Breaking News
Smart Media Dashmesh Mohali Walk Smart Media Insurance Point Hardev Singh Ubha

ਹੋਮੀ ਭਾਬਾ ਕੈਂਸਰ ਹਸਪਤਾਲ (HBCH&RC) ਨੇ ESIC ਨਾਲ ਕੈਸ਼ਲੈਸ ਇਲਾਜ ਲਈ ਸਮਝੌਤੇ ਦਾ ਕੀਤਾ ਨਵੀਨੀਕਰਨ

ਚੰਡੀਗੜ੍ਹ, 19 ਮਈ, ਪੰਜਾਬੀ ਦੁਨੀਆ ਬਿਊਰੋ : 

ਆਮ ਲੋਕਾਂ ਲਈ ਬਿਹਤਰ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ, ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਰਿਸਰਚ ਸੈਂਟਰ, ਨਿਊ ਚੰਡੀਗੜ੍ਹ (ਪੰਜਾਬ) ਨੇ ਮੰਗਲਵਾਰ ਨੂੰ ਕਰਮਚਾਰੀ ਰਾਜ ਬੀਮਾ ਨਿਗਮ, ਪੰਜਾਬ ਨਾਲ ਆਪਣੇ ਸਮਝੌਤੇ ਦਾ ਨਵੀਨੀਕਰਨ ਕੀਤਾ ਹੈ ਤਾਂ ਜੋ ਲਾਭਪਾਤਰੀਆਂ ਨੂੰ ਕੈਸ਼ਲੈਸ ਇਲਾਜ ਦਾ ਲਾਭ ਮਿਲਣਾ ਜਾਰੀ ਰਹੇ। 

ਇਸ ਸਮਝੌਤੇ ਨੂੰ ਡਾ. ਆਸ਼ੀਸ਼ ਗੁਲੀਆ, ਡਾਇਰੈਕਟਰ, ਹੋਮੀ ਬਾਬਾ ਕੈਂਸਰ ਹਸਪਤਾਲ, ਪੰਜਾਬ, ਅਤੇ ਖੇਤਰੀ ਡਾਇਰੈਕਟਰ ਸ਼੍ਰੀ ਦੀਪਕ ਮਲਿਕ ਨੇ ਅੰਤਿਮ ਰੂਪ ਦਿੱਤਾ। ਇਸ ਮੌਕੇ ਦੋਵਾਂ ਸੰਸਥਾਵਾਂ ਦੇ ਅਧਿਕਾਰੀਆਂ ਦੇ ਨਾਲ ਡਾ. ਰਚਿਤਾ ਬਿਸਵਾਸ, ਮੈਡੀਕਲ ਕਮਿਸ਼ਨਰ, ਈਐਸਆਈਸੀ ਅਤੇ ਸਟੇਟ ਮੈਡੀਕਲ ਅਫ਼ਸਰ ਡਾ. ਰਾਜੀਵ ਛਾਬੜਾ ਵੀ ਹਾਜ਼ਰ ਸਨ।

ਇਸ ਨਵਿਆਏ ਗਏ ਸਮਝੌਤੇ ਦਾ ਮੁੱਖ ਉਦੇਸ਼ ਇਹ ਸੀ ਕਿ ਈਐਸਆਈਸੀ ਸਕੀਮ ਅਧੀਨ ਆਉਣ ਵਾਲੇ ਲਾਭਪਾਤਰੀਆਂ ਨੂੰ ਬਿਨਾਂ ਕਿਸੇ ਵਿੱਤੀ ਤੰਗੀ ਦੇ ਓਪੀਡੀ, ਆਈਪੀਡੀ ਦੇਖਭਾਲ, ਡਾਇਗਨੌਸਟਿਕ ਅਤੇ ਲੈਬਾਰਟਰੀ, ਐਮਰਜੈਂਸੀ, ਸਰਜਰੀਆਂ ਅਤੇ ਵੱਖ-ਵੱਖ ਮੈਡੀਕਲ  ਵਰਗੀਆਂ ਮਿਆਰੀ ਸਿਹਤ ਸੇਵਾਵਾਂ ਮਿਲਦੀਆਂ ਰਹਿਣ। 

ਦੋਵਾਂ ਸੰਸਥਾਵਾਂ ਦੀ ਇਸ ਸਾਂਝੇਦਾਰੀ ਤਹਿਤ ਵਿੱਤੀ ਸਾਲ 2025-26 ਦੌਰਾਨ, ਕੁੱਲ 2,395 ਈਐਸਆਈਸੀ ਕਾਰਡ ਧਾਰਕਾਂ ਨੇ ਸੰਸਥਾ ਦੇ ਕੈਂਪਸ ਵਿੱਚ ਕੈਸ਼ਲੈਸ ਇਲਾਜ ਦਾ ਲਾਭ ਉਠਾਇਆ, ਜਦੋਂ ਕਿ 713 ਲਾਭਪਾਤਰੀਆਂ ਨੇ ਸੰਗਰੂਰ ਕੈਂਪਸ ਵਿੱਚ ਇਲਾਜ ਕਰਵਾਇਆ। ਔਸਤਨ, ਹਰ ਮਹੀਨੇ ਲਗਭਗ 250 ਲਾਭਪਾਤਰੀ ਸੰਸਥਾ ਵਿੱਚ ਸਹੂਲਤਾਂ ਦਾ ਲਾਭ ਲੈਂਦੇ ਹਨ।

ਇਸ ਮੌਕੇ ਬੋਲਦਿਆਂ ਡਾ. ਆਸ਼ੀਸ਼ ਗੁਲੀਆ ਨੇ ਈਐਸਆਈਸੀ ਪੰਜਾਬ ਦੇ ਨਿਰੰਤਰ ਸਹਿਯੋਗ ਲਈ ਧੰਨਵਾਦ ਪ੍ਰਗਟਾਇਆ।

Leave a Reply

Your email address will not be published. Required fields are marked *