Breaking News
Smart Media Dashmesh Mohali Walk Smart Media Insurance Point Hardev Singh Ubha

ਭਾਰਤ ਨੇ ਦੱਖਣੀ ਅਫਰੀਕਾ ਨੂੰ ਤੀਸਰੇ ਟੀ20 ਮੈਚ ‘ਚ 7 ਵਿਕਟਾਂ ਨਾਲ ਹਰਾਇਆ

ਪੰਜ ਮੈਚਾਂ ਦੀ ਸੀਰੀਜ਼ ਵਿੱਚ 2-1 ਨਾਲ ਅੱਗੇ

ਚੰਡੀਗੜ੍ਹ/ਧਰਮਸ਼ਾਲਾ, 14 ਦਸੰਬਰ, ਪੰਜਾਬੀ ਦੁਨੀਆ ਬਿਊਰੋ:

ਧਰਮਸਾਲਾ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਅਤੇ ਦੱਖਣੀ ਵਿਚਕਾਰ ਰੱਖੇ ਖੇਡਿਆ ਗਿਆ ਤੀਜਾ ਟੀ20 ਇੰਟਰਨੈਸ਼ਨਲ ਮੈਚ ਭਾਰਤ ਨੇ 7 ਵਿਕਟਾਂ ਨਾਲ ਜਿੱਤ ਲਿਆ ਹੈ। ਇਸ ਜਿੱਤ ਨਾਲ ਭਾਰਤੀ ਟੀਮ ਪੰਜ ਮੈਚਾਂ ਦੀ ਸੀਰੀਜ਼ ਵਿੱਚ 2-1 ਨਾਲ ਅੱਗੇ ਹੋ ਗਈ ਹੈ।

ਭਾਰਤ ਨੇ ਟਾਸ ਜਿੱਤ ਕੇ ਦੱਖਣੀ ਅਫਰੀਕਾ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਭਾਰਤੀ ਗੇਂਦਬਾਜ਼ਾਂ ਅਰਸ਼ਦੀਪ ਸਿੰਘ ਅਤੇ ਹਰਸ਼ਿਤ ਰਾਣਾ ਨੇ ਬਿਹਤਰੀਨ ਗੇਦਬਾਜੀ ਦਾ ਪ੍ਰਦਰਸ਼ਨ ਕਰਦਿਆਂ ਪਾਵਰ ਪਲੇਅ ਦੇ ਵਿੱਚ ਮਹਿਜ਼ 25 ਦੌੜਾਂ ਦੇ ਕੇ ਅਫਰੀਕਾ ਦੀਆਂ ਤਿੰਨ ਮਹੱਤਵਪੂਰਨ ਵਿਕਟਾਂ ਝਟਕਾ ਕੇ ਬੈਕਫੁਟ ‘ਤੇ ਲਿਆ ਦਿੱਤਾ। ਅਰਸ਼ਦੀਪ ਸਿੰਘ ਨੇ 4 ਓਵਰਾਂ ਵਿੱਚ ਮਹਿਜ 13 ਦੌੜਾਂ ਦੇ ਕੇ 2 ਵਿਕਟਾਂ ਲਈਆਂ ਅਤੇ ਉਸ ਨੂੰ ਮੈਨ ਆਫ ਦੀ ਮੈਚ ਚੁਣਿਆ ਗਿਆ।

ਉਪਰੰਤ ਸਪਿਨਰ ਵਰੁਣ ਚੱਕਰਵਰਤੀ ਨੇ 4 ਓਵਰਾਂ ਵਿੱਚ ਮਹਿਜ 11 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ, ਜਦਕਿ ਪਾਂਡਿਆ ਤੇ ਦੂਬੇ ਨੇ 1-1 ਵਿਕਟ ਹਾਸਲ ਕੀਤੀ। ਅਖੀਰ ਕੁਲਦੀਪ ਯਾਦਵ ਨੇ 20ਵੇਂ ਓਵਰ ਵਿੱਚ 2 ਵਿਕਟਾਂ ਝਟਕਾ ਕੇ ਦੱਖਣੀ ਅਫਰੀਕਨ ਟੀਮ ਨੂੰ 117 ‘ਤੇ ਸਮੇਟ ਦਿੱਤਾ।

ਇਸ ਤਰਾਂ ਭਾਰਤੀ ਗੇਂਦਬਾਜ਼ਾਂ ਨੇ ਆਪਣਾ ਦਬਦਬਾ ਬਣਾਈ ਰੱਖਿਆ। ਇਸ ਦੌਰਾਨ ਮੈਚ ਵਿੱਚ ਹਾਰਦਿਕ ਪਾਂਡਿਆ ਨੇ ਟੀ20 ਵਿੱਚ ਆਪਣੀਆਂ 100 ਵਿਕਟਾਂ ਹਾਸਲ ਕਰਨ ਦਾ ਕੀਰਤੀਮਾਨ ਸਥਾਪਿਤ ਕੀਤਾ। ਸਿਰਫ ਅਫਰੀਕੀ ਕਪਤਾਨ ਐਡਮ ਮਾਰਕਰਾਮ ਹੀ ਆਪਣਾ ਅਰਧ ਸੈਂਕੜਾ ਬਣਾ ਸਕੇ। ਮਾਰਕਰਾਮ ਨੂੰ ਅਰਸ਼ਦੀਪ ਨੇ ਵਿਕਟਕੀਪਰ ਪਾਸੋਂ ਕੈਚ ਆਊਟ ਕਰਾਇਆ ਅਤੇ ਅਫਰੀਕਾ ਦੀ ਸਾਰੀ ਟੀਮ 117 ਦੌੜਾਂ ਤੇ ਆਲ ਆਊਟ ਹੋ ਗਈ।

ਇਸ ਦੌਰਾਨ ਅਫਰੀਕਾ ਵੱਲੋਂ ਜਿੱਤ ਲਈ ਦਿੱਤੇ 118 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੇ ਸਲਾਮੀ ਬੱਲੇਬਾਜ ਅਭਿਸ਼ੇਕ ਸ਼ਰਮਾ ਤੇ ਉਪ ਕਪਤਾਨ ਸ਼ੁਭਮਨ ਗਿੱਲ ਨੇ ਜਬਰਦਸਤ ਸ਼ੁਰੂਆਤ ਕੀਤੀ ਅਤੇ ਪਾਵਰ-ਪਲੇਅ ਵਿੱਚ ਬਿਨਾਂ ਕੋਈ ਵਿਕਟ ਗੁਆਏ 60 ਦੌੜਾਂ ਜੋੜੀਆਂ। ਅਭਿਸ਼ੇਕ 18 ਗੇਂਦਾਂ ਤੇ 35 ਦੌੜਾਂ ਬਣਾ ਕੇ ਆਊਟ ਹੋਏ ਜਦਕਿ ਗਿੱਲ ਨੇ 28 ਦੌੜਾਂ ਬਣਾਈਆਂ। ਕਪਤਾਨ ਸੂਰਿਆਕੁਮਾਰ ਨੇ (12) ਜਦਕਿ ਅੰਤ ਤੱਕ ਤਿਲਕ ਵਰਮਾ (ਨਾਬਾਦ 25) ਅਤੇ ਦੂਬੇ (ਨਾਬਾਦ 10) ਰਹੇ।

Leave a Reply

Your email address will not be published. Required fields are marked *