Breaking News
Dashmesh GS Electricals Verka Smart Media Insurance Point Tav Prasad

CGC ਲਾਂਡਰਾਂ ਵਿਖੇ ਆਤਮਨਿਰਭਰ ਭਾਰਤ ਲਈ ‘Ai ਸੰਚਾਲਿਤ ਖੋਜ ਅਤੇ ਨਵੀਨਤਾ’ ਵਿਸ਼ੇ ਸੰਬੰਧੀ ਪ੍ਰੀ-ਸਮਿੱਟ ਪ੍ਰੋਗਰਾਮ ਦਾ ਆਯੋਜਨ

ਮੋਹਾਲੀ, 10 ਫਰਵਰੀ, ਪੰਜਾਬੀ ਦੁਨੀਆ ਬਿਊਰੋ:

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ), ਲਾਂਡਰਾਂ ਅਤੇ ਏਸੀਆਈਸੀ ਰਾਈਜ਼ ਐਸੋਸੀਏਸ਼ਨ (ਅਟਲ ਇਨੋਵੇਸ਼ਨ ਮਿਸ਼ਨ (ਏਆਈਐਮ), ਨੀਤੀ ਆਯੋਗ ਵੱਲੋਂ ਸਮਰਥਤ), ਵੱਲੋਂ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਦੇ ਸਹਿਯੋਗ ਨਾਲ ‘ਏਆਈ ਇਮਪੈਕਟ ਸਮਿੱਟ-2026’ ਦੇ ਪ੍ਰੀ ਸਮਿੱਟ ਪ੍ਰੋਗਰਾਮ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ ਗਈ।

ਇਸ ਦਾ ਮੁੱਖ ਵਿਸ਼ਾ ‘ਏਆਈ ਸੰਚਾਲਿਤ ਖੋਜ ਅਤੇ ਨਵੀਨਤਾ ਦਾ ਕਨਵਰਜੈਂਸ (ਕੰਵਰਜੈਂਸ ਆਫ ਏਆਈ ਅਨੇਬਲਡ ਰਿਸਰਚ ਐ਼ਂਡ ਇਨੋਵੇਸ਼ਨ)’ ਤੇ ਆਧਾਰਿਤ ਰਿਹਾ।

ਇਸ ਪ੍ਰੋਗਰਾਮ ਨੇ ਸੀਜੀਸੀ ਲਾਂਡਰਾਂ ਦੀ ਭੂਮਿਕਾ ਨੂੰ ਏਆਈ ਸਮਰੱਥ ਖੋਜ, ਨਵੀਨਤਾ ਅਤੇ ਨੈਸ਼ਨਲ ਕਪੈਸਿਟੀ ਬਿਲਡਿੰਗ ਲਈ ਇੱਕ ਉਤਪ੍ਰੇਰਕ ਵਜੋਂ ਉਜਾਗਰ ਕੀਤਾ। ਇਸ ਪ੍ਰੀ-ਸਮਿੱਟ ਪਹਿਲਕਦਮੀਂ ਨੇ ਅਕਾਦਮਿਕ ਜਗਤ, ਉਦਯੋਗ, ਸਰਕਾਰ, ਨੀਤੀ ਨਿਰਮਾਤਾਵਾਂ ਅਤੇ ਸਟਾਰਟਅੱਪਸ ਨੂੰ ਇੱਕੋ ਮੰਚ ’ਤੇ ਇਕੱਠਾ ਕੀਤਾ ਤਾਂ ਜੋ ਸਮਾਜਿਕ ਵਿਕਾਸ ਨੂੰ ਸਮਾਵੇਸ਼ੀ ਬਣਾਉਣ ਲਈ ਏਆਈ ਚਾਲਿਤ ਖੋਜ ਅਤੇ ਨਵੀਨਤਾ ਦੇ ਸੰਮੇਲਨ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਜਾ ਸਕੇ।

