Breaking News
Smart Media Dashmesh Mohali Walk Smart Media Insurance Point Hardev Singh Ubha

ਚੰਡੀਗੜ੍ਹ ਟ੍ਰੈਫਿਕ ਪੁਲਿਸ ਵਲੋਂ 94.3 my FM ਦੇ ਸਹਿਯੋਗ ਨਾਲ ਚਲਾਈ ਗਈ ਮਹੀਨੇ ਭਰ ਸੜਕ ਸੁਰੱਖਿਆ ਅਤੇ ਜਾਗਰੂਕਤਾ ਮੁਹਿੰਮ ਸਮਾਪਤ

ਚੰਡੀਗੜ੍ਹ, 31 ਜਨਵਰੀ, ਅਮਨਦੀਪ ਸਿੰਘ:

ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ 94.3 ਮਾਈ ਐਫਐਮ ਦੇ ਸਹਿਯੋਗ ਨਾਲ ਚਲਾਈ ਗਈ ਮਹੀਨੇ ਭਰ ਦੀ ਸੜਕ ਸੁਰੱਖਿਆ ਅਤੇ ਜਾਗਰੂਕਤਾ ਮੁਹਿੰਮ ਦਾ ਸਮਾਪਨ ਅੱਜ ਸਵੇਰੇ ਇੱਕ ਉਤਸ਼ਾਹਪੂਰਕ ਸਾਈਕਲੋਥਾਨ ਨਾਲ ਕੀਤਾ। ਸਾਈਕਲੋਥਾਨ ਦੀ ਸ਼ੁਰੂਆਤ ਸੁਖਨਾ ਲੇਕ ਤੋਂ ਹੋਈ ਅਤੇ ਇਹ ਸੈਕਟਰ 17 ਪਲਾਜ਼ਾ ’ਤੇ ਸਮਾਪਤ ਹੋਈ।

ਇਸ ਮੌਕੇ ’ਤੇ ਐਸਪੀ ਟ੍ਰੈਫਿਕ ਸ਼੍ਰੀ ਅਨੁਰਾਗ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। ਉਨ੍ਹਾਂ ਦੇ ਨਾਲ ਡੀਐਸਪੀ ਲਕਸ਼ਯ ਪਾਂਡੇ ਅਤੇ ਡੀਐਸਪੀ ਸ਼੍ਰੀ ਪ੍ਰਕਾਸ਼ ਵੀ ਮੌਜੂਦ ਰਹੇ। ਪੂਰੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਦੀ ਟੀਮ ਨੇ ਭਰਪੂਰ ਜੋਸ਼ ਅਤੇ ਉਰਜਾ ਨਾਲ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।ਸਾਈਕਲੋਥਾਨ ਵਿੱਚ ਸਾਈਕਲਗਿਰੀ ਦੇ ਮੈਂਬਰਾਂ ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਸਕੂਲੀ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸਾਈਕਲਿੰਗ ਰਾਹੀਂ ਪਰਿਆਵਰਣ ਸੁਰੱਖਿਆ ਅਤੇ ਸਿਹਤਮੰਦ ਜੀਵਨ ਦਾ ਸੁਨੇਹਾ ਦਿੱਤਾ।

ਇਸ ਪ੍ਰੋਗਰਾਮ ਦੀ ਮੇਜ਼ਬਾਨੀ 94.3 ਮਾਈ ਐਫਐਮ ਦੀ ਆਰਜੇ ਜੁਗਨੀ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਪੂਰੇ ਸਮਾਗਮ ਨੂੰ ਬਹੁਤ ਹੀ ਉਤਸ਼ਾਹ ਨਾਲ ਸੰਚਾਲਿਤ ਕੀਤਾ। ਸਮਾਗਮ ਤੋਂ ਪਹਿਲਾਂ ਹੈਲਥ ਅਤੇ ਫਿਟਨੈੱਸ ਕੋਚ ਮੱਲਿਕਾ ਵੱਲੋਂ ਵਾਰਮ-ਅੱਪ ਅਤੇ ਫਿਟਨੈੱਸ ਸੈਸ਼ਨ ਕਰਵਾਇਆ ਗਿਆ। ਭਾਗੀਦਾਰਾਂ ਲਈ ਕਈ ਸਰਗਰਮੀਆਂ ਰੱਖੀਆਂ ਗਈਆਂ ਅਤੇ ਜੇਤੂਆਂ ਨੂੰ ਆਕਰਸ਼ਕ ਇਨਾਮ ਵੀ ਦਿੱਤੇ ਗਏ।

