Breaking News
Smart Media Dashmesh Insurance Point

ਪੰਜਾਬ ਵਿੱਚ ਬਿਜਲੀ ਦੀ ਮੰਗ 10K ਮੈਗਾਵਾਟ ‘ਤੇ ਪੁੱਜੀ

ਪਟਿਆਲਾ, 28 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:

ਗਰਮੀਆਂ ਦਾ ਮੌਸਮ ਆਉਣ ‘ਤੇ ਪੰਜਾਬ ਵਿਚ ਬਿਜਲੀ ਦੀ ਮੰਗ ਸ਼ੁੱਕਰਵਾਰ ਨੂੰ ਪਹਿਲੀ ਵਾਰ 10,000 ਮੈਗਾਵਾਟ ਨੂੰ ਪਾਰ ਕਰ ਗਈ। ਪਾਰਾ ਵਧਣ ਦੇ ਨਾਲ-ਨਾਲ “ਜ਼ੀਰੋ ਬਿੱਲ” ਦਾ ਲਾਭ ਲੈਣ ਦੀ ਮੰਗ ਕਰਨ ਵਾਲੇ ਖਪਤਕਾਰਾਂ ਦੁਆਰਾ 300 ਯੂਨਿਟ/ਮਹੀਨੇ ਤੋਂ ਘੱਟ ਵਰਤੋਂ ਦਾ ਲਾਭ ਲੈਣ ਲਈ ਵੱਡੀ ਗਿਣਤੀ ਵਿੱਚ ਨਵੇਂ ਬਿਜਲੀ ਕੁਨੈਕਸ਼ਨ ਲਈ ਅਰਜ਼ੀਆਂ ਦਿਤੀਆਂ ਹਨ।

ਪਿਛਲੇ ਸਾਲ ਅਪ੍ਰੈਲ ‘ਚ 7,500 ਮੈਗਾਵਾਟ ਅਤੇ ਅਪ੍ਰੈਲ 2022 ‘ਚ 9,986 ਮੈਗਾਵਾਟ ਦੀ ਮੰਗ ਦੇ ਮੁਕਾਬਲੇ ਸ਼ੁੱਕਰਵਾਰ ਨੂੰ ਬਿਜਲੀ ਦੀ ਮੰਗ ਵਧ ਕੇ 10,061 ਮੈਗਾਵਾਟ ਤੱਕ ਪਹੁੰਚ ਗਈ।

Leave a Reply

Your email address will not be published. Required fields are marked *