Breaking News
Smart Media Dashmesh Mohali Walk Smart Media Insurance Point Hardev Singh Ubha

ਸਕੂਲ ਆਫ ਐਮੀਨੈਂਸ ਬਾਕਰਪੁਰ ਦੀਆਂ ਵਿਦਿਆਰਥਣਾਂ ਨੇ ਰਾਜ ਪੱਧਰੀ ਮੱਲਾਂ ਮਾਰੀਆਂ

ਮੋਹਾਲੀ, 10 ਫਰਵਰੀ, ਪੰਜਾਬੀ ਦੁਨੀਆ ਬਿਊਰੋ:

ਪੰਜਾਬ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਮੈਰੀਟੋਰੀਅਲ ਸਕੂਲ ਪਟਿਆਲਾ ਵਿਖੇ ਕਰਵਾਈ ਗਈ ਜਿਸ ਵਿਚ ਪੰਜਾਬ ਦੇ ਵੱਖ ਵੱਖ ਜ਼ਿਲ੍ਹੇ ਦੇ ਜੇਤੂ ਵਿਦਿਆਰਥੀਆਂ ਨੇ ਭਾਗ ਲਿਆ।

ਮੋਹਾਲੀ ਜ਼ਿਲੇ ਦੇ ਸਕੂਲ ਆਫ ਐਮੀਨੇਸ ਬਾਕਰਪੁਰ ਦੇ ਪ੍ਰਿੰਸੀਪਲ ਸੁਨੀਤਾ ਗਰਗ ਅਤੇ ਸੀਨੀਅਰ ਲੈਕਚਰਾਰ ਰਸਾਇਣ ਵਿਗਿਆਨ ਅੰਨੂ ਰੌਲੀ ਅਤੇ ਮੈਥ ਲੈਕਚਰਾਰ ਸਤਪਿੰਦਰ ਕੌਰ ਦੀ ਅਗਵਾਈ ਵਿੱਚ ਬਾਰਵੀਂ ਕਲਾਸ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਮੈਥ ਸਭ ਥੀਮ ਵਿੱਚ ਪਹਿਲਾ ਸਥਾਨ ਅਤੇ ਗਾਇਡ ਲੈਕਚਰਾਰ ਫਜ਼ਿਕਸ ਮਨਜਿੰਦਰ ਕੌਰ ਦੀ ਅਗਵਾਈ ਵਿੱਚ ਗਿਆਰਵੀਂ ਦੀ ਵਿਦਿਆਰਥਣ ਗੁਰਜੀਤ ਕੌਰ ਨੇ ਸਬ ਥੀਮ ਵੇਸਟ ਮੈਨੇਜਮੈਂਟ ਵਿੱਚ ਤੀਜਾ ਸਥਾਨ ਹਾਸਲ ਕੀਤਾ।

ਸਕੂਲ ਦੇ ਪ੍ਰਿੰਸੀਪਲ ਸੁਨੀਤਾ ਗਰਗ ਵਲੋਂ ਇੰਨਾ ਵਿਦਿਆਰਥਣ ਦਾ ਸਕੂਲ ਵਿੱਚ ਟ੍ਰਾਫੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਦਿਆ ਕਿਹਾ ਕਿ ਇਹ ਸਨਮਾਨ ਅਧਿਆਪਿਕਾਂ ਅਤੇ ਵਿਦਿਆਰਥਣ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ ।ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *