Breaking News
Smart Media Dashmesh Insurance Point

ਭਾਰਤ ਕੋਲ 25 ਦਿਨਾਂ ਦਾ ਕੱਚਾ ਤੇਲ ਅਤੇ 25-25 ਦਿਨਾਂ ਦਾ ਪੈਟਰੋਲ-ਡੀਜ਼ਲ ਦਾ ਭੰਡਾਰ ਉਪਲੱਬਧ: ਸੂਤਰ

ਨਵੀਂ ਦਿੱਲੀ, 4 ਮਾਰਚ, ਪੰਜਾਬੀ ਦੁਨੀਆ ਬਿਊਰੋ:

ਖਾੜੀ ਦੇਸ਼ਾਂ ਵਿੱਚ ਜੰਗ ਕਾਰਨ ਤਣਾਅ ਵਧਣ ਸਦਕਾ ਭਾਰਤ ਵਿਚ ਪੈਟਰੋਲੀਅਮ ਭੰਡਾਰ ਦੀ ਸਥਿਤੀ ਚਿੰਤਾਜਨਕ ਬਣਨ ਦੀਆਂ ਸੰਭਾਵਨਾਵਾਂ ਸਾਹਮਣੇ ਆ ਰਹੀਆਂ ਹਨ। ਈਰਾਨ ਅਤੇ ਇਜ਼ਰਾਈਲ ਦੇ ਨਾਲ-ਨਾਲ ਸਹਿਯੋਗੀ ਅਮਰੀਕਾ ਜਿਸ ਕਦਰ ਇਸ ਟਕਰਾਅ ਵਿੱਚ ਸ਼ਾਮਲ ਹੋ ਗਏ ਹਨ, ਉਸ ਤੋਂ ਬਾਅਦ ਈਰਾਨ ਨੇ ਹੋਰਮੁਜ਼ ਜਲਡਮਰੂ ਮਾਰਗ ਬੰਦ ਕਰ ਦਿੱਤਾ ਹੈ।

ਸਰਕਾਰੀ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਭਾਰਤ ਕੋਲ ਅਗਲੇ 25 ਦਿਨਾਂ ਲਈ ਕੱਚੇ ਤੇਲ ਅਤੇ ਊਰਜਾ ਉਤਪਾਦਾਂ (ਪੈਟਰੋਲ ਅਤੇ ਡੀਜ਼ਲ) ਦਾ ਕਾਫ਼ੀ ਭੰਡਾਰ ਹੈ, ਜੋ ਕਿ ਕੁੱਲ ਮਿਲਾ ਕੇ ਪੰਜਾਹ ਦਿਨਾਂ ਦੀ ਪੂਰਤੀ ਕਰਨ ਦੇ ਸਮਰੱਥ ਹੈ।

ਸੂਤਰ ਨੇ ਦੱਸਿਆ ਕਿ ਜਿੱਥੋਂ ਤੱਕ ਕੱਚੇ ਤੇਲ ਦਾ ਸਵਾਲ ਹੈ, ਅਸੀਂ ਚੰਗੀ ਸਥਿਤੀ ਵਿੱਚ ਹਾਂ ਅਤੇ ਸਾਡੇ ਕੋਲ 25 ਦਿਨਾਂ ਲਈ ਕੱਚੇ ਤੇਲ ਦੇ ਭੰਡਾਰ ਹਨ, ਨਾਲ ਹੀ ਪੱਚੀ ਦਿਨਾਂ ਲਈ ਪੈਟਰੋਲ ਅਤੇ ਡੀਜ਼ਲ ਦੇ ਵੀ ਭੰਡਾਰ ਉਪਲੱਬਧ ਹਨ।”

Leave a Reply

Your email address will not be published. Required fields are marked *