Breaking News
Dashmesh GS Electricals Verka Smart Media Insurance Point Tav Prasad

ਕਾਂਗਰਸ ਵੱਲੋਂ ਉੜੀਸਾ ਵਿੱਚ 2 ਲੋਕ ਸਭਾ, 8 ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ

ਨਵੀਂ ਦਿੱਲੀ, 29 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:

ਕਾਂਗਰਸ ਨੇ ਐਤਵਾਰ ਨੂੰ ਉੜੀਸਾ ਵਿੱਚ ਦੋ ਲੋਕ ਸਭਾ ਸੀਟਾਂ ਅਤੇ ਅੱਠ ਵਿਧਾਨ ਸਭਾ ਸੀਟਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਰਾਜ ਵਿੱਚ ਕੁੱਲ 21 ਲੋਕ ਸਭਾ ਸੀਟਾਂ ਅਤੇ 147 ਵਿਧਾਨ ਸਭਾ ਸੀਟਾਂ ਹਨ।

ਕਾਂਗਰਸ ਵੱਲੋਂ ਲੋਕ ਸਭਾ ਚੋਣਾਂ 2024 ਲਈ ਜਾਰੀ ਤਾਜ਼ਾ ਸੂਚੀ ਵਿੱਚ ਕਾਂਗਰਸ ਨੇ ਸੰਬਲਪੁਰ ਤੋਂ ਨਗੇਂਦਰ ਪ੍ਰਧਾਨ ਅਤੇ ਕਟਕ ਤੋਂ ਸੁਰੇਸ਼ ਮਹਾਪਾਤਰਾ ਨੂੰ ਮੈਦਾਨ ਵਿੱਚ ਉਤਾਰਿਆ ਹੈ।ਅੱਠ ਵਿਧਾਨ ਸਭਾ ਸੀਟਾਂ- ਬਾਰੀਪੜਾ, ਜਲੇਸ਼ਵਰ, ਬਾਲਾਸੋਰ, ਬਰਚਾਨਾ, ਪਲਹਾਰਾ, ਬਾਰਾਬਤੀ-ਕਟਕ, ਜਗਤਸਿੰਘਪੁਰ ਅਤੇ ਖੰਡਪਾੜਾ ਲਈ ਵੀ ਨਾਵਾਂ ਦਾ ਐਲਾਨ ਕੀਤਾ ਗਿਆ।

Leave a Reply

Your email address will not be published. Required fields are marked *