ਆਤਮਨਿਰਭਰ ਭਾਰਤ, ਉਦਯੋਗ 5.0 ਅਤੇ ਏਆਈ ਆਧਾਰਿਤ ਟਿਕਾਊ ਵਿਕਾਸ ’ਤੇ ਕੇਂਦ੍ਰਿਤ ਇਸ ਪ੍ਰੋਗਰਾਮ ਨੇ ਅੰਤਰ ਅਨੁਸ਼ਾਸਨੀ ਖੋਜ ਨੂੰ ਉਤਸ਼ਾਹਿਤ ਕੀਤਾ, ਇੰਸਟੀਟਿਊਸ਼ਨ ਇਨੋਵੇਸ਼ਨ ਕੌਂਸਲ (ਆਈਆਈਸੀ) ਢਾਂਚੇ ਦੇ ਤਹਿਤ ਸੰਸਥਾਗਤ ਨਵੀਨਤਾ ਇਕੋਸਿਸਟਮ ਨੂੰ ਮਜ਼ਬੂਤ ਕੀਤਾ ਅਤੇ ਉੱਦਮਤਾ ਅਤੇ ਸਟਾਰਟਅੱਪ ਭਾਗੀਦਾਰੀ ਨੂੰ ਬੜਾਵਾ ਦਿੱਤਾ।

ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੇ ਫੈਕਲਟੀ, ਖੋਜਕਾਰਾਂ ਅਤੇ ਵਿਦਿਆਰਥੀਆਂ ਵਿੱਚ ਜਨਰੇਟਿਵ ਏਆਈ ਅਤੇ ਏਜੰਟਿਕ ਏਆਈ ਵਰਗੀਆਂ ਉੱਭਰ ਰਹੀਆਂ ਤਕਨਾਲੋਜੀਆਂ ਸੰਬੰਧੀ ਜ਼ੋਰ ਦਿੱਤਾ ਅਤੇ ਨਵੀਨਤਾ ਨੀਤੀਆਂ, ਖੋਜ ਅਨੁਵਾਦ ਅਤੇ ਵਪਾਰੀਕਰਨ ਦੇ ਮੌਕਿਆਂਸੰਬੰਧੀ ਜਾਣਕਾਰੀ ਸਾਂਝੀ ਕੀਤੀ। 

ਇਸ ਪ੍ਰੋਗਰਾਮ ਦੇ ਉਦਘਾਟਨ ਸਮਾਰੋਹ ਵਿੱਚ ਪ੍ਰੋਫੈਸਰ (ਡਾ.) ਨੇਹਾ ਸ਼ਰਮਾ, ਡੀਨ (ਖੋਜ ਅਤੇ ਵਿਕਾਸ), ਅਤੇ ਮੁੱਖ ਮਹਿਮਾਨ ਪ੍ਰੋਫੈਸਰ (ਡਾ.) ਐਚ ਐਸ ਜਟਾਨਾ, ਸਾਬਕਾ ਵਿਗਿਆਨੀ-ਜੀ, ਪੁਲਾੜ ਵਿਭਾਗ, ਭਾਰਤ ਸਰਕਾਰ ਵੱਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਮਹਿਮਾਨ ਨਿਰਮਲ ਨੰਬੀਆਰ, ਸੰਸਥਾਪਕ ਅਤੇ ਸੀਈਓ, ਓਕਲੌਸ ਏਜੀਆਈ ਮੌਜੂਦ ਰਹੇ, ਜਿਨ੍ਹਾਂ ਨੇ ਉਦਯੋਗਿਕ ਦ੍ਰਿਸ਼ਟੀਕੋਣ ਸਾਂਝੇ ਕੀਤੇ, ਜਦ ਕਿ ਡਾ.ਓਂਕਾਰ ਨਾਥ ਤਿਵਾੜੀ, ਵਿਗਿਆਨੀ-ਐਫ, ਬਾਇਓਟੈਕਨਾਲੋਜੀ ਵਿਭਾਗ ਨੇ ਬਾਇਓਟੈਕਨਾਲੋਜੀ ਅਤੇ ਏਆਈ ਸੰਮੇਲਨ (ਕਨਵਰਜੈਂਸ) ਸੰਬੰਧੀ ਇੱਕ ਵਰਚੁਅਲ ਭਾਸ਼ਣ ਦਿੱਤਾ।

