Breaking News
Smart Media Dashmesh Insurance Point

ਚੰਦਰਬਾਬੂ ਨਾਇਡੂ ਦਾ ਐਲਾਨ: ਤੀਜੇ, ਚੌਥੇ ਬੱਚੇ ਦੇ ਜਨਮ ‘ਤੇ ਮਿਲਣਗੇ 30-40 ਹਜ਼ਾਰ ਰੁਪਏ

ਸੂਬੇ ਵਿਚ ਘੱਟ ਰਹੀ ਆਬਾਦੀ ਦੇ ਰੁਝਾਨ ਨੂੰ ਹੁਲਾਰਾ ਦੇਣ ਲਈ ਚੁੱਕਿਆ ਕਦਮ

ਸ਼੍ਰੀਕਾਕੁਲਮ, 17 ਮਈ, ਪੰਜਾਬੀ ਦੁਨੀਆ ਬਿਊਰੋ:

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਸੂਬੇ ਵਿਚ ਘੱਟ ਰਹੀ ਆਬਾਦੀ ਦੇ ਰੁਝਾਨ ਨੂੰ ਹੁਲਾਰਾ ਦੇਣ ਲਈ ਜੱਗੋ-ਤੇਰ੍ਹਵੀਂ ਇਕ ਵਿਲੱਖਣ ਪਹਿਲਕਦਮੀ ਕੀਤੀ ਹੈ। ਜਿਸ ਤਹਿਤ, ਹੁਣ ਇੱਕ ਪਰਿਵਾਰ ਵਿੱਚ ਤੀਜੇ ਬੱਚੇ ਦੇ ਜਨਮ ਲਈ 30,000 ਰੁਪਏ ਅਤੇ ਚੌਥੇ ਬੱਚੇ ਲਈ 40,000 ਰੁਪਏ ਦੇ ਵਿੱਤੀ ਪ੍ਰੋਤਸਾਹਨ ਰਾਸ਼ੀ ਦਾ ਐਲਾਨ ਕੀਤਾ ਹੈ। ਸ਼੍ਰੀਕਾਕੁਲਮ ਜ਼ਿਲ੍ਹੇ ਦੇ ਨਰਸੰਨਾਪੇਟਾ ਵਿਖੇ ਸ਼ਨੀਵਾਰ ਨੂੰ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨਾਇਡੂ ਨੇ ਐਲਾਨ ਕੀਤਾ।

ਨਾਇਡੂ ਨੇ ਕਿਹਾ “ਮੈਂ ਇੱਕ ਨਵਾਂ ਫੈਸਲਾ ਲਿਆ ਹੈ। ਅਸੀਂ ਤੀਜੇ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ 30,000 ਰੁਪਏ ਅਤੇ ਚੌਥੇ ਬੱਚੇ ਲਈ 40,000 ਰੁਪਏ ਪ੍ਰਦਾਨ ਕਰਾਂਗੇ।

ਸੀਐਮ ਨਾਇਡੂ, ਜਿਨ੍ਹਾਂ ਨੇ ਪਹਿਲਾਂ ਆਬਾਦੀ ਕੰਟਰੋਲ ਉਪਾਵਾਂ ਦੀ ਵਕਾਲਤ ਕੀਤੀ ਸੀ, ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਮਾਜ ਜਨਮ ਦਰ ਵਧਾਉਣ ਲਈ ਇਕੱਠੇ ਕੰਮ ਕਰੇ। ਨਾਇਡੂ ਦਾ ਇਹ ਤਾਜ਼ਾ ਐਲਾਨ ਦੂਜੇ ਬੱਚੇ ਦੇ ਜਨਮ ਲਈ 25,000 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦੇਣ ਦੇ ਪ੍ਰਸਤਾਵ ਤੋਂ ਬਾਅਦ ਆਇਆ ਹੈ।

Leave a Reply

Your email address will not be published. Required fields are marked *