Breaking News
Smart Media Dashmesh Insurance Point

ਦੇਸ਼ ਵਿੱਚ ਵੱਡੇ ਆਰਥਿਕ ਸੰਕਟ ਦਾ ਖਤਰਾ: ਰਾਹੁਲ ਗਾਂਧੀ

ਰਾਇਬਰੇਲੀ, 20 ਮਈ, ਪੰਜਾਬੀ ਦੁਨੀਆ ਬਿਊਰੋ:

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ, ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਚੇਤਾਵਨੀ ਦਿੱਤੀ ਕਿ ਦੇਸ਼ ਉਤੇ ਇੱਕ ਵੱਡੇ ਆਰਥਿਕ ਸੰਕਟ ਦਾ ਖਤਰਾ ਮੰਡਰਾਅ ਰਿਹਾ ਹੈ, ਜਿਸਦਾ ਸਿੱਧਾ ਮਾੜਾ ਅਸਰ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ‘ਤੇ ਪਵੇਗਾ।

ਉਹਨਾਂ ਆਪਣੇ ਸੰਸਦੀ ਖੇਤਰ ਰਾਇਬਰੇਲੀ ਅਤੇ ਗੁਆਂਢੀ ਹਲਕੇ ਅਮੇਠੀ ਦੇ ਦੋ ਦਿਨਾਂ ਦੌਰੇ ਦੌਰਾਨ ਕਿਹਾ ਕਿ ਵਿਸ਼ਵਵਿਆਪੀ ਤਣਾਅ, ਖਾਸ ਕਰਕੇ ਈਰਾਨ-ਅਮਰੀਕਾ ਅਤੇ ਇਜ਼ਰਾਈਲ ਦਰਮਿਆਨ ਟਕਰਾਅ, ਹੋਰਮੁਜ਼ ਜਲਡਮਰੂ ਲਾਂਘੇ ਦੀ ਰੁਕਾਵਟ ਸਦਕਾ, ਮਹਿੰਗਾਈ ਵਿੱਚ ਵਾਧਾ ਅਤੇ ਪੈਟਰੋਲੀਅਮ ਸਪਲਾਈ ਦੀ ਕਮੀ ਦਾ ਕਾਰਨ ਬਣ ਸਕਦੇ ਹਨ।

Leave a Reply

Your email address will not be published. Required fields are marked *