Breaking News
Smart Media Dashmesh Mohali Walk Smart Media Insurance Point Hardev Singh Ubha

ਗੁਜਰਾਤ ‘ਚ ਗਰਬਾ ਜਸ਼ਨਾਂ ਦੌਰਾਨ ਪੱਥਰਬਾਜ਼ੀ, ਵਾਹਨਾਂ ਨੂੰ ਲਾਈ ਅੱਗ

ਗਾਂਧੀਨਗਰ, 25 ਸਤੰਬਰ, ਪੰਜਾਬੀ ਦੁਨੀਆ ਬਿਊਰੋ:

ਗੁਜਰਾਤ ਵਿੱਚ ਦੋ ਫਿਰਕਿਆਂ ਦਰਮਿਆਨ ਹੋਈ ਆਪਸੀ ਝੜਪ ਤੋਂ ਬਾਅਦ ਪੈਦਾ ਹੋਏ ਤਣਾਅ ਨਾਲ ਲੋਕਾਂ ਵੱਲੋਂ ਵਾਹਨਾਂ ਨੂੰ ਅੱਗ ਲਗਾ ਦਿੱਤੀ ਤੇ ਕਈ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਦੱਸਣਯੋਗ ਹੈ ਕਿ ਇਹ ਘਟਨਾ ਬੀਤੀ ਦੇਰ ਰਾਤ ਗਾਂਧੀਨਗਰ ਜ਼ਿਲ੍ਹੇ ਦੇ ਦਹੇਗਾਮ ਦੇ ਬਹਿਯਾਲ ਪਿੰਡ ਵਿੱਚ ਕਥਿਤ ਤੌਰ ‘ਤੇ ਇੱਕ ਸੋਸ਼ਲ ਮੀਡੀਆ ਪੋਸਟ ਕਾਰਨ ਪੈਦਾ ਹੋਏ ਝਗੜੇ ਤੋਂ ਬਾਅਦ ਵਾਪਰੀ। ਗਰਬਾ ਜਸ਼ਨਾਂ ਦੌਰਾਨ ਸੋਸ਼ਲ ਮੀਡੀਆ ਸਟੇਟਸ ਨੂੰ ਲੈ ਕੇ ਵਿਵਾਦ ਤੇਜ਼ੀ ਨਾਲ ਵਧ ਗਿਆ, ਜਿਸ ਦੇ ਨਤੀਜੇ ਵਜੋਂ ਪੱਥਰਬਾਜ਼ੀ ਅਤੇ ਭਗਦੜ ਮੱਚ ਗਈ।

ਇਸ ਦੌਰਾਨ ਅੱਠ ਤੋਂ ਵੱਧ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਇੱਕ ਦੁਕਾਨ ਦੀ ਭੰਨਤੋੜ ਕੀਤੀ ਅਤੇ ਅੱਗ ਲਗਾ ਦਿੱਤੀ ਗਈ। ਸਥਿਤੀ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਪੁਲਿਸ ਮੁਲਾਜ਼ਮਾਂ ‘ਤੇ ਵੀ ਭੀੜ ਵੱਲੋਂ ਹਮਲਾ ਕੀਤਾ ਗਿਆ, ਜਿਸ ਕਾਰਨ ਪੁਲਿਸ ਦੇ ਵੀ ਦੋ ਵਾਹਨ ਨੁਕਸਾਨੇ ਗਏ।

Leave a Reply

Your email address will not be published. Required fields are marked *