Breaking News
Dashmesh GS Electricals Smart Media Insurance Point Tav Prasad

ਮਹਿੰਗਾਈ ਦੀ ਮਾਰ: ਅਡਾਨੀ ਗੈਸ ਨੇ PNG ਗੈਸ ਦੀ ਕੀਮਤ ‘ਚ ਕੀਤਾ ਵਾਧਾ

ਚੰਡੀਗੜ੍ਹ, 20 ਮਈ, ਪੰਜਾਬੀ ਦੁਨੀਆ ਬਿਊਰੋ:

ਦੇਸ਼ ਭਰ ਵਿੱਚ ਮਹਿੰਗਾਈ ਨੇ ਆਮ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਅਜੇ ਕੁਝ ਦਿਨ ਪਹਿਲਾਂ ਹੀ ਵਪਾਰਕ ਸਿਲੰਡਰ ਦੀ ਕੀਮਤ ਵਿੱਚ 993 ਰੁਪਏ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕਰੀਬ 4 ਰੁਪਏ ਦਾ ਵਾਧਾ ਕੀਤਾ ਗਿਆ ਸੀ। ਬੀਤੀ ਰਾਤ ਇੰਡੀਅਨ ਆਇਲ-ਅਡਾਨੀ ਗੈਸ ਪ੍ਰਾਈਵੇਟ ਲਿਮਟਿਡ ਕੰਪਨੀ ਨੇ ਮਹੀਨੇ ਵਿੱਚ ਦੂਜੀ ਵਾਰ ਪੀਐਨਜੀ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਲੋਕਾਂ ‘ਤੇ ਹੋਰ ਵਾਧੂ ਬੋਝ ਪਾ ਦਿੱਤਾ ਹੈ।

ਇਥੇ ਦੱਸਣਯੋਗ ਹੈ ਕਿ ਪਹਿਲਾਂ ਮਿਤੀ 02.05.2026 ਨੂੰ ਅਡਾਨੀ ਗੈਸ ਕੰਪਨੀ ਨੇ ਪਾਈਪ ਗੈਸ ਲਾਈਨ (PNG) ਦੀਆਂ ਕੀਮਤਾਂ ਵਿੱਚ 20 ਰੁਪਏ ਦੇ ਕਰੀਬ ਵਾਧਾ ਕੀਤਾ ਸੀ ਪਰ ਬੀਤੀ ਰਾਤ 19.05.2026 ਨੂੰ ਕੰਪਨੀ ਵੱਲੋਂ ਚੁੱਪ-ਚੁਪੀਤੇ ਹੀ 49 ਰੁਪਏ ਦਾ ਵੱਡਾ ਵਾਧਾ ਕਰਕੇ ਆਮ ਖਪਤਕਾਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਜਿਸ ਦਾ ਸਿੱਧਾ ਅਸਰ ਘਰੇਲੂ ਬਜਟ ਤੇ ਪਵੇਗਾ।

ਇਸ ਤਰ੍ਹਾਂ ਚੰਡੀਗੜ੍ਹ ਵਿੱਚ ਪੀਐਨਜੀ (PNG) ਗੈਸ ਦੀ ਕੀਮਤ ਹੁਣ 1381.50 ਰੁਪਏ ਪ੍ਰਤੀ MMBTU ਤੋਂ ਵੱਧ ਕੇ 1430.50 ਰੁਪਏ ਪ੍ਰਤੀ MMBTU ਹੋ ਗਈ ਹੈ।

Leave a Reply

Your email address will not be published. Required fields are marked *