Breaking News
Smart Media Dashmesh Mohali Walk Smart Media Insurance Point Hardev Singh Ubha

ਦਿੱਗਜ਼ ਬਾਲੀਵੁੱਡ ਅਦਾਕਾਰ ਧਰਮਿੰਦਰ ਨਹੀਂ ਰਹੇ

ਚੰਡੀਗੜ੍ਹ, 24 ਨਵੰਬਰ, ਪੰਜਾਬੀ ਦੁਨੀਆ ਬਿਊਰੋ :

ਬਾਲੀਵੁੱਡ ਵਿਚ ਹੀ-ਮੈਨ ਨਾਲ ਮਸ਼ਹੂਰ ਬਜ਼ੁਰਗ ਅਦਾਕਾਰ ਧਰਮਿੰਦਰ ਦਾ ਦੇਹਾਂਤ ਹੋ ਗਿਆ। ਉਹਨਾਂ ਨੇ 89 ਵਰ੍ਹਿਆਂ ਦੀ ਉਮਰ ਵਿੱਚ ਆਖਰੀ ਸਾਹ ਲਏ। ਉਹਨਾਂ ਦੀ ਮੌਤ ਦੀ ਖਬਰ ਸੁਣਦਿਆਂ ਹੀ ਪੂਰੇ ਦੇਸ਼ ਭਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਛੇ ਦਹਾਕਿਆਂ ਦੇ ਆਪਣੇ ਕਰੀਅਰ ਦੌਰਾਨ ਅਣਗਿਣਤ ਪ੍ਰਸਿੱਧ ਫਿਲਮਾਂ ਵਿੱਚ ਸ਼ੋਅਲੇ, ਆਂਖੇ, ਧਰਮਵੀਰ, ਹਕੀਕਤ, ਸੀਤਾ ਔਰ ਗੀਤਾ, ਪ੍ਰਤਿਗਿਆ, ਦਾ ਬਰਨਿੰਗ ਟ੍ਰੇਨ, ਮੇਰਾ ਗਾਉਂ ਮੇਰਾ ਦੇਸ਼, ਜੁਗਨੂੰ, ਚੁਪਕੇ ਚੁਪਕੇ, ਨੌਕਰ ਬੀਵੀ ਕਾ, ਦਿਲ ਨੇ ਫਿਰ ਯਾਦ ਕੀਆ ਆਦਿ ਸ਼ਾਮਲ ਹਨ ਅਤੇ ਇੱਕ ਸਥਾਈ ਵਿਰਾਸਤ ਦੇ ਨਾਲ, ਉਹ ਆਪਣੇ ਪਿੱਛੇ ਇੱਕ ਅਜਿਹਾ ਖਲਾਅ ਛੱਡ ਗਏ ਹਨ ਜਿਸਨੂੰ ਭਾਰਤੀ ਸਿਨੇਮਾ ਕਦੇ ਨਹੀਂ ਭਰ ਸਕਦਾ।

ਮੁੰਬਈ ਸਥਿਤ ਦਿੱਗਜ ਅਦਾਕਾਰ ਧਰਮਿੰਦਰ ਦੇ ਘਰ ਮਸ਼ਹੂਰ ਹਸਤੀਆਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਹਨ।

ਧਰਮਿੰਦਰ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਸਿਹਤ ਵਿਗੜਨ ਕਾਰਨ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇੱਕ ਸਮੇਂ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ ਸੀ। ਉਨ੍ਹਾਂ ਦੇ ਦੇਹਾਂਤ ਦੀਆਂ ਅਫਵਾਹਾਂ ਵੀ ਸਨ ਪਰ ਉਨ੍ਹਾਂ ਦੇ ਪਰਿਵਾਰ ਨੇ ਇਨ੍ਹਾਂ ਦੀ ਨਿੰਦਾ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਠੀਕ ਹੋ ਰਹੇ ਹਨ। ਇਸ ਤੋਂ ਬਾਅਦ ਅਦਾਕਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਧਰਮਿੰਦਰ ਆਪਣੇ ਪਿੱਛੇ ਆਪਣੀਆਂ ਪਤਨੀਆਂ, ਪ੍ਰਕਾਸ਼ ਕੌਰ ਅਤੇ ਹੇਮਾ ਮਾਲਿਨੀ, ਅਤੇ ਛੇ ਬੱਚੇ – ਅਦਾਕਾਰ ਸੰਨੀ ਦਿਓਲ, ਬੌਬੀ ਦਿਓਲ, ਈਸ਼ਾ ਦਿਓਲ, ਅਤੇ ਅਹਾਨਾ ਦਿਓਲ, ਅਜੀਤਾ ਅਤੇ ਵਿਜੇਤਾ ਸਮੇਤ ਛੱਡ ਗਏ ਹਨ।

ਧਰਮਿੰਦਰ ਨੇ ‘ਫੂਲ ਔਰ ਪੱਥਰ’, ‘ਮੇਰਾ ਗਾਓਂ ਮੇਰਾ ਦੇਸ਼’, ‘ਯਾਦੋਂ ਕੀ ਬਾਰਾਤ’, ‘ਰੇਸ਼ਮ ਕੀ ਡੋਰੀ’ ਵਿੱਚ ਆਪਣੀਆਂ ਭੂਮਿਕਾਵਾਂ ਲਈ ਫਿਲਮਫੇਅਰ ਅਵਾਰਡਾਂ ਵਿੱਚ ਸਰਵੋਤਮ ਅਦਾਕਾਰ ਦੀ ਟਰਾਫੀਆਂ ਵੀ ਜਿੱਤੀਆਂ।

Leave a Reply

Your email address will not be published. Required fields are marked *