ਇਸ ਦੇ ਨਾਲ ਹੀ ਅੰਕੁਸ਼ ਗਾਵਰੀ, ਇਨੋਵੇਸ਼ਨ ਮੈਨੇਜਰ, ਐਮਓਈ ਇਨੋਵੇਸ਼ਨ ਸੈੱਲ, ਏਆਈਸੀਟੀਈ ਨੇ ਉੱਦਮਤਾ ਅਤੇ ਸੰਸਥਾਗਤ ਸਹਿਯੋਗ ’ਤੇ ਚਾਨਣਾ ਪਾਇਆ। 

ਇਸ ਉਪਰੰਤ ‘ਸਟਾਰਟਅੱਪ ਸੰਵਾਦ: ਸਮਾਵੇਸ਼ੀ ਸਮਾਜਿਕ ਵਿਕਾਸ ਲਈ ਇੱਕ ਪੁਲ ਵਜੋਂ ਏਆਈ’ ਵਿਸ਼ੇ ਸੰਬੰਧੀ ਇੱਕ ਪੈਨਲ ਚਰਚਾ ਕੀਤੀ ਗਈ। ਇਸ ਵਿਚਾਰ ਵਟਾਂਦਰੇ ਵਿੱਚ ਪ੍ਰਸਿੱਧ ਪੈਨਲਿਸਟਾਂ ਨੇ ਹਾਜ਼ਰੀ ਲਗਾਈ ਜਿਨ੍ਹਾਂ ਵਿੱਚੋਂ ਲਵਲਾਸ਼ ਦੱਤ (ਡੀਡੀਯੂ ਯੂਨੀਵਰਸ ਪ੍ਰਾਈਵੇਟ ਲਿਮਟਿਡ), ਗਾਇਤਰੀ ਰਾਣਾ (ਬ੍ਰੈਂਡਰਿਫਟ), ਅਮਿਤ ਕੇਸਲੇ (ਦ ਹੋਟਲ ਮੀਡੀਆ), ਅਨੀਸ਼ ਕੁਮਾਰ (ਮੇਕਸ 360) ਅਤੇ ਨੀਸ਼ੂ ਜੈਨ (ਐਕੋਰਨ ਐਜੂਟੈਕ) ਆਦਿ ਸ਼ਾਮਲ ਸਨ।

ਇਸ ਪੈਨਲ ਚਰਚਾ ਦਾ ਸੰਚਾਲਨ ਅਭਿਨਵ ਪੁੰਡੀਰ (ਐਮਐਸਯੂ ਅਕਾਦਮਿਕ ਫਾਊਂਡੇਸ਼ਨ) ਅਤੇ ਸੋਨੀਆ ਜਿੰਦਲ (ਰਾਈਸ ਵਿਭਾਗ) ਵੱਲੋਂ ਕੀਤਾ ਗਿਆ। 

ਪ੍ਰੋਗਰਾਮ ਦੇ ਤੀਜੇ ਸੈਸ਼ਨ ਦੌਰਾਨ ਕਨਵਰਟਵਾਈਜ਼, ਬਾਈਟਲੂਮ, ਓਕਲੌਸ (ਸੁਪਰ ਮੈਨੇਜਰ ਏਜੀਆਈ), ਵਰੁਣ ਅਤੇ ਟੈਸਟਪ੍ਰੈਪਜੀਪੀਟੀ ਸਣੇ ਖੇਤਰੀ ਸਟਾਰਟਅੱਪਸ ਨੂੰ ਆਉਣ ਵਾਲੇ ਨਿਵੇਸ਼ਕਾਂ ਸਾਹਮਣੇ ਪ੍ਰਦਰਸ਼ਿਤ ਕੀਤਾ ਗਿਆ।

