Breaking News
Dashmesh GS Electricals Verka Smart Media Insurance Point Tav Prasad

ਭੂਮੀ ਅਤੇ ਜਲ ਸੰਭਾਲ ਵਿਭਾਗ ਵਿੱਚ ਪਦਉਨਤੀਆਂ ਦੀ ਕੀਤੀ ਸ਼ਲਾਘਾ

ਚੰਡੀਗੜ੍ਹ, 29 ਸਤੰਬਰ, ਪੰਜਾਬੀ ਦੁਨੀਆ ਬਿਊਰੋ:

ਜੁਆਇੰਟ ਐਕਸ਼ਨ ਕਮੇਟੀ, ਜਰਨਲ ਕੈਟਾਗਰੀ ਦੇ ਚੀਫ ਆਰਗੇਨਾਈਜ਼ਰ ਸ਼ਿਆਮ ਲਾਲ ਸ਼ਰਮਾ ਨੇ ਦੱਸਿਆ ਕਿ ਭੂਮੀ ਅਤੇ ਜਲ ਸੰਭਾਲ ਵਿਭਾਗ ਵਿੱਚ 19 ਭੂਮੀ ਰੱਖਿਆ ਅਫਸਰਾਂ ਨੂੰ ਬਤੌਰ ਉਪ ਮੰਡਲ ਭੂਮੀ ਰੱਖਿਆ ਅਫਸਰ ਪਦ-ਉਨਤ ਕੀਤਾ ਗਿਆ ਹੈ ਜਿਹਨਾਂ ਵਿੱਚ ਪਰਦੀਪ ਸ਼ਰਮਾ, ਬਜਰੰਗ ਬਲੀ, ਸ਼ਮਿੰਦਰਜੀਤ ਕੌਰ, ਰਣਜੋਧ ਸਿੰਘ, ਮਨਦੀਪ ਸਿੰਘ, ਜਸਵੀਰ ਸਿੰਘ, ਦਵਿੰਦਰ ਸਿੰਘ, ਨਵਪ੍ਰੀਤ ਰਾਠੌੜ, ਸਿਮਰਨਜੀਤ ਸਿੰਘ, ਅਮਨਜੀਤ ਸਿੰਘ, ਸੀਮਾ, ਮਨਦੀਪ ਸਿੰਘ, ਪਰਮਿੰਦਰ ਸਿੰਘ, ਵਿਕਰਮਜੀਤ ਸਿੰਘ, ਦਲਵਿੰਦਰ ਸਿੰਘ, ਪ੍ਰਦੀਪ ਸਿੰਘ, ਸੁਖਜੀਵਨ ਸਿੰਘ, ਗੁਰਮੀਤ ਸਿੰਘ, ਮੀਨਾਕਸ਼ੀ ਭੱਲਾ ਸ਼ਾਮਲ ਹਨ।

ਸ੍ਰੀ ਸ਼ਰਮਾ ਨੇ ਇਹਨਾਂ ਪਦ-ਉਨਤੀਆਂ ਲਈ ਸਰਕਾਰ ਦੀ ਸ਼ਲਾਘਾ ਕੀਤੀ ਹੈ, ਕਿਉਂਕਿ ਪਦ-ਉਨਤੀਆਂ ਦਾ ਮਾਮਲਾ ਕਾਫੀ ਦੇਰ ਤੋਂ ਲਟਕ ਰਿਹਾ ਸੀ। ਇਹਨਾਂ ਪਦ-ਉਨਤੀਆਂ ਦੇ ਹੋਣ ਨਾਲ ਉਪ ਮੰਡਲ ਭੂਮੀ ਰੱਖਿਆ ਅਫਸਰਾਂ ਦੀ ਮਨਜੂਰਸ਼ੁਦਾ ਸਾਰੀਆਂ 48 ਅਸਾਮੀਆਂ ਭਰੀਆਂ ਜਾ ਚੁੱਕੀਆਂ ਹਨ ਅਤੇ ਕੋਈ ਵੀ ਅਸਾਮੀ ਇਸ ਵੇਲੇ ਖਾਲੀ ਨਹੀਂ ਹੈ। ਇਹਨਾਂ ਪਦ-ਉਨਤੀਆਂ ਦੇ ਹੋਣ ਨਾਲ ਵਿਭਾਗ ਦੇ ਕੰਮਕਾਜ ਵਿੱਚ ਤੇਜ਼ੀ ਆਵੇਗੀ, ਜੋ ਕਿ ਜਨ ਹਿਤ ਵਿੱਚ ਹੈ।

Leave a Reply

Your email address will not be published. Required fields are marked *