
ਮੋਹਾਲੀ 13 ਜਨਵਰੀ, ਮਨਜੀਤ ਸਿੰਘ ਚਾਨਾ:
ਸਮਾਜ ਸੇਵਾ ਵਿੱਚ ਮੋਹਰੀ ਸੰਸਥਾ ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੋਸਾਇਟੀ ਵੱਲੋਂ ਅੱਜ ਫੇਜ਼-11 ਵਿਖੇ ਉਹਨਾਂ ਲੋੜਵੰਦ ਵਿਅਕਤੀਆਂ ਨੂੰ ਨਵੀਆਂ ਰਜਾਈਆਂ ਵੱਡੀਆਂ ਗਈਆਂ ਜਿਹੜੇ ਇਸ ਚੱਲ ਰਹੀ ਸੀਤ ਲਹਿਰ ਵਿੱਚ ਰਜਾਈਆਂ ਖਰੀਦਣ ਤੋਂ ਅਸਮਰੱਥ ਸਨ।
ਸੁਸਾਇਟੀ ਦੇ ਧਿਆਨ ਵਿੱਚ ਆਇਆ ਸੀ ਕਿ ਕਈ ਵਿਅਕਤੀ ਇਸ ਸੀਤ ਲਹਿਰ ਵਿੱਚ ਹਲਕੇ ਜਿਹੇ ਕੱਪੜੇ ਪਾ ਕੇ ਵਿਚਰ ਰਹੇ ਸਨ। ਇਸ ਸਬੰਧੀ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਆਰਥਿਕ ਤੰਗੀ ਕਾਰਨ ਅਸੀਂ ਗਰਮ ਕੱਪੜੇ ਖਰੀਦਣ ਤੋਂ ਅਸਮਰੱਥ ਹਾਂ। ਉਹਨਾਂ ਇਹ ਵੀ ਦੱਸਿਆ ਕਿ ਸਾਡੇ ਪਾਸ ਰਜਾਈਆਂ ਵੀ ਨਹੀਂ ਹਨ।
ਇਸ ਸਥਿਤੀ ਨੂੰ ਦੇਖਦਿਆਂ ਸੋਸਾਇਟੀ ਨੇ ਫੈਸਲਾ ਕੀਤਾ ਕਿ ਇਹਨਾਂ ਜ਼ਰੂਰਤਮੰਦ ਵਿਅਕਤੀਆਂ ਨੂੰ ਨਵੀਆਂ ਰਜਾਈਆਂ ਖਰੀਦ ਕੇ ਦਿੱਤੀਆਂ ਜਾਣ। ਇਹ ਕਾਰਜ ਭਗਤ ਪੂਰਨ ਸਿੰਘ ਸੁਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੋਜੋਵਾਲ ਦੀ ਅਗਵਾਈ ਵਿੱਚ ਨੇਪਰੇ ਚਾੜ੍ਹਿਆ ਗਿਆ।
ਇਸ ਸਮੇਂ ਸੁਸਾਇਟੀ ਦੇ ਚੇਅਰਮੈਨ ਹਰਸ਼ਦੀਪ ਸਿੰਘ ਸ਼ਰਮਾ, ਮੀਤ ਪ੍ਰਧਾਨ ਬਲਵੀਰ ਸਿੰਘ ਸੈਣੀ, ਸਕੱਤਰ ਧਰਮਪਾਲ ਸਿੰਘ ਹੁਸ਼ਿਆਰਪੁਰੀ, ਮੈਂਬਰ ਤਰਸੇਮ ਰਾਜ, ਗੁਰਦੀਪ ਸਿੰਘ, ਸਰਵਣ ਰਾਮ, ਗੁਰਿੰਦਰ ਸਿੰਘ, ਜਤਿੰਦਰ ਕੁਮਾਰ, ਫਕੀਰ ਚੰਦ, ਬਲਵੀਰ ਸਿੰਘ 48ਸੀ ਆਦਿ ਹਾਜ਼ਰ ਸਨ।