ਇਸ ਉਪਰੰਤ ‘ਲੀਵਰੇਜਿੰਗ ਏਆਈ ਟੂ ਟ੍ਰਾਂਸਲੇਟ ਅਕਾਦਮਿਕ ਰਿਸਰਚ ਇਨਟੂ ਇੰਡਸਟਰੀ 5.0 ਐਪਲੀਕੇਸ਼ਨਜ਼’ ਵਿਸ਼ੇ ਸੰਬੰਧੀ ਇੱਕ ਵਿਸ਼ੇਸ਼ ਵਰਕਸ਼ਾਪ ਵੀ ਕਰਵਾਈ ਗਈ ਜਿਸ ਦੀ ਅਗਵਾਈ ਡਾ.ਜਾਗ੍ਰਿਤੀ ਸੈਣੀ (ਐਟਰਨਲ ਆਰਈਐਸਟੀਈ), ਪੁਨੀਤ ਵਰਮਾ (ਟੀਆਈਈ ਚੰਡੀਗੜ੍ਹ ਅਤੇ ਸਾਈਬ੍ਰੇਨ ਸੌਫਟਵੇਅਰ ਸਲਿਊਸ਼ਨਜ਼), ਅਜੀਤਪਾਲ ਸਿੰਘ ਬਰਾੜ (ਐਂਟੀਅਰ ਸਲਿਊਸ਼ਨਜ਼) ਅਤੇ ਅੰਕੁਰ ਦਿਨੇਸ਼ ਗਰਗ (ਐਲੀਰਾ ਏਆਈ) ਵੱਲੋਂ ਕੀਤੀ ਗਈ।

ਅੰਤ ਵਿੱਚ ਇਹ ਪ੍ਰੋਗਰਾਮ ਪ੍ਰੋਫੈਸਰ (ਡਾ.) ਦਿਨੇਸ਼ ਅਰੋੜਾ, ਆਈਪੀਆਰ ਮੁਖੀ, ਰਾਈਸ ਵਿਭਾਗ ਅਤੇ ਡਾ.ਦੀਪਿਕਾ ਸ਼ਰਮਾ, ਮੁਖੀ, ਪ੍ਰਕਾਸ਼ਨ ਵਿਭਾਗ, ਰਾਈਸ ਵੱਲੋਂ ਪੇਸ਼ ਕੀਤੇ ਧੰਨਵਾਦ ਮਤੇ ਅਤੇ ਵੈਲੇਡਿਕਟਰੀ ਸੰਬੋਧਨ ਨਾਲ ਸਫਲਤਾਪੂਰਵਕ ਸਮਾਪਤ ਕੀਤਾ ਗਿਆ। 

ਇਸ ਪ੍ਰੀ-ਸਮਿੱਟ ਪ੍ਰੋਗਰਾਮ ਨੇ ਸੀਜੀਸੀ ਲਾਂਡਰਾਂ ਅਤੇ ਏਸੀਆਈਸੀ ਰਾਈਸ ਦੀ ਏਆਈ ਸੰਚਾਲਿਤ ਖੋਜ, ਨਵੀਨਤਾ ਅਤੇ ਉੱਦਮਤਾ ਲਈ ਉਤਪ੍ਰੇਰਕ ਵਜੋਂ ਭੂਮਿਕਾ ਨੂੰ ਹੋਰ ਮਜ਼ਬੂਤ ਕੀਤਾ ਅਤੇ ਆਉਣ ਵਾਲੇ ‘ਏਆਈ ਇੰਪੈਕਟ ਸੰਮੇਲਨ-2026 ਭਾਰਤ’ ਲਈ ਇੱਕ ਮਜ਼ਬੂਤ ਨੀਂਹ ਤਿਆਰ ਕੀਤੀ।

Leave a Reply

Your email address will not be published. Required fields are marked *