Breaking News
Dashmesh GS Electricals Verka Smart Media Insurance Point Tav Prasad

ਵੇਰਕਾ ਮੋਹਾਲੀ ਡੇਅਰੀ ਦੀ ਚੜ੍ਹਦੀ ਕਲਾ ਲਈ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਸਮੂਹ ਕਰਮਚਾਰੀਆਂ ਨੂੰ ਨਵੇਂ ਸਾਲ 2026 ਦੀ ਦਿੱਤੀ ਮੁਬਾਰਕਬਾਦ

ਮੋਹਾਲੀ, 1 ਜਨਵਰੀ, ਪੰਜਾਬੀ ਦੁਨੀਆ ਬਿਊਰੋ:

ਨਵੇਂ ਸਾਲ ਦੀ ਆਮਦ ਮੌਕੇ ਅੱਜ ਮਿਤੀ 01 ਜਨਵਰੀ 2026 ਨੂੰ ਵੇਰਕਾ ਮੋਹਾਲੀ ਡੇਅਰੀ ਵਿਖੇ ਤਿੰਨ ਦਿਨਾਂ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

ਇਸ ਮੌਕੇ ’ਤੇ ਵੇਰਕਾ ਮਿੱਲਕਫੈਡ ਚੇਅਰਮੈਨ ਸ਼੍ਰੀ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਵੇਰਕਾ ਡੇਅਰੀ ਦੇ ਸਮੂਹ ਬੋਰਡ ਆਫ ਡਾਇਰੈਕਟਰਜ਼ ਅਤੇ ਵੇਰਕਾ ਹੈਡ ਆਫਿਸ ਦੇ ਜੀ ਐਮ ਸ਼੍ਰੀ ਅਮਰਜੀਤ ਸਿੰਘ ਨਾਲ ਵੇਰਕਾ ਹੈੱਡ ਆਫਿਸ ਮਿਲਕਫੈਡ ਦੇ ਅਧਿਕਾਰੀ ਅਤੇ ਵੇਰਕਾ ਮੋਹਾਲੀ ਡੇਅਰੀ ਦੇ ਮਹਾਪ੍ਰਬੰਧਕ ਸ਼੍ਰੀ ਬਿਕਰਮਜੀਤ ਸਿੰਘ ਮਾਹਲ ਹਾਜ਼ਰ ਸਨ।

ਦੱਸਣਯੋਗ ਹੈ ਕਿ ਵੇਰਕਾ ਮੋਹਾਲੀ ਡੇਅਰੀ ਪਲਾਂਟ ਦੀ ਚੜ੍ਹਦੀ ਕਲਾ, ਸੁਖ-ਸਮ੍ਰਿੱਧੀ ਅਤੇ ਕਰਮਚਾਰੀਆਂ ਦੀ ਭਲਾਈ ਲਈ ਹਰ ਸਾਲ ਤਿੰਨ ਦਿਨਾਂ ਦਾ ਅਖੰਡ ਪਾਠ ਸਾਹਿਬ ਕਰਵਾਇਆ ਜਾਂਦਾ ਹੈ।

ਇਸ ਮੌਕੇ ਮਿਲਕਫੈਡ ਦੇ ਚੇਅਰਮੈਨ ਸ਼੍ਰੀ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਮਹਾਪ੍ਰਬੰਧਕ ਸ਼੍ਰੀ ਬਿਕਰਮਜੀਤ ਸਿੰਘ ਮਾਹਲ ਵੱਲੋਂ ਸਮੂਹ ਕਰਮਚਾਰੀਆਂ ਨੂੰ ਨਵੇਂ ਸਾਲ 2026 ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਨਾਲ ਹੀ ਇਸ ਮੌਕੇ ਸ. ਬੰਤ ਸਿੰਘ ਡਾਇਰੈਕਟਰ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੰਗਤਾਂ ਲਈ ਗੁਰੂ ਦਾ ਲੰਗਰ ਵੀ ਲਗਾਇਆ ਗਿਆ।

Leave a Reply

Your email address will not be published. Required fields are marked *