Breaking News
Smart Media Dashmesh Mohali Walk Smart Media Insurance Point Hardev Singh Ubha

ਮਾਨਿਸਕ ਤਣਾਅ ਕਾਰਨ ਆੜ੍ਹਤੀ ਨੇ ਨਹਿਰ ਵਿੱਚ ਮਾਰੀ ਛਾਲ

ਅਬੋਹਰ, 26 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ :

ਬੀਤੇ ਦਿਨ ਅਬੋਹਰ ਵਿਖੇ ਇੱਕ ਆੜ੍ਹਤੀ ਆਪਣੇ ਘਰ ‘ਚ ਸੁਸਾਈਡ ਨੋਟ ਛੱਡ ਕੇ ਲਾਪਤਾ ਹੋਇਆ ਬੀਤੀ ਕੱਲ੍ਹ ਸ਼ਾਮ ਪਾਰਕ ‘ਚ ਬੈਠਾ ਮਿਲਿਆ ਸੀ, ਜਿਸ ਨੂੰ ਉਸ ਦੇ ਪਰਿਵਾਰਕ ਮੈਂਬਰ ਘਰ ਲੈ ਗਏ ਸਨ। ਅੱਜ ਸਵੇਰੇ ਮਾਨਸਿਕ ਤਣਾਅ ਕਾਰਨ ਉਸ ਨੇ ਡੰਗਰਖੇੜਾ ਰੋਡ ਤੋਂ ਲੰਘਦੀ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਬਚਾ ਲਿਆ। ਨਾਲ ਹੀ ਉਹਨਾਂ ਸਮਾਜ ਸੇਵੀ ਸੰਸਥਾ ਦੇ ਮੈਂਬਰਾਂ ਅਤੇ ਐੱਸਐੱਸਐੱਫ ਟੀਮ ਨੂੰ ਇਸ ਸਬੰਧੀ ਇਤਲਾਹ ਵੀ ਕਰ ਦਿੱਤੀ। ਇਸੇ ਦੌਰਾਨ ਪੁਲੀਸ ਨੇ ਕੱਲ੍ਹ ਆੜ੍ਹਤੀ ਦੇ ਲੜਕੇ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 346 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ ‘ਚ ਏਜੰਟ ਧਰਮਿੰਦਰ ਪਾਲ ਪੁੱਤਰ ਸ਼ੁਭਮ ਛਾਬੜਾ, ਵਾਸੀ ਨਵੀਂ ਅਬਾਦੀ ਗਲੀ ਨੰਬਰ 19 ਨੇ ਦੱਸਿਆ ਕਿ ਬੀਤੇ ਦਿਨ ਉਸ ਦੇ ਪਿਤਾ ਅਤੇ ਉਸ ਦੀ ਭੈਣ ਸ਼ਾਇਨਾ ਦੋਵੇਂ ਕਿਸੇ ਕੰਮ ਲਈ ਪੀਐੱਨਬੀ ਬੈਂਕ ਗਏ ਸਨ। ਸਵੇਰੇ ਕਰੀਬ 11 ਵਜੇ ਉਸ ਦਾ ਪਿਤਾ ਧਰਮਿੰਦਰ ਆਪਣੀ ਭੈਣ ਨੂੰ ਘਰ ਛੱਡ ਕੇ ਖੁਦ ਕਿਧਰੇ ਜਾਣ ਦੀ ਗੱਲ ਕਹਿ ਕੇ ਚਲਾ ਗਿਆ ਪਰ ਸ਼ਾਮ ਤੱਕ ਵਾਪਸ ਨਹੀਂ ਮੁੜਿਆ। ਉਸ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਕਿ ਉਸ ਦੇ ਪਿਤਾ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਕਿਤੇ ਕਿਡਨੈਪ ਕਰਕੇ ਰੱਖਿਆ ਗਿਆ ਹੈ ਅਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *