Breaking News
Dashmesh GS Electricals Verka Smart Media Insurance Point Tav Prasad

ਨਿਊਜ਼ੀਲੈਂਡ ਟੀਮ, ਟੀ20 ਵਿਸ਼ਵ ਕੱਪ ਦੇ ਫਾਈਨਲ ‘ਚ ਪੁੱਜੀ

ਦੱਖਣੀ ਅਫਰੀਕਾ ਨੂੰ ਇੱਕਤਰਫਾ ਮੈਚ ਵਿੱਚ 9 ਵਿਕਟਾਂ ਨਾਲ ਹਰਾਇਆ

ਕੋਲਕਾਤਾ, 4 ਮਾਰਚ, ਪੰਜਾਬੀ ਦੁਨੀਆ ਬਿਊਰੋ:

ਕੋਲਕਾਤਾ ਦੇ ਈਡਨ ਗਾਰਡਨ ਕ੍ਰਿਕਟ ਸਟੇਡੀਅਮ ਵਿੱਚ ਟੀ20 ਵਿਸ਼ਵ ਕੱਪ 2026 ਦੇ ਖੇਡੇ ਗਏ ਪਹਿਲੇ ਸੈਮੀਫਾਈਨਲ ਮੈਚ ਵਿੱਚ ਨਿਊਜ਼ੀਲੈਂਡ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੱਖਣੀ ਅਫਰੀਕਾ ਨੂੰ 9 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਇਸ ਤਰ੍ਹਾਂ ਨਿਊਜ਼ੀਲੈਂਡ ਟੀਮ ਕੱਲ 5 ਮਾਰਚ ਨੂੰ ਭਾਰਤ ਅਤੇ ਇੰਗਲੈਂਡ ਦਰਮਿਆਨ ਹੋਣ ਵਾਲੇ ਦੂਜੇ ਸੈਮੀ ਫਾਈਨਲ ਮੈਚ ਵਿਚ ਜਿੱਤਣ ਵਾਲੀ ਟੀਮ ਨਾਲ ਫਾਈਨਲ ਮੈਚ ਖੇਡੇਗੀ।

ਦੱਖਣੀ ਅਫਰੀਕਾ ਵੱਲੋਂ ਦਿੱਤੇ ਗਏ 170 ਦੌੜਾਂ ਦੇ ਟੀਚੇ ਨੂੰ ਨਿਊਜ਼ੀਲੈਂਡ ਨੇ ਸਿਰਫ 12.5 ਓਵਰਾਂ ਵਿੱਚ 173 ਦੌੜਾਂ ਬਣਾ ਕੇ ਹਾਸਲ ਕਰ ਲਿਆ। ਕੀਵੀ ਟੀਮ ਦੇ ਸਲਾਮੀ ਬੱਲੇਬਾਜ਼ ਫਿਨ ਐਲਿਨ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ ਕੇਵਲ 33 ਗੇਂਦਾਂ ਵਿੱਚ 100 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਆਪਣੇ ਸੈਂਕੜੇ ਦੌਰਾਨ ਉਨ੍ਹਾਂ ਨੇ 8 ਛੱਕੇ ਅਤੇ 10 ਚੌਕੇ ਜੜੇ ਅਤੇ ਟੀ20 ਵਿਸ਼ਵ ਕੱਪ ਦੇ ਇਤਿਹਾਸ ਦਾ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਰਿਕਾਰਡ ਬਣਾਇਆ। ਉਨ੍ਹਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ਼ ਦਾ ਮੈਚ ਚੁਣਿਆ ਗਿਆ।ਫਿਨ ਐਲਨ ਨੇ ਪਹਿਲੇ ਵਿਕਟ ਲਈ ਟਿਮ ਸੈਫਰਟ ਨਾਲ ਮਿਲ ਕੇ 117 ਦੌੜਾਂ ਦੀ ਸਾਂਝੇਦਾਰੀ ਕੀਤੀ। ਸੈਫਰਟ ਨੇ ਵੀ 33 ਗੇਂਦਾਂ ਵਿੱਚ 55 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਇਸ ਤੋਂ ਬਾਅਦ ਐਲਨ ਨੇ ਰਚਿਨ ਰਵਿੰਦਰਾ ਨਾਲ ਮਿਲ ਕੇ ਦੂਜੇ ਵਿਕਟ ਲਈ 22 ਦੌੜਾਂ ਵਿੱਚ 56 ਦੌੜਾਂ ਦੀ ਤੇਜ਼ਤਰਾਰ ਸਾਂਝੇਦਾਰੀ ਨਿਭਾਈ ਅਤੇ ਟੀਮ ਨੂੰ ਜਿੱਤ ਦੇ ਨੇੜੇ ਪਹੁੰਚਾਇਆ।

ਇਸ ਤੋਂ ਪਹਿਲਾਂ ਦੱਖਣੀ ਅਫਰੀਕਨ ਟੀਮ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ। ਉਸਦੇ ਪਹਿਲੇ ਦੋ ਬੱਲੇਬਾਜ ਕੁਇੰਟਨ ਡੀਕੌਕ ਅਤੇ ਰਿਆਨ ਰਿਕਲਟਨ ਜਲਦੀ ਆਊਟ ਹੋ ਗਏ। ਉਪਰੰਤ ਕਪਤਾਨ ਐਡਨ ਮਾਰਕਰਾਮ (18) ਨੇ ਡਿਵਾਲਡ ਬ੍ਰੇਵਿਸ (34) ਨਾਲ ਮਿਲ ਕੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਮਾਰਕਰਾਮ ਵੀ 55 ਦੌੜਾਂ ਦੇ ਸਕੋਰ ਤੇ ਆਊਟ ਹੋ ਗਏ। 11ਵੇਂ ਓਵਰ ਤੱਕ ਦੱਖਣੀ ਅਫਰੀਕਾ ਨੇ ਪੰਜ ਵਿਕਟਾਂ ਗੁਆ ਕੇ 77 ਦੌੜਾਂ ਹੀ ਬਣਾਈਆਂ ਸਨ। ਇਸ ਤੋਂ ਬਾਅਦ ਮਾਰਕੋ ਜੋਨਸਨ (ਨਾਬਾਦ 55) ਅਤੇ ਸਟੱਬਜ (29) ਨੇ ਪਾਣੀ ਨੂੰ ਸੰਭਾਲਦਿਆਂ ਮਹਿਜ 47 ਗੇਂਦਾਂ ਵਿੱਚ 73 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਨਿਭਾਈ ਅਤੇ ਟੀਮ ਦੇ ਸਕੋਰ ਨੂੰ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 169 ਦੌੜਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਇਸ ਜਿੱਤ ਨਾਲ ਨਿਊਜ਼ੀਲੈਂਡ ਨੇ ਖਿਤਾਬ ਵੱਲ ਮਜ਼ਬੂਤ ਕਦਮ ਵਧਾਇਆ ਹੈ, ਜਦਕਿ ਦੱਖਣੀ ਅਫਰੀਕਾ ਦਾ ਇਕ ਹੋਰ ਵਾਰ ਟੀ20 ਵਿਸ਼ਵ ਕੱਪ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ।

Leave a Reply

Your email address will not be published. Required fields are marked *