Breaking News
Smart Media Dashmesh Mohali Walk Smart Media Insurance Point Hardev Singh Ubha

ਡਾ. ਨਰਿੰਦਰ ਨਿੰਦੀ ਦੀ ‘ਪੰਜਾਬੀ ਰੰਗਮਚ ਦਾ ਉਦਭਵ ਤੇ ਵਿਕਾਸ’ ਪੁਸਤਕ ‘ਤੇ ਗੋਸ਼ਟੀ

ਚੰਡੀਗੜ੍ਹ, 1 ਫਰਵਰੀ, ਪੰਜਾਬੀ ਦੁਨੀਆ ਬਿਊਰੋ:

ਬੀਤੇ ਦਿਨੀਂ ਸਰਕਾਰੀ ਕਾਲਜ ਸੈਕਟਰ 11, ਚੰਡੀਗੜ੍ਹ ਵਿੱਚ ਪ੍ਰਸਿੱਧ ਰੰਗਕਰਮੀ ਡਾ. ਨਰਿੰਦਰ ਨਿੰਦੀ ਦੀ ਪੁਸਤਕ ਪੰਜਾਬੀ ਰੰਗਮੰਚ ਦਾ ਉਦਭਵ ਤੇ ਵਿਕਾਸ 1900 ਈ. ਤੱਕ, ਕਾਲਜ ਦੇ ਪੰਜਾਬੀ ਵਿਭਾਗ ਅਤੇ ਸਾਹਿਤ ਸਭਾ ਵੱਲੋ ਗੋਸ਼ਟੀ ਕਰਵਾਈ ਗਈ। ਇਸ ਵਿੱਚ ਡਾ. ਹਰਦੀਪ ਸਿੰਘ ਅਤੇ ਖੋਜਾਰਥੀ ਰਣਜੀਤ ਕੌਰ ਨੇ ਖੋਜ ਪੱਤਰ ਪੜ੍ਹੇ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਸਰਬਜੀਤ ਸਿੰਘ ਨੇ ਕੀਤੀ । ਮ

ਇਸ ਵਿਚਾਰ ਵਟਾਂਦਰੇ ਵਿੱਚ ਦਸਿਆ ਗਿਆ ਕਿ ਇਹ ਪੁਸਤਕ ਰੰਗਮੰਚ ਸਬੰਧੀ ਪਰਚਲਿਤ ਧਾਰਨਾਵਾਂ ਤੋਂ ਵਿਲੱਖਣ ਤਰਕ ਨਾਲ ਮੀਲ ਪੱਥਰ ਸਾਬਤ ਹੋਵੇਗੀ। ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਨਰਿੰਦਰ ਨਿੰਦੀ ਨੇ ਲੋਕ ਰੰਗਮੰਚ ਨੂੰ ਅਪਣਾਇਆ ਹੈ ਇਸ ਦੇ ਨਾਲ ਨਾਲ ਉਹ ਇੱਕ ਬਹੁਪੱਖੀ ਕਲਾਕਾਰ ਤੇ ਨਿਰਦੇਸ਼ਕ ਵੀ ਹੈ। ਉਸਨੇ ਆਪਣੀ ਖੋਜ ਪੁਸਤਕ ਵਿੱਚ ਅਜਿਹੇ ਮੁੱਦਿਆ ਨੂੰ ਚੁੱਕਿਆ ਹੈ, ਜੋ ਕਿਸੇ ਕਲਾ ਨੂੰ ਜਾਣਨ ਲਈ ਜ਼ਰੂਰੀ ਬਣ ਜਾਂਦੇ ਹਨ।

ਇਸ ਉਪਰੰਤ ਨਿੰਦੀ ਨੇ ਆਪਣੇ ਭਾਸ਼ਣ ਰਾਹੀਂ ਆਪਣੇ ਨਾਟ ਖੇਤਰ ਦੇ ਕਾਰਜ ਅਤੇ ਅਨੁਭਵ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਤੋਂ ਬਾਅਦ ਸੰਗੀਤ ਨਾਚ ਨਾਟਕ ‘ਮਿਰਜ਼ਾ ਸਾਹਿਬਾ’ ਦਾ ਮੰਚਣ ਕੀਤਾ ਗਿਆ ਜਿਸ ਵਿੱਚ ਸਰਬਜੀਤ ਭਸੀਨ (ਸਾਹਿਬਾ), ਜਰਨੈਲ ( ਮਿਰਜ਼ਾ), ਤ੍ਰਿਪਤ ( ਭਰਾ) ਅਤੇ ਸੁਰਿੰਦਰ ਨੇ ਬਾਖੂਬੀ ਭੂਮਿਕਾ ਨਿਭਾਈ।

ਅੰਤ ਵਿੱਚ ਪੰਜਾਬੀ ਵਿਭਾਗ ਵੱਲੋ ਡਾ. ਨਰਿੰਦਰ ਨਿੰਦੀ ਦਾ ਸਨਮਾਨ ਕੀਤਾ ਗਿਆ। ਜਸਕੀਰਤ ਸਿੰਘ ਜਟਾਣਾ ਨੇ ਸਾਰੇ ਕਲਾਕਾਰਾਂ ਨੂੰ ਇਨਾਮ ਵੰਡੇ ।

ਇਸ ਵਿਚਾਰ ਚਰਚਾ ਵਿੱਚ ਡਾ. ਗੁਰਮੇਲ ਸਿੰਘ ਨੇ ਸਵਾਗਤੀ ਸ਼ਬਦ ਬੋਲੇ ਅਤੇ ਮੰਚ ਦਾ ਸੰਚਾਲਨ ਡਾ. ਪ੍ਰਕਾਸ਼ ਸਿੰਘ ਨੇ ਬਾਖੂਬ ਨਿਭਾਇਆ ਜਦਕਿ ਧੰਨਵਾਦ ਪੰਜਾਬੀ ਸਾਹਿਤ ਸਭਾ ਦੇ ਮੈਂਬਰਾਂ ਕ੍ਰਿਸ਼ਪ੍ਰੀਤ ਅਤੇ ਸੁਖਮਨ ਕੌਰ ਬਨਵੈਤ ਨੇ ਕੀਤਾ।

Leave a Reply

Your email address will not be published. Required fields are marked *