Breaking News
Smart Media Dashmesh Mohali Walk Smart Media Insurance Point Hardev Singh Ubha

ਜੋਆਏ ਬੈਦਵਾਣ ਨੇ ਡਿਸਕਸ ਥ੍ਰੋ ਅਤੇ ਸ਼ਾਟਪੁੱਟ ਵਿੱਚ ਜਿੱਤਿਆ ਗੋਲਡ ਮੈਡਲ

ਮੋਹਾਲੀ, 26 ਸਤੰਬਰ, ਪੰਜਾਬੀ ਦੁਨੀਆ ਬਿਊਰੋ:

54ਵੀਂ ਕੇਵੀਐੱਸ ਨੈਸ਼ਨਲ ਸਪੋਰਟਸ ਮੀਟ 2025 ਦਾ ਆਯੋਜਨ 17 ਸਤੰਬਰ ਤੋਂ 21 ਸਤੰਬਰ ਤੱਕ ਕੇਰਲਾ ਦੇ ਏਨਰਾਕੁਲਮ ਵਿੱਚ ਹੋਇਆ। ਇਸ ਮੁਕਾਬਲੇ ਵਿੱਚ ਮੋਹਾਲੀ ਦੀ ਖਿਡਾਰਨ ਜੋਆਏ ਬੈਦਵਾਣ ਨੇ ਸ਼ਾਟਪੁੱਟ ਅਤੇ ਡਿਸਕਸ ਥ੍ਰੋ ਵਿੱਚ ਗੋਲਡ ਮੈਡਲ ਜਿੱਤਿਆ। ਗੋਲਡ ਮੈਡਲ ਜਿੱਤਣ ਉਪਰੰਤ ਉਹਨਾਂ ਦੇ ਘਰ ਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।

ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਉਹਨਾਂ ਦੇ ਪਿਤਾ ਅਤੇ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਣ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਨੇ ਅੰਡਰ 17 ਕੈਟਾਗਰੀ ਵਿੱਚ ਸ਼ਾਟਪੁੱਟ ਅਤੇ ਡਿਸਕਸ ਥ੍ਰੋ ਵਿੱਚ ਗੋਲਡ ਮੈਡਲ ਜਿੱਤਿਆ ਹੈ। ਦੋਨਾਂ ਖੇਡਾਂ ਵਿੱਚ ਜੋਆਏ ਬੈਦਵਾਣ ਪਹਿਲੇ ਸਥਾਨ ਉੱਤੇ ਰਹੀ।

ਦੱਸਣਯੋਗ ਹੈ ਕਿ ਜੋਆਏ ਬੈਦਵਾਣ ਮਟੌਰ ਪਿੰਡ ਦੀ ਨਿਵਾਸੀ ਹੈ ਅਤੇ ਕੇਂਦਰੀ ਵਿਦਿਆਲਿਆ ਮੋਹਾਲੀ ਵਿੱਚ 10ਵੀਂ ਜਮਾਤ ਵਿੱਚ ਪੜਾਈ ਕਰ ਰਹੀ ਹੈ। ਕੇਰਲ ਵਿੱਚ ਹੋਏ ਇਸ ਖਾਸ ਮੁਕਾਬਲੇ ਵਿੱਚ ਉਸਨੇ ਚੰਡੀਗੜ੍ਹ ਰੀਜਨ ਵਲੋਂ ਭਾਗ ਲਿਆ। ਉਹ ਪਿਛਲੇ ਚਾਰ ਸਾਲਾਂ ਤੋੰ ਅਥਲੈਟਿਕਸ ਦੀ ਖੇਡ ਵਿੱਚ ਮਿਹਨਤ ਕਰ ਰਹੀ ਹੈ। ਉਸਨੇ ਪਹਿਲਾਂ ਵੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਕਈ ਮੈਡਲ ਜਿੱਤੇ ਹਨ। ਜੋਆਏ ਬੈਦਵਾਣ ਨੇ ਸਾਲ 2023 ਵਿੱਚ ਤਾਮਿਲਨਾਡੂ ਵਿੱਚ ਹੋਈ ਅੰਡਰ 14 ਨੈਸ਼ਨਲ ਗੇਮਸ ਵਿੱਚ ਰਿਕਾਰਡ ਸਮੇਤ ਗੋਲਡ ਮੈਡਲ ਜਿੱਤਿਆ ਸੀ। ਇਸ ਤੋੰ ਇਲਾਵਾ ਸਾਊਦੀ ਅਰਬ ਵਿੱਚ ਹੋਈ ਅੰਡਰ 18 ਯੂਥ ਗੇਮਸ ਵਿੱਚ ਭਾਗ ਲਿਆ। ਉਹ ਨਿਯਮਿਤ ਰੂਪ ਵਿੱਚ ਮੋਹਾਲੀ ਵਿਖੇ ਹੀ ਅਥਲੈਟਿਕਸ ਦੀ ਕੋਚਿੰਗ ਲੈ ਰਹੀ ਹੈ। ਇਸ ਤੋਂ ਇਲਾਵਾ ਉਹ ਆਉਣ ਵਾਲੀ ਗੇਮਸ ਲਈ ਤਿਆਰੀ ਕਰ ਰਹੀ ਹੈ। ਜੋਆਏ ਬੈਦਵਾਣ ਨੇ 10 ਤੋਂ 12 ਮਾਰਚ 2025 ਤੱਕ ਸ਼੍ਰੀ ਪਟਨਾ ਸਾਹਿਬ ਵਿੱਚ ਆਯੋਜਿਤ ਯੂਥ ਗੇਮਸ ਵਿੱਚ ਅੰਡਰ 18 ਸ਼ਾਟਪੁੱਟ ਵਰਗ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। 2024 ਵਿੱਚ ਲਖਨਊ ਵਿੱਚ ਅੰਡਰ 16 ਸ਼ਾਟਪੁੱਟ ਵਰਗ ਵਿੱਚ ਸਿਲਵਰ ਮੈਡਲ ਹਾਸਿਲ ਕੀਤਾ ਸੀ।

Leave a Reply

Your email address will not be published. Required fields are marked *