹ ਮੋਹਾਲੀ ਦੇ ਵੋਟਰਾਂ ਨੂੰ ਅਪੀਲ ਹੈ ਕਿ ਉਹ 26 ਮਈ ਨੂੰ ਆਪਣੇ ਇੱਕ- ਇੱਕ ਕੀਮਤੀ ਵੋਟ ਦਾ ਜਰੂਰ ਇਸਤੇਮਾਲ ਕਰਨ, ਤਾਂ ਕਿ ਲੋਕਤੰਤਰ ਨੂੰ ਸਹੀ ਮਾਇਨਿਆਂ ਦੇ ਵਿੱਚ ਬਰਕਰਾਰ ਰੱਖਿਆ ਜਾ ਸਕੇ। ਆਪਣੇ ਇਸ ਦੌਰੇ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਹਰਜੀਤ ਸਿੰਘ ਵਾਰਡ ਨੰ :22 ਪਿੰਡ ਰੁੜਕਾ, ਹਰਜੀਤ ਸਿੰਘ ਵਾਰਡ ਨੰ :22 ਪਿੰਡ ਨਰਾਇਣਗੜ੍ਹ ਝੁੰਗੀਆਂ, ਆਰ ਪੀ ਸ਼ਰਮਾ- ਵਾਰਡ ਨੰ : 2,ਹਰਬਿੰਦਰ ਸਿੰਘ- ਵਾਰਡ ਨੰ : 4, ਸੱਤਿਆਜੀਤ ਕੁੰਦਰਾ ਵਾਰਡ ਨੰ :10, ਵਿਖੇ ਜਨ -ਸਭਾਵਾਂ ਨੂੰ ਸੰਬੋਧਨ ਕੀਤਾ।

ਇਸ ਮੌਕੇ ਕੁਲਦੀਪ ਸਿੰਘ ਸਮਾਣਾ, ਕਿਰਨਦੀਪ ਕੌਰ ਪਤਨੀ ਹਰਜੀਤ ਸਿੰਘ ਸਰਪੰਚ ਰੁੜਕਾ, ਹਰਕਮਲਜੀਤ ਸਿੰਘ ਨੰਬਰਦਾਰ,ਕਰਮਜੀਤ ਕੁਮਾਰ ਬਿੱਟੂ ਸਰਪੰਚ, ਅਮਰਜੀਤ ਸਿੰਘ ਸਿੱਧੂ, ਗੁਰਪਾਲ ਸਿੰਘ ਗਰੇਵਾਲ , ਜਰਨੈਲ ਸਿੰਘ, ਲੱਕੀ ਰੁੜਕਾ, ਹਰਮੇਸ਼ ਕੁਮਾਰ, ਸੁਖਵਿੰਦਰ ਸਿੰਘ ਸਰਪੰਚ, ਗੁਰਮੁਖ ਸਿੰਘ ਸਰਪੰਚ ਕੰਬਾਲਾ, ਕੁਲਵੀਰ ਸਿੰਘ ਸਰਪੰਚ ਮਨੋਲੀ, ਕੁਲਵਿੰਦਰ ਸਿੰਘ ਸਰਪੰਚ ਧਰਮਗੜ, ਰਜਿੰਦਰ ਸਿੰਘ ਸਰਪੰਚ ਸਿਆਉ , ਗੁਰਜੰਟ ਸਿੰਘ ਸਰਪੰਚ ਪੱਤੋਂ, ਤਰਲੋਚਨ ਸਿੰਘ ਮਟੌਰ, ਇਕਬਾਲ ਸਿੰਘ ਸਰਪੰਚ ਜੁਝਾਰ ਨਗਰ, ਜਸਵੀਰ ਸਿੰਘ ਐਡਵੋਕੇਟ, ਹਰਿੰਦਰ ਸਿੰਘ ਸਾਬਕਾ ਪ੍ਰਧਾਨ, ਨਰਿੰਦਰ ਕੌਰ, ਰਜਿੰਦਰ ਸਿੰਘ ਸਰਪੰਚ, ਗੁਰਨਾਮ ਸਿੰਘ ਸਰਪੰਚ, ਮਨਪ੍ਰੀਤ ਮਨੀ, ਗੁਰਮੀਤ ਕੌਰ ਵਾਰਡ ਨੰ:3 , ਸਤਨਾਮ ਸਿੰਘ ਦਾਉ, ਅਮਰਦੀਪ ਕੌਰ, ਲਛਮਣ ਸਿੰਘ ਪ੍ਰਧਾਨ RWA, SC ਗੋੜ ਪ੍ਰਧਾਨ RWA, ਰੇਨੂੰ ਸੂਦ ਵੁਮੈਨ ਵਿੰਗ, ਹਰਮੀਤ ਸਿੰਘ, ਰਾਣਾ ਜੀ, ਨਿਰਮਲ ਕੁਰੜੀ, ਤਰਲੋਚਨ ਸਿੰਘ ਤੋਚੀ ਸਰਪੰਚ, ਅਕਬਿੰਦਰ ਸਿੰਘ ਗੋਸਲ ਵੀ ਹਾਜ਼ਰ ਸਨ।

Leave a Reply

Your email address will not be published. Required fields are marked *