Breaking News
Smart Media Dashmesh Mohali Walk Smart Media Insurance Point Hardev Singh Ubha

ਐਸਐਸ ਮੈਡੀਸਿਟੀ ਹਸਪਤਾਲ ਅਤੇ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਮੁਕੇਰੀਆਂ ਵੱਲੋਂ ਗੱਤਕਾ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ

ਮੁਕੇਰੀਆਂ,13 ਮਈ, ਪੰਜਾਬੀ ਦੁਨੀਆ ਬਿਊਰੋ:

ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਸ਼ਹੀਦ ਗੱਤਕਾ ਸਪੋਰਟਸ ਕਲੱਬ ਹੁਸ਼ਿਆਰਪੁਰ ਨੇ ਵੱਡੇ ਗੱਤਕਾ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕੀਤਾ।

ਇਸ ਮੌਕੇ ਗੱਤਕਾ ਐਸੋਸੀਏਸ਼ਨ ਜਿਲਾ ਹੁਸ਼ਿਆਰਪੁਰ ਦੇ ਪ੍ਰਧਾਨ ਸ. ਵਿਜੈਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤ ਬਾਬਾ ਹੀਰਾ ਸਿੰਘ ਖ਼ਾਲਸਾ ਅਲਵਾਲਿਸਾ ਵਾਲਿਆਂ ਦੇ ਅਸ਼ੀਰਵਾਦ ਸਦਕਾ ਐਸਐਸ ਮੈਡੀਸਿਟੀ ਹਸਪਤਾਲ ਮੁਕੇਰੀਆਂ ਦੇ ਐਮਡੀ ਡਾ. ਹਰਜੀਤ ਸਿੰਘ, ਐਸੋਸੀਏਸ਼ਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਪ੍ਰਸਤ ਅਤੇ ਗੁਰਮਤਿ ਪ੍ਰਚਾਰ ਸੇਵਾ ਸੋਸਾਇਟੀ ਮੁਕੇਰੀਆਂ ਦੇ ਮੁੱਖ ਸੇਵਾਦਾਰ ਸ. ਭੁਪਿੰਦਰ ਸਿੰਘ ਪਿੰਕੀ ਦੇ ਯਤਨਾਂ ਸਦਕਾ ਰੋਪੜ ਵਿਖੇ ਹੋਈ ਰਾਜ ਪੱਧਰੀ ਗੱਤਕਾ ਮੁਕਾਬਲਿਆਂ ਵਿੱਚ ਅੰਡਰ-25 ਵਿਅਕਤੀਗਤ ਮੁਕਾਬਲਿਆਂ ਵਿੱਚ ਸ. ਇਕਬਾਲ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ, ਅੰਡਰ-17 ਫਰੀ ਸੋਟੀ ਟੀਮ ਵਿੱਚ ਜਗਜੋਤ ਸਿੰਘ ਕੁੱਲੀਆਂ ਲੁਬਾਣਾ, ਵੰਸ਼ਦੀਪ ਸਿੰਘ ਸੱਜਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਰਾਜਥਾਨ ਕੋਟਾ ਵਿੱਚ ਹੋਈ ਆਲ ਕੰਡਿਆਂ ਇੰਟਰ ਯੂਨੀਵਰਸਿਟੀ ਦੇ ਮੁਲਾਬਲਿਆਂ ਵਿੱਚ ਜਸ਼ਨਦੀਪ ਸਿੰਘ ਨੇ ਗੋਲਡ ਮੈਡਲ ਹਾਂਸਿਲ ਕੀਤਾ।

ਇਸ ਮੌਕੇ ਹੁਸ਼ਿਆਰਪੁਰ ਦੀ ਸ਼ਾਨ ਗਤਕਾਬਾਜ਼ ਬਲਰਾਜ ਸਿੰਘ ਕੁੱਲੀਆਂ ਲੁਬਾਣਾ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ ।ਗੱਤਕਾ ਖਿਡਾਰੀ ਦੀਪਕ ਸਿੰਘ ਅਤੇ ਮਨਪ੍ਰੀਤ ਸਿੰਘ ਕੁੱਲੀਆਂ ਦੀ ਵੀ ਹੋਸਲਾ ਅਫ਼ਜਾਈ ਕੀਤੀ ।

ਇਸ ਵਿਸ਼ੇਸ਼ ਮੌਕੇ ਗੁਰਮਤਿ ਪ੍ਰਚਾਰ ਸੇਵਾ ਸੋਸਾਈਟੀ ਮੁਕੇਰੀਆਂ ਦੇ ਸਮੂਹ ਮੈਂਬਰ ਸ ਮਨਜੀਤ ਸਿੰਘ ਚੀਮਾ, ਗੁਰਜਿੰਦਰ ਸਿੰਘ ਚੱਕ, ਰਘੁਵੀਰ ਸਿੰਘ ਮੁੰਦਰ, ਸਤਨਾਮ ਸਿੰਘ ਧਾਮੀਆਂ, ਗੁਰਮੀਤ ਸਿੰਘ ਮਿੰਟੂ, ਗੁਰਵਿੰਦਰ ਸਿੰਘ ਭੁੱਲਰ, ਅਮਰਜੀਤ ਸਿੰਘ ਵਾਲੀਆ, ਗੱਤਕਾ ਪ੍ਰਮੋਟਰ ਸਤਨਾਮ ਸਿੰਘ, ਗੁਰਪ੍ਰੀਤ ਸਿੰਘ ਰਾਜਪੁਰ, ਨੈਸ਼ਨਲ ਗੱਤਕਾ ਰੈਫਰੀ ਸ ਬਲਰਾਜ ਸਿੰਘ, ਜਥੇਦਾਰ ਗਿਆਨ ਸਿੰਘ ਕੁੱਲੀਆਂ, ਸੁਖਦੇਵ ਸਿੰਘ ਕੁੱਲੀਆਂ ਲੁਬਾਣਾ, ਗੁਰਚਰਨ ਸਿੰਘ ਲਾਡੀ ਅਕਾਲ ਅਕੈਡਮੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *