
ਚੰਡੀਗੜ੍ਹ, 1 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:
ਸਰਵੋਤਮ ਭੰਗੜਾ ਕਲਾਕਾਰ, ਗੀਤਕਾਰ, ਅਦਾਕਾਰ ਤੇ ਗਾਇਕ ਸਰਬੰਸ ਪ੍ਰਤੀਕ ਸਿੰਘ ਵਲੋਂ ਹਾਈ ਮਿਊਜ਼ਿਕ ਜ਼ਰੀਏ ਨਿਰਮਾਤਾ ਮਨਪ੍ਰੀਤ ਸਿੰਘ ਤੇ ਅਲਕਾ ਠਾਕੁਰ ਨੇ ਪ੍ਰਤੀਕ ਦੇ ਲਿਖੇ ਗੀਤ “ਸਿਰ ਪੰਜਾਬ ਦਾ” ਨੂੰ 5 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ।
ਇਹ ਗੀਤ ਸਿੱਖ ਗੁਰੂਆਂ ਵਲੋਂ ਬਖਸ਼ਿਸ਼ ਕੀਤੀ ਦਸਤਾਰ ਬਾਬਤ ਹੈ। ਸਰਬੰਸ ਪ੍ਰਤੀਕ ਸਿੰਘ ਜਿਥੇ ਬੇਹਤਰੀਨ ਭੰਗੜਚੀ, ਭੰਗੜਾ ਕੋਚ, ਭੰਗੜਾ ਜੱਜ ਹੈ, ਉਥੇ ਹੀ ਗੁਰਚੇਤ ਚਿੱਤਰਕਾਰ ਵਲੋਂ ਬਣਾਈਆਂ ਸਿੱਖਿਆਦਾਇਕ ਫਿਲਮਾਂ ਦਾ ਅਦਾਕਾਰ ਹੈ। ਸਰਬੰਸ ਪ੍ਰਤੀਕ ਸਿੰਘ ਵਲੋਂ ਗੁਰਲੇਜ਼ ਅਖਤਰ ਨਾਲ ਦੋਗਾਣਾ “ਅੱਖ ਬੋਲਦੀ”, ਸੋਲੋ ਗੀਤ , ਫੋਟੋ ਕਾਪੀਆਂ, ਸੂਰਮਾ, ਸਾਡਾ ਪੁੱਤ, ਬਾਪੂ, ਚੁੰਨੀ, ਸਾਕਾ ਸਰਹਿੰਦ ਆਦਿ ਗਾਏ ਹਨ।