Breaking News
Smart Media Dashmesh Insurance Point

WhatsApp ‘ਤੇ ਉਪਲਬਧ ਹੋਵੇਗੀ ਸੁਪਰੀਮ ਕੋਰਟ ਦੀ ‘ਕੇਸ ਲਿਸਟ’

ਨਵੀਂ ਦਿੱਲੀ, 26 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:

ਸੁਪਰੀਮ ਕੋਰਟ ‘ਚ ਸੁਣਵਾਈ ਲਈ ਸੂਚੀਬੱਧ ਮਾਮਲਿਆਂ ਸਮੇਤ ਕਈ ਹੋਰ ਅਹਿਮ ਜਾਣਕਾਰੀਆਂ ਹੁਣ ਵਟਸਐਪ ‘ਤੇ ਵੀ ਉਪਲਬਧ ਕਰਵਾਈਆਂ ਜਾਣਗੀਆਂ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਵੀਰਵਾਰ ਨੂੰ ਇਹ ਗੱਲ ਕਹੀ। ਇਸ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਛੋਟੀ ਜਿਹੀ ਪਹਿਲ ਦਾ ਬਹੁਤ ਵੱਡਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਆਪਣੇ 75ਵੇਂ ਸਾਲ ਵਿੱਚ ਨਿਆਂ ਤੱਕ ਆਸਾਨ ਪਹੁੰਚ ਬਣਾਉਣ ਲਈ ਇੱਕ ਹੋਰ ਪਹਿਲਕਦਮੀ ਸ਼ੁਰੂ ਕੀਤੀ ਹੈ। ਇਸ ਨਾਲ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਦੇ ਲੋਕ ਵੀ ਨਾਗਰਿਕ ਮੁੱਦਿਆਂ ਨਾਲ ਜੁੜੀ ਜਾਣਕਾਰੀ ਆਸਾਨੀ ਨਾਲ ਹਾਸਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਸਾਰੀਆਂ ਸੇਵਾਵਾਂ ਨੂੰ ‘ਮੇਘਰਾਜ ਕਲਾਊਡ 2.0’ (ਇਹ NIC ਦੁਆਰਾ ਬਣਾਇਆ ਗਿਆ ਕਲਾਊਡ ਬੁਨਿਆਦੀ ਢਾਂਚਾ ਹੈ।) ‘ਤੇ ਮਾਈਗ੍ਰੇਟ ਕਰ ਰਹੇ ਹਾਂ। ਹੁਣ ਸਾਰੀਆਂ ਅਦਾਲਤਾਂ ਆਨਲਾਈਨ ਹੋ ਸਕਦੀਆਂ ਹਨ। ‘ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਵੀ ਵਟਸਐਪ ਰਾਹੀਂ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਨ ਦੇ ਸੁਪਰੀਮ ਕੋਰਟ ਦੇ ਇਸ ਯਤਨ ਨੂੰ ‘ਇਕ ਹੋਰ ਕ੍ਰਾਂਤੀਕਾਰੀ’ ਪਹਿਲ ਕਰਾਰ ਦਿੱਤਾ ਹੈ।

Leave a Reply

Your email address will not be published. Required fields are marked *