Breaking News
Smart Media Dashmesh Mohali Walk Smart Media Insurance Point Hardev Singh Ubha

PAU ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨਹੀਂ ਰਹੇ

ਚੰਡੀਗੜ੍ਹ, 3 ਮਈ, ਪੰਜਾਬੀ ਦੁਨੀਆ ਬਿਊਰੋ :

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਅਤੇ ਪ੍ਰਸਿੱਧ ਵਿਗਿਆਨੀ ਡਾ. ਮਨਜੀਤ ਸਿੰਘ ਕੰਗ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਉਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਲ ਨੇ ਸੋਸ਼ਲ ਮੀਡੀਆ ਉਤੇ ਲਿਖਿਆ ਹੈ, “ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਅਤੇ ਪ੍ਰਸਿੱਧ ਜਨੈਟਿਕਸ ਵਿਗਿਆਨੀ ਡਾ. ਮਨਜੀਤ ਸਿੰਘ ਕੰਗ ਜੀ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮਿਲੀ। ਉਨ੍ਹਾਂ ਕਿਹਾ, ਡਾ. ਕੰਗ ਬੜੇ ਹੀ ਮਿੱਠ ਬੋਲੜੇ ਸੁਭਾਅ ਅਤੇ ਦੂਰ-ਅੰਦੇਸ਼ੀ ਸੋਚ ਦੇ ਮਾਲਕ ਸਨ। ਇਹ ਨਾ-ਪੂਰਨਯੋਗ ਘਾਟਾ ਹੈ। ਪਰਿਵਾਰ ਤੇ ਚਾਹੁਣ ਵਾਲਿਆਂ ਨਾਲ ਦਿਲੋਂ ਹਮਦਰਦੀ, ਪਰਮਾਤਮਾ ਉਹਨਾਂ ਦੀ ਰੂਹ ਨੂੰ ਚਰਨਾਂ ‘ਚ ਸਥਾਨ ਬਖ਼ਸ਼ਣ।

ਦੱਸਣਯੋਗ ਹੈ ਕਿ ਡਾ: ਮਨਜੀਤ ਐੱਸ. ਕੰਗ ਨੇ ਪੀ.ਐੱਚ.ਡੀ. ਮਿਸੂਰੀ ਯੂਨੀਵਰਸਿਟੀ (1977), ਐੱਮ.ਏ. (ਬੋਟਨੀ) (ਦੱਖਣੀ ਇਲੀਨੋਇਸ ਯੂਨੀਵਰਸਿਟੀ (SIU)-ਕਾਰਬੋਨਡੇਲ), ਐੱਮ.ਐੱਸ. (ਪਲਾਂਟ ਜੈਨੇਟਿਕਸ) (SIU-Edwardsville), ਅਤੇ B.Sc. (ਖੇਤੀ ਅਤੇ ਪਸ਼ੂ ਪਾਲਣ) ਦੀ ਡਿਗਰੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.), 1968 ਵਿੱਚ ਲੁਧਿਆਣਾ (ਭਾਰਤ)। ਉਹ ਕੰਸਾਸ ਸਟੇਟ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ (ਪੌਦਾ ਰੋਗ ਵਿਗਿਆਨ) ਰਹੇ। ਉਹਨਾਂ ਨੇ ਲੁਧਿਆਣਾ (ਅਪ੍ਰੈਲ 2007 ਤੋਂ ਅਪ੍ਰੈਲ 2011) ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ (ਸੀ.ਈ.ਓ.) ਵਜੋਂ ਸੇਵਾ ਨਿਭਾਈ।

Leave a Reply

Your email address will not be published. Required fields are marked *