Breaking News
Smart Media Dashmesh Mohali Walk Smart Media Insurance Point Hardev Singh Ubha

ਪਾਵਰ ਬੈਂਕ ‘ਚੋਂ ਧੂੰਆਂ ਨਿਕਲਣ ਕਾਰਨ ਇੰਡੀਗੋ ਦੀ ਉਡਾਣ ਨੂੰ ਕਰਵਾਇਆ ਖਾਲੀ

ਚੰਡੀਗੜ੍ਹ, 5 ਮਈ, ਪੰਜਾਬੀ ਦੁਨੀਆ ਬਿਊਰੋ:

ਅੱਜ ਚੰਡੀਗੜ੍ਹ ਵਿੱਚ ਇੰਡੀਗੋ ਦੀ ਇੱਕ ਉਡਾਣ ਨੂੰ ਉਤਰਨ ਬਾਅਦ ਕੈਬਿਨ ਵਿਚ ਪਏ ਸਮਾਨ ਵਿਚੋਂ ਧੂੰਆਂ ਨਿਕਲਣ ਕਾਰਨ ਤੁਰੰਤ ਖਾਲੀ ਕਰਵਾਉਣਾ ਪਿਆ। ਖ਼ਬਰਾਂ ਮੁਤਾਬਕ ਲੈਂਡਿੰਗ ਤੋਂ ਬਾਅਦ ਜਹਾਜ਼ ਵਿਚ ਇੱਕ ਯਾਤਰੀ ਦੇ ਪਾਵਰ ਬੈਂਕ ਨੂੰ ਅੱਗ ਲੱਗ ਗਈ, ਜਿਸ ਕਾਰਨ ਧੂੰਆਂ ਫੈਲ ਗਿਆ। ਐਮਰਜੈਂਸੀ ਹਾਲਾਤਾਂ ਵਿਚ ਯਾਤਰੀਆਂ ਨੂੰ ਤੁਰੰਤ ਜਹਾਜ਼ ਵਿਚੋਂ ਉਤਾਰਿਆ ਗਿਆ। 

ਇੰਡੀਗੋ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਫਲਾਈਟ 6E 108 ਹੈਦਰਾਬਾਦ ਤੋਂ ਉਡਾਣ ਭਰਨ ਅਤੇ ਸ਼ਹਿਰ ਵਿੱਚ ਉਤਰਨ ਤੋਂ ਬਾਅਦ ਇੱਕ ਯਾਤਰੀ ਦੇ ਨਿੱਜੀ ਇਲੈਕਟ੍ਰਾਨਿਕ ਉਪਕਰਣ ਵਿੱਚ ਅੱਗ ਲੱਗ ਗਈ ਸੀ। ਇੱਕ ਬੁਲਾਰੇ ਨੇ ਕਿਹਾ ਕਿ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਟਰਮੀਨਲ ਵਿੱਚ ਭੇਜ ਦਿੱਤਾ ਗਿਆ।

ਏਅਰਲਾਈਨ ਨੇ ਅੱਗੇ ਕਿਹਾ ਕਿ ਜਹਾਜ਼ ਨੂੰ ਦੁਬਾਰਾ ਉਡਾਣ ਭਰਨ ਤੋਂ ਪਹਿਲਾਂ ਜ਼ਰੂਰੀ ਜਾਂਚ ਕੀਤੀ ਜਾਵੇਗੀ।

Leave a Reply

Your email address will not be published. Required fields are marked *