Breaking News
Dashmesh GS Electricals Smart Media Insurance Point Tav Prasad

ਇੰਸਟਾਗ੍ਰਾਮ ‘ਤੇ ਵਾਇਰਲ ਹੋਈ ‘ਕਾਕਰੋਚ ਜਨਤਾ ਪਾਰਟੀ’ (CJP) ਨੇ ਭਾਜਪਾ ਨੂੰ ਪਿੱਛੇ ਛੱਡਿਆ

ਨਵੀਂ ਦਿੱਲੀ, 21 ਮਈ, ਪੰਜਾਬੀ ਦੁਨੀਆ ਬਿਊਰੋ:

ਮਹਾਰਾਸ਼ਟਰ ਦੇ 30 ਸਾਲਾ ਅਭਿਜੀਤ ਦੀਪਕੇ ਵੱਲੋਂ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਉਤੇ ਸ਼ੁਰੂ ਕੀਤੀ ਕਾਕਰੋਚ ਜਨਤਾ ਪਾਰਟੀ (Cockroach Janta Party) ਨੇ ਸੋਸ਼ਲ ਮੀਡੀਆ ਉਤੇ ਤਹਿਲਕਾ ਮਚਾ ਦਿੱਤਾ ਹੈ। ਇਸ ਪਾਰਟੀ ਨੇ ਚੰਦ ਦਿਨਾਂ ਵਿਚ ਹੀ ਇੰਸਟਾਗ੍ਰਾਮ ‘ਤੇ 10 ਮਿਲੀਅਨ ਫਾਲੋਅਰਜ਼ ਦੀ ਗਿਣਤੀ ਨੂੰ ਪਾਰ ਕਰ ਲਿਆ ਹੈ ਅਤੇ ਭਾਰਤ ਦੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ, ਭਾਰਤੀ ਜਨਤਾ ਪਾਰਟੀ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਉਤੇ ਫਾਲੋਅਰਜ਼ ਦੀ ਗਿਣਤੀ ਨੂੰ ਵੀ ਪਛਾੜ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਅੱਜ 21 ਮਈ ਤੱਕ, ਭਾਜਪਾ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ @bjp4india ਦੇ ਲਗਭਗ 8.7 ਮਿਲੀਅਨ ਫਾਲੋਅਰਜ਼ ਸਨ, ਜਦਕਿ ਕਾਂਗਰਸ ਹੈਂਡਲ @incindia ਦੇ ਲਗਭਗ 13.2 ਮਿਲੀਅਨ ਫਾਲੋਅਰਜ਼ ਅਤੇ ਆਮ ਆਦਮੀ ਪਾਰਟੀ ਦੇ ਇੰਸਟਾਗ੍ਰਾਮ ਅਕਾਊਂਟ @aamaadmiparty ਦੇ ਲਗਭਗ 1.9 ਮਿਲੀਅਨ ਫਾਲੋਅਰਜ਼ ਸਨ।

ਦੱਸਣਯੋਗ ਹੈ ਕਿ ਭਾਰਤ ਦੇ ਚੀਫ ਜਸਟਿਸ ਸੂਰਯਾ ਕਾਂਤ ਵੱਲੋਂ ਬੀਤੇ ਦਿਨੀਂ ਨੌਜਵਾਨਾਂ ਨੂੰ ‘ਕਾਕਰੋਚ’ ਦੱਸਣ ਦੇ ਇਕ ਕਥਿਤ ਬਿਆਨ ਤੋਂ ਬਾਅਦ ‘ਕਾਕਰੋਚ ਜਨਤਾ ਪਾਰਟੀ’ ਦੇ ਸੋਸ਼ਲ ਮੀਡੀਆ ਉਤੇ ਪ੍ਰਸੰਸਕਾਂ ਵਿਚ ਹੋਏ ਅਚਾਨਕ ਵਾਧੇ ਨੇ ਭਾਰਤੀ ਰਾਜਨੀਤੀ ਵਿਚ ਭੂਚਾਲ ਲੈ ਆਂਦਾ ਹੈ। 

ਆਪਣੇ ਆਪ ਨੂੰ ਕਾਕਰੋਚ ਜਨਤਾ ਪਾਰਟੀ ਦਾ “ਸੰਸਥਾਪਕ ਪ੍ਰਧਾਨ” ਦੱਸਣ ਵਾਲੇ ਅਭਿਜੀਤ ਦੀਪਕੇ ਵੱਲੋਂ ਹਾਲ ਹੀ ਵਿੱਚ ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਤੋਂ ਲੋਕ ਸੰਪਰਕ ਵਿੱਚ ਆਪਣੀ ਮਾਸਟਰ ਡਿਗਰੀ ਹਾਸਲ ਕੀਤੀ ਹੈ। ਉਸ ਵੱਲੋਂ ਪਾਰਟੀ ਦੇ ਪੰਜ-ਨੁਕਾਤੀ ਏਜੰਡੇ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ, ਜਿਸ ਨੂੰ ਇੰਟਰਨੈੱਟ ਉਤੇ Gen-Z ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜੋ ਹੇਠ ਲਿਖੇ ਅਨੁਸਾਰ ਹੈ:

  1. ਕੋਈ ਵੀ ਸਾਬਕਾ ਮੁੱਖ ਜੱਜ ਸੇਵਾਮੁਕਤੀ ਤੋਂ ਬਾਅਦ ਰਾਜ ਸਭਾ ਸੀਟ ਦਾ ਹੱਕਦਾਰ ਨਹੀਂ ਹੋਵੇਗਾ।
  2. ਜੇਕਰ ਵੋਟ ਡਿਲੀਟ ਕੀਤੀ ਗਈ ਤਾਂ ਚੋਣ ਕਮਿਸ਼ਨਰ ਨੂੰ ਯੂਏਪੀਏ (UAPA) ਦੇ ਤਹਿਤ ਗ੍ਰਿਫਤਾਰ ਕੀਤਾ ਜਾਵੇਗਾ।
  3. ਔਰਤਾਂ ਲਈ 50 ਪ੍ਰਤੀਸ਼ਤ ਰਾਖਵਾਂਕਰਨ ਸੰਸਦ ਅਤੇ ਕੈਬਨਿਟ ਅਹੁਦਿਆਂ ਵਿਚ।
  4. ਅੰਬਾਨੀ-ਅਡਾਨੀ ਦੇ ਸਾਰੇ ਮੀਡੀਆ ਲਾਇਸੈਂਸ ਰੱਦ ਕਰਨਾ ਅਤੇ ਗੋਦੀ ਮੀਡੀਆ ਐਂਕਰਾਂ ਦੇ ਬੈਂਕ ਖਾਤਿਆਂ ਦੀ ਜਾਂਚ।
  5. ਰਾਜਸੀ ਪਾਰਟੀ ਦਲ-ਬਦਲੀ ਲਈ MLAs/MPs ਨੂੰ 20 ਸਾਲਾਂ ਲਈ ਚੋਣ ਲੜਨ ਅਤੇ ਕੋਈ ਸਰਕਾਰੀ ਅਹੁਦਾ ਰੱਖਣ ‘ਤੇ ਪਾਬੰਦੀ।

Leave a Reply

Your email address will not be published. Required fields are marked *