ਇਸ ਮੁਹਿੰਮ ਦਾ ਮੁੱਖ ਉਦੇਸ਼ ਗੈਰ-ਮੋਟਰਾਈਜ਼ਡ ਵਾਹਨਾਂ, ਖਾਸ ਕਰਕੇ ਸਾਈਕਲ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ, ਪ੍ਰਦੂਸ਼ਣ ਘਟਾਉਣਾ ਅਤੇ ਟ੍ਰੈਫਿਕ ਭੀੜ ਤੋਂ ਰਾਹਤ ਪ੍ਰਦਾਨ ਕਰਨਾ ਸੀ।

ਇਸੇ ਮੁਹਿੰਮ ਤਹਿਤ ਆਰਜੇ ਜੁਗਨੀ ਨੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ “ਆਰਜੇ ਜੁਗਨੀ ਦੀ ਐਲ ਜ਼ੈਬਰਾ ਕਲਾਸ” ਨਾਮ ਦੀ ਇੱਕ ਵਿਲੱਖਣ ਪਹਿਲ ਵੀ ਸ਼ੁਰੂ ਕੀਤੀ। ਇਸ ਪਹਿਲ ਅਧੀਨ 25 ਜਨਵਰੀ ਨੂੰ ਸ਼ਹਿਰ ਦੇ ਵੱਖ-ਵੱਖ ਟ੍ਰੈਫਿਕ ਸਿਗਨਲਾਂ ’ਤੇ ਸਕੂਲੀ ਬੱਚਿਆਂ, ਮਾਈ ਐਫਐਮ ਟੀਮ ਅਤੇ ਟ੍ਰੈਫਿਕ ਪੁਲਿਸ ਦੇ ਨਾਲ ਮਿਲ ਕੇ ਹਿਊਮਨ ਜ਼ੈਬਰਾ ਕਰਾਸਿੰਗ ਬਣਾਈਆਂ ਗਈਆਂ। ਇਸ ਦਾ ਮਕਸਦ ਵਾਹਨ ਚਾਲਕਾਂ ਨੂੰ ਪੈਦਲ ਯਾਤਰੀਆਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਅਤੇ ਲਾਲ ਬੱਤੀ ਦੌਰਾਨ ਜ਼ੈਬਰਾ ਕਰਾਸਿੰਗ ’ਤੇ ਵਾਹਨ ਨਾ ਖੜੇ ਕਰਨ ਲਈ ਪ੍ਰੇਰਿਤ ਕਰਨਾ ਸੀ।

ਇਸ ਪਹਿਲ ਨੂੰ 94.3 ਮਾਈ ਐਫਐਮ ’ਤੇ 15 ਦਿਨਾਂ ਤੱਕ ਆਨ-ਏਅਰ ਜਾਗਰੂਕਤਾ ਸੁਨੇਹਿਆਂ ਰਾਹੀਂ ਵੀ ਸਮਰਥਨ ਮਿਲਿਆ।

ਸਾਈਕਲੋਥਾਨ ਦੇ ਨਾਲ ਇਹ ਮੁਹਿੰਮ ਸਫਲਤਾਪੂਰਵਕ ਸਮਾਪਤ ਹੋਈ ਅਤੇ ਇਸ ਨੇ ਸੁਰੱਖਿਅਤ ਸੜਕਾਂ, ਸਾਫ਼ ਵਾਤਾਵਰਣ ਅਤੇ ਜ਼ਿੰਮੇਵਾਰ ਟ੍ਰੈਫਿਕ ਵਿਹਾਰ ਦਾ ਮਜ਼ਬੂਤ ਸੁਨੇਹਾ ਦਿੱਤਾ।

Leave a Reply

Your email address will not be published. Required fields are marked *